ਫਗਵਾੜਾ 13 ਮਈ (ਸ਼ਿਵ ਕੌੜਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਵਿਖੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜ੍ਹਾ (ਸਟੇਟ ਅਵਾਰਡੀ) ਦੀ ਅਗਵਾਈ ਵਿੱਚ 'ਅੱਖਾਂ ਦਾਨ ਮਹਾਂਦਾਨ' ਵਿਸੇ਼ 'ਤੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਪੁਨਰਜੋਤ ਸੰਸਥਾ ਦੇ ਇੰਟਰਨੈਸ਼ਨਲ ਕੋਡੀਨੇਟਰ ਅਸ਼ੋਕ ਮਹਿਰਾ ਮਹਿਰਾ ਆਪਣੀ ਧਰਮ ਪਤਨੀ ਕਮਾਲ ਮਹਿਰਾ ਤੇ ਬੇਟੀ ਮੁਸਕਾਨ ਮਹਿਰਾ ਨਾਲ ਹਾਜਰ ਹੋਏ। ਅਸ਼ੋਕ ਮਹਿਰਾ ਨੇ ਅੱਖਾਂ ਦਾਨ ਕਰਨ ਦੀ ਮਹੱਤਤਾ ਅਤੇ ਲੋੜ ਬਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਡਮੁੱਲੀ ਜਾਣਕਾਰੀ ਦਿੱਤੀ। ਸੈਮੀਨਾਰ ਨੂੰ ਮੁੱਖ ਤੌਰ 'ਤੇ ਮੁਸਕਾਨ ਮਹਿਰਾ ਜੋ ਕਿ ਬੀ.ਐਸ ਸੀ ਆਨਰਜ਼-ਸਾਈਕਾਲੋਜੀ ਅਤੇ ਬਿਹੇਵੀਆਰ ਦੀ ਪੜ੍ਹਾਈ ਦੇਹਰਾਦੂਨ ਯੂਨੀਵਰਸਿਟੀ ਤੋਂ ਕੇ ਰਹੇ ਹਨ, ਨੇ ਕੰਡਕਟ ਕੀਤਾl ਇਸ ਮੌਕੇ 'ਤੇ ਮੁਸਕਾਨ ਮਹਿਰਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਵੇਲੇ ਭਾਰਤ ਵਿੱਚ ਹਜ਼ਾਰਾਂ ਲੋਕ ਅਜਿਹੇ ਹਨ,ਜਿਨਾਂ ਦੀ ਅੱਖਾਂ ਦੀ ਰੌਸ਼ਨੀ ਨਹੀਂ ਹੈ ਅਤੇ ਉਹ ਇਸ ਰੰਗਲੀ ਦੁਨੀਆਂ ਨੂੰ ਦੇਖ ਨਹੀਂ ਸਕਦੇ। ਜੇਕਰ ਅਸੀਂ ਅੱਖਾਂ ਦਾਨ ਕਰਨ ਦਾ ਪ੍ਰਣ ਕਰੀਏ ਤਾਂ ਹਜ਼ਾਰਾਂ ਲੋਕਾਂ ਨੂੰ ਇਹ ਦੁਨੀਆ ਦੇਖਣ ਦਾ ਮੌਕਾ ਮਿਲੇਗਾ ਅਤੇ ਸਾਡੀ ਮੌਤ ਤੋਂ ਬਾਅਦ ਵੀ ਸਾਡੀਆਂ ਅੱਖਾਂ ਜਿਉਂਦੀਆਂ ਰਹਿਣਗੀਆਂ। ਇਸ ਮੌਕੇ ਤੇ ਕਈ ਅਧਿਆਪਕਾਂ ਨੇ ਅੱਖਾਂ ਦਾਨ ਕਰਨ ਦੇ ਫਾਰਮ ਭਰੇ। ਪ੍ਰਿੰਸੀਪਲ ਹਰਮੇਸ਼ ਘੇੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ,ਕਿ ਅੱਖਾਂ ਕੁਦਰਤ ਦੀ ਬਖ਼ਸ਼ੀ ਹੋਈ ਇੱਕ ਵਡਮੁੱਲੀ ਦਾਤ ਹੈ ਅਤੇ ਇਨਸਾਨ ਦੀ ਮੌਤ ਤੋਂ ਬਾਅਦ ਇਹ ਉਸ ਦੇ ਨਾਲ ਹੀ ਸੜ ਕੇ ਸੁਆਹ ਹੋ ਜਾਂਦੀਆਂ ਹਨ,ਸੋ ਸਾਨੂੰ ਇਹਨਾਂ ਨੂੰ ਦਾਨ ਕਰਕੇ ਕਿਸੇ ਦੀ ਜ਼ਿੰਦਗੀ ਨੂੰ ਰੌਸ਼ਨ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਰਿਸ਼ੀ ਕੁਮਾਰ ਵਾਈਸ ਪ੍ਰਿੰਸੀਪਲ, ਲੈਕ. ਕੁਲਵੰਤ ਰਾਮ,ਲੈਕ.ਤੀਰਥ ਸਿੰਘ ਬਾਸੀ,ਲੈਕ.ਵਿਦਿਆ ਸਾਗਰ,ਕੋਚ ਹਰਮੇਸ਼ ਲਾਲ,ਮੁਨੀਸ਼ ਕੁਮਾਰ,ਜਸਵਿੰਦਰ ਸਾਂਪਲਾ,ਮਦਨ ਲਾਲ,ਮੰਜੂ ਰਾਣੀ, ਸੀਮਾ ਦੇਵੀ,ਅੰਸ਼ੂ ਸੱਭਰਵਾਲ,ਸਰਬਜੀਤ ਕੌਰ,ਸਰੁਚੀ ਲੂਥਰਾ,ਸੁਖਵੀਰ ਕੌਰ,ਜਸਵੀਰ ਕੌਰ,ਰਜਨੀ ਸੂਦ ਤੋਂ ਇਲਾਵਾ ਸਮੂਹ ਵਿਦਿਆਰਥੀ ਹਾਜਰ ਸਨ।
0 Comments