ਪਿੰਡ ਚੂਹੜਵਾਲੀ ਵਿਖੇ ਮਾਰਕਫੈਡ ਕੈਨਰੀਜ਼ ਵਿੱਚ ਮਿਲਿਆ ਬੰਬ-ਨੁੰਮਾਂ ਡਰੋਨ

ਆਦਮਪੁਰ, 12 ਮਈ (ਬਿਊਰੌ)- ਹਲਕਾ ਆਦਮਪੁਰ ਦੇ ਪਿੰਡ ਚੂਹੜਵਾਲੀ ਨੇੜੇ ਮਾਰਕਫੈਡ ਕੈਨਰੀਜ਼ ਵਿੱਚ ਬੰਬ-ਨੁੰਮਾਂ ਡਰੋਨ ਮਿਲਣ ਨਾਲ ਮਾਰਕਫੈਡ ਕੈਨਰੀਜ਼ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸ਼ੁਕਰਵਾਰ ਦੀ ਰਾਤ ਜੋ ਆਦਮਪੁਰ ਹਲਕੇ ਵਿੱਚ ਡਰੋਨ ਹਮਲੇ ਹੋਏ ਉਸ ਦੋਰਾਨ ਡਿਗਿਆ ਜਾਪਦਾ ਸੀ। ਜਿਸਨੂੰ ਬੰਬ-ਨਿਰੋਧਕ ਦਸਤਾ ਟੀਮ ਵੱਲੋਂ ਨਸ਼ਟ ਕਰ ਦਿੱਤਾ ਗਿਆ ਹੈ। ਮਾਰਕਫੈਡ ਵਿੱਚ ਕੰਮ ਕਰਦੇ ਕਰੀਬ 100 ਤੋਂ 150 ਵਰਕਰ ਬਹੁਤ ਸਹਿਮੇ ਹੋਏ ਸਨ। ਮਾਰਕਫੈਡ ਕੈਨਰੀਜ਼ ਦੇ ਜੀ.ਐਮ ਜਗਜੀਤ ਸਿੰਘ ਨੇ ਦੱਸਿਆ ਕਿ ਇਹ ਡਰੋਨ ਸੋਮਵਾਰ ਸਵੇਰੇ ਕਰੀਬ 10:30 ਵਜੇ ਜਦੋਂ ਬਿਜਲੀ ਦਾ ਕੰਮ ਕਰਨ ਵਾਲੇ ਵਰਕਰ ਬਵਨ ਪੁੱਤਰ ਮਦਨਜੀਤ ਵਾਸੀ ਪੰਡੋਰੀ ਨਿੱਝਰਾ ਤੇ ਚਰਨਜੀਤ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਨਾਜਕਾ ਜੋ ਜਰਨੇਟਰ ਰੂਮ ਵਿੱਚ ਬਿਜਲੀ ਦੀ ਸਪਲਾਈ ਚਲਾਉਣ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਸਭ ਕੁਝ ਖਿਲਰਿਆ ਹੋਇਆ ਹੈ। ਉਨ੍ਹਾਂ ਨੇ ਦੇਖਿਆ ਕਿ ਇੱਕ ਡਰੋਨ ਬੰਬ ਪਿਆ ਹੋਇਆ ਹੈ। ਉਸਨੇ ਸਾਨੂੰ ਮੌਕੇ ਤੇ ਦੱਸਿਆ ਤੇ ਅਸੀਂ ਫਿਰ ਪੁਲਿਸ ਪ੍ਰਸ਼ਾਸਨ ਨੂੰ ਇਸਦੀ ਇਤਲਾਹ ਦਿੱਤੀ। ਡੀ.ਐਸ.ਪੀ ਕੁਲਵੰਤ ਸਿੰਘ, ਐਸ.ਐਚ.ਉ ਹਰਦੇਵਪ੍ਰੀਤ ਸਿੰਘ, ਐਸ.ਐਚ.ਉ ਰਵਿੰਦਰਪਾਲ ਵੱਲੋਂ ਮੌਕੇ ਤੇ ਆਰਮੀ ਦਾ ਬੰਬ-ਨਿਰੋਧਕ ਦਸਤਾ, ਏਅਰਫੋਰਸ ਟੀਮ ਅਤੇ ਜਲੰਧਰ ਪੁਲਿਸ ਪ੍ਰਸ਼ਾਸਨ ਨੇ ਪਹੁੰਚ ਕੇ ਡਰੋਨ ਬੰਬ ਨੂੰ ਨਸ਼ਟ ਕੀਤਾ ਗਿਆ। ਆਦਮਪੁਰ ਡੀ.ਐਸ.ਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਜੇਕਰ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਵੀ ਕੋਈ ਇਹੋ ਜਿਹਾ ਡਰੋਨ ਜਾਂ ਬੰਬ ਮਿਲਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰਨ ਤਾਂ ਜੋ ਕਿਸੇ ਵੀ ਕਿਸਮ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ।

Post a Comment

0 Comments