ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਗਤਕਾ ਸਪੋਰਟਸ ਕਲੱਬ ਦੇ ਬੱਚਿਆਂ ਵਲੋਂ ਚੰਗਾ ਪ੍ਰਦਰਸਨ ਕਰਨ ਤੇ ਟੀਮ ਦਾ ਕੀਤਾ ਸਨਮਾਨ


ਹੁਸ਼ਿਆਰਪੁਰ / ਮੁਕੇਰੀਆਂ ( ਤਰਸੇਮ ਦੀਵਾਨਾ )-
ਗੱਤਕਾ ਐਸੋਸੀਏਸ਼ਨ ਜ਼ਿਲਾ ਹੁਸ਼ਿਆਰਪੁਰ ਅਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਗਤਕਾ ਸਪੋਰਟਸ ਕਲੱਬ ਹੁਸ਼ਿਆਰਪੁਰ ਦੇ ਬੱਚਿਆਂ ਵੱਲੋਂ ਸਕੂਲ ਗੇਮ ਫੈਡਰੇਸ਼ਨ ਇੰਡੀਆ ਵਿੱਚ ਚੰਗੇ ਪ੍ਰਦਰਸ਼ਨ ਅਤੇ ਮੈਡਲ ਹਾਸਲ ਕਰਨ ਤੇ ਸਮੁੱਚੇ ਮੈਂਬਰ ਅਤੇ ਸ੍ਰਪਰਸਤ  ਵੱਲੋਂ ਸਨਮਾਨ ਕੀਤਾ ਗਿਆ ਜਿਸ ਦੀ ਜਾਣਕਾਰੀ ਦਿੰਦਿਆਂ ਹੋਇਆ  ਭੁਪਿੰਦਰ ਸਿੰਘ ਐਸ ਐਸ ਮੈਡੀਸੀਟੀ ਅਤੇ ਉੱਘੇ ਸਮਾਜ ਸੇਵਕ ਨੇ ਦੱਸਿਆ ਕਿ ਸਾਡੇ ਇਲਾਕੇ ਦੇ ਬੱਚੇ ਬਲਰਾਜ ਸਿੰਘ ਅਤੇ ਸੂਜਲ ਨੇ ਐਸਜੀਐਫਆਈ ਜੋ ਕਿ ਦਿੱਲੀ ਵਿੱਚੋਂ ਮੈਡਲ ਜਿੱਤ ਕੇ ਜਿੱਥੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਉੱਥੇ ਹੀ ਜ਼ਿਲ੍ਹਾ ਹੁਸ਼ਿਆਰਪੁਰ ਲਈ ਬਹੁਤ ਹੀ ਮਾਣ ਦੀ ਗੱਲ ਹੈ ਅਤੇ ਉਹਨਾਂ ਕਿਹਾ ਕਿ ਜਿੱਥੇ ਸਾਡੇ ਕਲੱਬ ਦੇ ਹੋਣਹਾਰ ਬੱਚੇ ਜਗਜੋਤ ਸਿੰਘ ਨੇ ਵੀ ਓਪਨ ਨੈਸ਼ਨਲ ਵਿੱਚੋਂ ਸੋਨੇ ਦਾ ਤਗਮਾ ਹਾਸਿਲ ਕੀਤਾ ਹੈ ਗਤਕਾ ਐਸੋਸੀਏਸ਼ਨ ਜਿਲਾ ਹੁਸ਼ਿਆਰਪੁਰ ਦੇ ਪ੍ਰਧਾਨ ਵਿਜੇ ਪ੍ਰਤਾਪ ਸਿੰਘ ਨੇ ਵੀ ਕਿਹਾ ਕਿ ਸਾਡੀ ਜਿਲਾ ਬਾਡੀ ਦੇ ਮੈਂਬਰ ਬਲਰਾਜ ਸਿੰਘ ਜਿਹਨਾਂ ਨੇ ਖੇਲੋ ਇੰਡੀਆ ਲਈ ਬਿਹਾਰ ਦੀ ਟੀਮ ਤਿਆਰ ਕੀਤੀ ਤੇ ਜਿਸ ਨੇ ਸਥਾਨ ਆਲ ਇੰਡੀਆ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਅਤੇ ਆਪਣੇ ਕੋਚ ਦਾ ਨਾਂ ਰੋਸ਼ਨ ਕੀਤਾ ਇਸ ਮੌਕੇ ਇਨਾਮ ਰਾਸ਼ੀ ਦੀ ਵੰਡ ਡਾ. ਹਰਜੀਤ ਸਿੰਘ ਵੱਲੋਂ ਕੀਤੀ ਗਈ ਅਤੇ ਬੱਚਿਆਂ ਦਾ ਹੋਸਲਾ ਵਧਾਇਆ ਗਿਆ। ਇਸ ਮੌਕੇ ਹਾਜ਼ਰ ਮੈਂਬਰ ਸੱਚਨਾਮ ਸਿੰਘ ਸੁਖਦੇਵ ਸਿੰਘ ਗੁਰਦਿੱਤ ਸਿੰਘ ਮਨਜੀਤ ਸਿੰਘ ਪਰਮਜੀਤ ਸਿੰਘ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ ।

Post a Comment

0 Comments