ਮਾਤਾ ਮਹਿੰਦਰ ਕੌਰ ਕੋਟਲੀਥਾਨ ਸਿੰਘ ਨੂੰ ਸ਼ਰਧਾਜ਼ਲੀਆਂ ਭੇਟ


ਵੱਖ ਵੱਖ ਰਾਜਨੀਤਿਕ, ਧਾਰਮਿਕ, ਉੱਘੀਆਂ ਸ਼ਖਸ਼ੀਅਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ 

ਆਦਮਪੁਰ, 12 ਮਈ (ਅਮਰਜੀਤ ਸਿੰਘ)- ਪਿੰਡ ਕੋਟਲੀਥਾਨ ਸਿੰਘ (ਜਲੰਧਰ) ਦੇ ਉੱਘੇ ਸਮਾਜ ਸੇਵਕ ਪਰਮਜੀਤ ਸਿੰਘ ਪੰਮਾਂ (ਸੰਧਰ) ਤੇ ਜਥੇਦਾਰ ਮਨਜੀਤ ਸਿੰਘ ਬਿੱਲਾ ਦੇ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਪਤਨੀ ਸਵ. ਸ. ਪ੍ਰੀਤਮ ਸਿੰਘ ਜੋ ਕਿ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਬੀਤੇ ਦਿਨ ਅਕਾਲ ਪਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਦੀ ਰਸਮ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸਿੰਘ ਸਤਿਸੰਗ ਸਭਾ ਪਿੰਡ ਕੋਟਲੀਥਾਨ ਸਿੰਘ ਵਿਖੇ ਹੋਈ। ਇਸ ਮੌਕੇ ਸੰਤ ਗੁਰਵਿੰਦਰ ਸਿੰਘ ਨਿਰਮਲ ਕੁੱਟੀਆ ਅਰਜੁਨ ੍ਵਗਰ ਜਲੰਧਰ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਬੈਰਾਗਮਈ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ ਅਤੇ ਮਾਤਾ ਜੀ ਨਮਿਤ ਅੰਤਿਮ ਅਰਦਾਸ ਗੁਰੂ ਘਰ ਦੇ ਗ੍ਰੰਥੀ ਦਮਨਜੋਤ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਮਾਤਾ ਮਹਿੰਦਰ ਕੌਰ ਜੀ ਦੇ ਜੀਵਨ ਤੇ ਚਾਨਣਾ ਪਾਉਦੇ ਹੋਏ, ਸਾਬਕਾ ਐਮ.ਪੀ ਮਹਿੰਦਰ ਸਿੰਘ ਕੇ.ਪੀ, ਉੱਘੇ ਵਿਦਵਾਨ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ, ਐੱਮਐਲਏ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਐੱਮਐਲਏ ਪਵਨ ਕੁਮਾਰ ਟੀਨੂੰ, ਸਾਬਕਾ ਐਮਐਲਏ, ਸਾਬਕਾ ਐਮਪੀ ਸ਼ੁਸ਼ੀਲ ਰਿੰਕੂ, ਜਗਬੀਰ ਸਿੰਘ ਬਰਾੜ, ਸੀਨੀਅਰ ਡਿਪਟੀ ਮੇਅਰ ਬਲਵੀਰ ਬਿੱਟੂ, ਗੁਰਬਖਸ਼ ਸਿੰਘ ਐਸ.ਜੀ.ਪੀ.ਸੀ, ਜਸਵਿੰਦਰ ਸਿੰਘ ਲੰਮਾਂ ਪਿੰਡ, ਜਥੇਦਾਰ ਗੁਰਦਿਆਲ ਸਿੰਘ ਕਾਲਰਾ, ਬੂਟਾ ਸਿੰਘ ਪਤਾਰਾ ਬਲਾਕ ਪ੍ਰਧਾਨ ਆਪ, ਐਸਜੀਪੀਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਰਾਜ਼ੇਸ਼ ਬਾਘਾ ਸੀਨੀਅਰ ਭਾਜਪਾ ਆਗੂ, ਅਮਰਜੀਤ ਸਿੰਘ ਅਮਰੀ ਭਾਜਪਾ ਸੀਨੀਅਰ ਆਗੂ, ਗੁਰਚਰਨ ਸਿੰਘ ਚੰਨੀ ਸਾਬਕਾ ਜਿਲ੍ਹਾ ਪਲੈਨਿੰਗ ਬੋਰਡ ਚੇਅਰਮੈਨ ਤੇ ਹੋਰਾਂ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਸੰਧਰ ਪਰਿਵਾਰ ਦੇ ਸ. ਅਵਤਾਰ ਸਿੰਘ ਸਤਲੁਜ ਟਰਾਂਸਪੋਰਟ ਚੇਅਰਮੈਨ ਜਲੰਧਰ, ਪਰਮਜੀਤ ਸਿੰਘ ਪੰਮਾਂ, ਮਨਜੀਤ ਸਿੰਘ ਬਿੱਲਾ, ਬਲਵੰਤ ਸਿੰਘ, ਸੁਰਿੰਦਰ ਸਿੰਘ, ਰਣਜੀਤ ਸਿੰਘ, ਇੰਦਰਜੀਤ ਸਿੰਘ ਕਨੇਡਾ, ਮਨਜਿੰਦਰ ਕੌਰ ਯੂਐਸੲ, ਅਰਜੁਨਵੀਰ ਸਿੰਘ ਸੰਧਰ ਨਾਲ ਬਾਬਾ ਨਰਿੰਦਰ ਸਿੰਘ ਨਿਹੰਗ ਜਥੇਬੰਦੀ ਬੁੱਢਾ ਦਲ, ਜਰਨੈਲ ਸਿੰਘ ਗੜਦੀਵਾਲ ਅਕਾਲੀ ਆਗੂ, ਲੰਬਰਦਾਰ ਦਵਿੰਦਰ ਸਿੰਘ ਬੁਡਿਆਣਾ, ਲੰਬਰਦਾਰ ਬਲਵੀਰ ਸਿੰਘ ਬੀਰੂ, ਸੁਖਵਿੰਦਰ ਸਿੰਘ ਖਾਲਸਾ, ਸਾਬਕਾ ਸਰਪੰਚ ਹੰਸ ਰਾਜ ਜੱਸੀ, ਤੀਰਥ ਸਿੰਘ ਸੰਧਰ, ਰਛਪਾਲ ਸਿੰਘ ਪਾਲਾ, ਸਰਪੰਚ ਸੁਖਵੀਰ ਸਿੰਘ ਸੋਡੀ ਉੱਚਾ, ਸੁਖਦੇਵ ਸਿੰਘ ਸੁੱਖਾ ਸਾਬਕਾ ਪ੍ਰਧਾਨ ਸੁਸਾਇਟੀ, ਮਹਿੰਦਰ ਸਿੰਘ ਮਿੰਦਾ, ਬਿ੍ਰਜ ਲਾਲ ਸਾਬਕਾ ਸਰਪੰਚ ਪਤਾਰਾ, ਪਰਮਜੀਤ ਪੰਮੀ ਸਾਬਕਾ ਸਰਪੰਚ ਪਤਾਰਾ, ਕਰਨੈਲ ਸਿੰਘ ਜੈਤੇਵਾਲੀ ਸਾਬਕਾ ਸਰਪੰਚ, ਸੁਰਜੀਤ ਸਿੰਘ ਚੀਮਾ ਸਕੱਤਰ ਜੀਟੀਬੀ ਸਕੂਲ ਹਜ਼ਾਰਾ, ਰਮਨਜੀਤ ਸਿੰਘ ਸਿੱਕੀ ਸਾਬਕਾ ਐਮਐਲਏ ਖਡੂਰ ਸਾਹਿਬ, ਮਨਜੀਤ ਸਿੰਘ ਮੁਹੱਦੀਪੁਰ, ਭਗਵੰਤ ਸਿੰਘ ਕੋਚ ਜੈਤੇਵਾਲੀ, ਸੁਖਪੂਰਨ ਕੋਟਲੀ, ਹਰਪ੍ਰੀਤ ਭੁੱਲਰ ਕੋਟਲੀ, ਗੁਰਬਚਨ ਸਿੰਘ ਮੱਕੜ ਰਾਮਾਂਮੰਡੀ, ਜਸਵੀਰ ਸਿੰਘ ਦਕੋਹਾ, ਮਨਜੀਤ ਸਿੰਘ ਟਰਾਂਸਪੋਰਟਰ, ਡਾ. ਬਲਜੀਤ ਸਿੰਘ ਜੋਹਲ, ਡਾ. ਭੁਪਿੰਦਰ ਕੰਗਣੀਵਾਲ, ਕਾਲਾ ਕੋਟਲੀ, ਸਾਬਕਾ ਮਾ. ਬਖਸ਼ੀਂ ਸਿੰਘ ਸਿੱਧੂ, ਰਣਜੀਤ ਸਿੰਘ ਖਾਲਸਾ ਜੋਹਲਾਂ, ਪਰਮਿੰਦਰ ਸਿੰਘ ਹਰੀਪੁਰ ਸਾਬਕਾ ਸੁਸਾਇਟੀ ਪ੍ਰਧਾਨ, ਗਿਰਧਾਰੀ ਲਾਲ ਬੋਲੀਨਾ ਬੀਜੇਪੀ ਆਗੂ, ਰਾਜ ਕੁਮਾਰ ਜੋਗੀ ਤੱਲਣ, ਸੰਦੀਪ ਵਰਮਾ ਸਰਪੰਚ ਪਤਾਰਾ, ਅਰੁੱਨ ਸ਼ਰਮਾਂ ਬੀਜੇਪੀ ਆਗੂ, ਕੁਲਵੰਤ ਸਿੰਘ ਐਮਡੀ ਵੰਡਰਲੈਂਡ ਜਲੰਧਰ, ਜਸਪਾਲ ਸਿੰਘ ਢਿੱਲੋਂ, ਰਣਧੀਰ ਸਿੰਘ ਧੀਰਾ ਡੱਡਵਿੰਡੀ ਸੁਲਤਾਨਪੁਰ, ਪੁਨੀਤ ਸ਼ੁਕਲਾ, ਹਰਭਜਨ ਸਿੰਘ ਸੈਣੀ ਬਾਗਬਾਨੀ ਵਿਭਾਗ, ਪਿ੍ਰਤਪਾਲ ਸਿੰਘ ਏਡੀਸੀ, ਗਿਆਨੀ ਚੇਤ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ, ਜਥੇਦਾਰ ਤਜਿੰਦਰ ਸਿੰਘ ਸਿਆਲ, ਜਸਵਿੰਦਰ ਸਿੰਘ ਧੋਗੜੀ ਟਰੱਸਟੀ ਜੀਟੀਬੀ ਸਕੂਲ, ਅਮਰਜੀਤ ਸਿੰਘ ਕਿਸ਼ਨਪੁਰਾ, ਜਗਜੀਤ ਸਿੰਘ ਜੱਗੀ, ਡਾ. ਜਸਵੀਰ ਸਿੰਘ ਕਲੇਰ ਨੇ ਮਾਤਾ ਜੀ ਦੇ ਅਕਾਲ ਚਲਾਣੇ ਤੇ ਗਹਿੱਰੇ ਦੁੱਖ ਦਾ ਪ੍ਰਗਟਵਾ ਕੀਤਾ।


Post a Comment

0 Comments