ਪਿੰਡ ਸ਼ੇਖੇ ਵਿਖੇ ਸੁਆਮੀ ਮਾਹਨ ਦਾਸ ਮਹਾਰਾਜ ਜੀ ਦਾ ਜਨਮ ਉਤਸਵ ਮਨਾਇਆ


ਅਮਰਜੀਤ ਸਿੰਘ ਜੰਡੂ ਸਿੰਘਾ- ਡੇਰਾ 108 ਸੰਤ ਇੰਦਰ ਦਾਸ ਜੀ (ਉਦਾਸੀਨ) ਪਿੰਡ ਸ਼ੇਖੇ, ਜਲੰਧਰ ਵਿੱਖੇ ਸੁਆਮੀ ਮਾਹਨ ਦਾਸ ਮਹਾਰਾਜ ਜੀ ਦਾ ਜਨਮ ਉਤਸਵ ਡੇਰੇ ਦੇ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਇੰਦਰ ਦਾਸ ਮਹਾਰਾਜ ਜੀ ਅਤੇ ਸੰਤ ਪ੍ਰਮੇਸ਼ਰੀ ਦਾਸ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ਰਧਾਪੁਰਬਕ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਰਾਗੀ ਭਾਈ ਗੁਰਮੀਤ ਸਿੰਘ ਜਲੰਧਰ ਵਾਲੇ, ਨਰਿੰਦਰ ਸਿੰਘ, ਸੰਤ ਵਿਨੇ ਮੁਨੀ ਜੀ (ਜੰਮੂ ਵਾਲੇ), ਸੰਤ ਸਰਵਣ ਦਾਸ ਜੀ ਸਲੇਮ ਟਾਬਰੀ ਲੁਧਿਆਣਾਂ, ਭਾਈ ਦਰਸ਼ਨ ਸਿੰਘ ਦਰਗਾ ਹੇੜੀ, ਸੁਰਿੰਦਰ ਸਿੰਘ ਧਾਮੀਆਂ ਨੇ ਸੰਗਤਾਂ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਤੇ ਸੰਤ ਸਰਵਣ ਦਾਸ ਬੋਹਣ ਪੱਟੀ ਵਾਲੇ, ਸੰਤ ਨਿਰਮਲ ਦਾਸ ਜੀ ਬਾਬੇ ਜੋੜੇ, ਸੰਤ ਪਰਮਜੀਤ ਦਾਸ ਜੀ ਡੇਰਾ ਨਗਰ ਵਾਲੇ, ਸੰਤ ਸਰਵਣ ਦਾਸ ਜੀ ਸਲੇਮ ਟਾਬਰੀ ਲੁਧਿਆਣਾ ਵਾਲੇ, ਸੰਤ ਵਿਨੇ ਮੁਨੀ ਜੀ ਜੰਮੂ, ਸੰਤ ਬਲਵੰਤ ਸਿੰਘ ਡੀਗਰੀਆਂ, ਸੰਤ ਜਸਵੰਤ ਸਿੰਘ ਰਾਵਲਪਿੰਡੀ, ਸੰਤ ਰਮੇਸ਼ ਦਾਸ ਜੀ ਸ਼ੇਰਪੁਰ ਢੱਕੋਂ, ਸੰਤ ਧਰਮਪਾਲ ਜੀ ਸ਼ੇਰਗੜ੍ਹ, ਸੰਤ ਰਾਜ ਕੁਮਾਰ ਸਹਾਰਨਪੁਰ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਮਨਜੀਤ ਵਿਛੋਹੀ, ਸੰਤ ਓਮ ਪ੍ਰਕਾਸ਼ ਰਾਣਾ ਸਲਾਮਾਬਾਦ, ਸੰਤ ਰਾਮ ਸਰੂਪ ਗਿਆਨੀ ਜੀ (ਬੋਲੀਨਾ ਵਾਲੇ) ਡੇਰਾ ਨਿਊ ਰਤਨਪੁਰੀ ਪਿੰਡ ਖੰਨੀ, ਸੰਤ ਗੁਰਮੀਤ ਦਾਸ ਪਿੱਪਲਾ ਵਾਲੀ, ਸੰਤ ਜਗੀਰ ਸਿੰਘ ਸਰਬੱਤ ਦੀ ਭਲਾ ਆਸ਼ਰਮ ਨੰਦਾਚੌਰ, ਸੰਤ ਬਲਕਾਰ ਸਿੰਘ ਤੱਗੜ ਬਡਾਲਾ, ਬੀਬੀ ਕੁਲਦੀਪ ਕੌਰ ਮੈਨਾਂ, ਬੀਬੀ ਕਮਲੇਸ਼ ਕੌਰ ਨਾਹਲਾ, ਸੰਤ ਟਹਿਲ ਨਾਥ ਨੰਗਲ ਖੇੜਾ, ਜਥੇਦਾਰ ਬਾਬਾ ਦਲਜੀਤ ਸਿੰਘ ਮਾਹਿਲਪੁਰੀ, ਸੰਤ ਪ੍ਰੇਮ ਦਾਸ, ਸੰਤ ਜੋਗਾ ਸਿੰਘ ਸ਼ੇਰਗ੍ਹੜ, ਡੇਰਾ ਉਦੇਸੀਆਂ ਤੋਂ ਸੇਵਾਦਾਰ ਸੋਨੂੰ ਜੀ, ਗੁਰਨਾਮ ਸਿੰਘ ਭੱਟੀ, ਮਨੋਹਰ ਲਾਲ, ਸੰਤ ਕਪੂਰ ਦਾਸ ਅਬਾਦਪੁਰਾ, ਬਲਵੀਰ ਦਾਸ ਅਲਾਵਲਪੁਰ, ਸੰਤ ਨਿਰਮਲ ਸਿੰਘ ਲੁਧਿਆਣਾ ਤੇ ਹੋਰ ਮਹਾਂਪੁਰਸ਼ ਉਚੇਚੇ ਤੋਰ ਤੇ ਸਮਾਗਮ ਵਿੱਚ ਪੁੱਜੇ। ਜਿਨ੍ਹਾਂ ਨੇ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪਰਮਜੀਤ ਸਿੰਘ ਘੁੜਿਆਲ ਵੱਲੋਂ ਬਾਖੂਬੀ ਨਿਭਾਈ ਗਈ। ਸਮਾਗਮ ਮੌਕੇ ਤੇ ਸਾਬਕਾ ਐਸਐਸਪੀ ਰਜਿੰਦਰ ਸਿੰਘ ਹਲਕਾ ਕਰਤਾਰਪੁਰ ਇੰਚਾਰਜ਼ ਕਾਂਗਰਸ ਪਾਰਟੀ ਵੀ ਸੰਗਤਾਂ ਵਿੱਚ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪੁੱਜੇ। 
        ਇਸ ਮੌਕੇ ਸੰਤ ਇੰਦਰਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਦੁਆਬਾ ਹਸਪਤਾਲ ਬਲੱਡ ਸੈਂਟਰ ਵੱਲੋਂ ਖੂਨਦਾਨ ਕੈਂਪ ਵਿਕਾਸ ਕਪੂਰ ਜੀ ਦੀ ਵਿਸ਼ੇਸ਼ ਨਿਗਰਾਨੀ ਹੇਠ ਲਗਾਇਆ ਗਿਆ। ਜਿਸ ਵਿੱਚ 26 ਯੂਨਿਟ ਦੇ ਕਰੀਬ ਸੰਗਤਾਂ ਨੇ ਖੂਨਦਾਨ ਕੀਤਾ, ਖੂਨਦਾਨ ਕੈਂਪ ਦੀ ਟੀਮ ਵਿੱਚ ਵਿਕਾਸ, ਪਿਅੰਕਾ, ਰੋਹਿੱਤ ਤੇ ਅਵਤਾਰ ਦਾ ਵਿਸ਼ੇਸ਼ ਸਹਿਯੋਗ ਰਿਹਾ ਅਤੇ ਹੱਡੀਆਂ ਦੇ ਰੋਗਾਂ ਦਾ ਫਰੀ-ਚੈਕਅੱਪ ਕੈਂਪ ਖਾਨ ਮਲੇਰ ਕੋਟਲਾ ਦੇ ਮਾਹਰ ਡਾ. ਬਲੌਰ ਖਾਨ ਟੀਮ ਵੱਲੋਂ ਲਗਾਇਆ ਗਿਆ। ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਦੀ ਫਿਜ਼ੀਉਥਰੈਪੀ ਕੀਤੀ ਅਤੇ ਉਨ੍ਹਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ ਇਸੇ ਮੌਕੇ ਬੰਗੜ ਕਲੀਨਿਕ ਮੁਬਾਰਕਪੁਰਦੇ ਵਿਸ਼ੇਸ਼ ਸਹਿਯੋਗ ਨਾਲ ਫ੍ਰੀ ਮੈਡੀਕਲ ਚੈਅਕੱਪ ਕੈਂਪ ਡਾ. ਰਵੀ ਕੁਮਾਰ ਬੰਗੜ ਤੇ ਡਾ. ਰਾਹੁੱਲ ਦੀ ਵਿਸ਼ੇਸ਼ ਨਿਗਰਾਨੀ ਹੇਠ ਲਗਾਇਆ ਗਿਆ। ਜਿਸ ਵਿੱਚ 130 ਦੇ ਕਰੀਬ ਸੰਗਤਾਂ ਦਾ ਫ੍ਰੀ ਚੈਅਕੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ। ਸਮਾਗਮ ਦੀ ਸੰਪਨਤਾਂ ਮੌਕੇ ਸੰਗਤਾਂ ਨੂੰ ਗੁਰੂ ਕੇ ਲੰਗਰ ਅੱਤੁਟ ਵਰਤਾਏ ਗਏ।

Post a Comment

0 Comments