ਪਿੰਡ ਬਘਾਣਾ ਵਿਖੇ ਸਰਪੰਚ ਬਲਵਿੰਦਰ ਕੁਮਾਰ ਬਘਾਣਾ ਦੀ ਅਗਵਾਈ ਹੇਠ ਮਈ ਦਿਵਸ ਮਨਰੇਗਾ ਵਰਕਰਾਂ ਦੇ ਨਾਲ ਖੁਸ਼ੀਆਂ ਨਾਲ ਮਨਾਇਆ ਗਿਆ। ਜਿਸ ਵਿੱਚ ਸਰਪੰਚ ਬਲਵਿੰਦਰ ਕੁਮਾਰ ਬਘਾਣਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਦੀ ਹਾਲਤ ਤਰਸਯੋਗ ਹੈ ਮਨਰੇਗਾ ਵਰਕਰਾਂ ਨੂੰ ਕਿਰਤ ਵਿਭਾਗ ਵਿੱਚ ਰਜ਼ਿਸਟਰ ਕਰਕੇ ਉਨ੍ਹਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਦਿੱਤਾ ਜਾਵੇ। ਮਜ਼ਦੂਰ ਦਿਵਸ 1 ਮਈ ਨੂੰ ਦੁਨੀਆਂ ਵਿੱਚ 1886 ਤੋਂ ਭਾਰਤ ਵਿੱਚ ਸ਼ੁਰੂ ਹੋਇਆ ਸੀ। ਜਿਸ ਵਿੱਚ 12 ਘੰਟੇ ਤੋਂ ਘਟਾ ਕਿ ਕੰਮ ਕਰਨ ਦੀ ਡਿਊਟੀ 8 ਘੰਟੇ ਕੀਤੀ ਸੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮੇਹਨਤ ਮਜ਼ਦੂਰੀ ਕਰਨ ਵਾਲੇ ਹਰ ਇੱਕ ਇਨਸਾਨ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦਿੱਤਾ ਜਾਵੇ ਤੇ ਨਾਲ ਹੀ ਛੁੱਟੀ ਵਾਲੇ ਦਿਨ ਦੀ ਤਨਖ਼ਾਹ ਤੇ ਦੋ ਐਮਰਜੈਂਸੀ ਛੁੱਟੀਆਂ ਦਿੱਤੀਆਂ ਜਾਣ, ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਿੱਚ ਵੀ ਵਾਧਾ ਕੀਤਾ ਜਾਵੇ। ਇਸ ਮੌਕੇ ਸਰਪੰਚ ਬਲਵਿੰਦਰ ਬਘਾਣਾ ਨਾਲ ਰਾਮ ਲੁਭਾਇਆ ਪੰਚ, ਸੁਰਜੀਤ ਕੌਰ ਪੰਚ, ਸਤਵਿੰਦਰਜੀਤ ਪਿੰਕੀ, ਪ੍ਰੋਫੈਸਰ ਅਮਰਜੀਤ, ਰਾਮ ਲਾਲ, ਰਮਨ ਮਹਿਤਾ, ਹਰੀਸ਼ ਕੁਮਾਰ, ਲਖਵੀਰ ਸਿੰਘ ਮੇਹਟ, ਹਰਮੇਸ਼ ਲਾਲ, ਸੁਰਜੀਤ ਕੌਰ, ਰਜਨੀ ਦੇਵੀ, ਹਰਜੀਤ ਲਾਲ, ਰੇਖਾ, ਸਤਪਾਲ, ਸੁਨੀਤਾ, ਸੁਖਵਿੰਦਰ ਸਿੰਘ, ਮਨਜੀਤ ਕੌਰ, ਕੁਸ਼ੱਲਿਆ, ਸੀਤਾ, ਪਿੰਕੀ ਬਾਲਾ, ਹਰਬੰਸ ਕੌਰ, ਰਾਜਵਿੰਦਰ ਕੌਰ, ਦਰਸ਼ਨਾਂ ਦੇਵੀ, ਰਾਜਰਾਣੀ ਪ੍ਰਵੀਨ ਕੁਮਾਰ, ਜੈਰਾਮ, ਬੁੱਧ ਰਾਜ ਹਰਮੇਸ਼ ਲਾਲ ਆਦਿ ਹਾਜ਼ਰ ਸਨ।
0 Comments