ਫ਼ਰੀਦਕੋਟ, 06 ਮਈ (ਸ਼ਿਵ ਨਾਥ ਦਰਦੀ)- ਅੱਜ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਦੇਸ਼ ਭਗਤ ਪੰਡਿਤ ਚੇਤੰਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ, ਫ਼ਰੀਦਕੋਟ ਵਿਖੇ ਇੱਕ ਸ਼ਾਨਦਾਰ ਸਮਾਗਮ ਦੌਰਾਨ ਪੰਜਾਬੀ ਦੀ ਪ੍ਰਸਿੱਧ ਚਰਚਿਤ ਲੇਖਿਕਾ ਕਮਲ ਗਿੱਲ ਯੂ.ਕੇ ਦੇ ਦੂਸਰੇ ਨਾਵਲ "ਅਧੂਰੀ ਕਹਾਣੀ" ਦੀ ਘੁੰਡ ਚੁਕਾਈ ਕੀਤੀ ਗਈ।
ਪ੍ਰੈਸ ਨਾਲ ਗੱਲਬਾਤ ਕਰਦਿਆ ਸਭਾ ਦੇ ਜਰਨਲ ਸਕੱਤਰ ਜਸਵਿੰਦਰ ਜੱਸ ਨੇ ਦੱਸਿਆ ਕਿਹਾ ਕਿ ਮਾਣਮੱਤੀ ਲੇਖਿਕਾ ਕਮਲ ਗਿੱਲ ਵਿਸੇਸ਼ ਤੌਰ ਤੇ ਯੂ.ਕੇ ਤੋਂ ਫ਼ਰੀਦਕੋਟ ਪਹੁੰਚੇ ਤੇ ਸਮੁੱਚੀ ਸਭਾ ਦਾ ਨਾਵਲ ਲੋਕ ਅਰਪਣ ਕਰਨ ਤੇ ਸ਼ੁਕਰਾਨਾ ਕੀਤਾ ਅਤੇ ਅੱਗੇ ਤੋਂ ਵੀ ਉਨਾਂ ਸਹਿਤਕ ਮੁਹੱਬਤੀ ਸਾਂਝ ਬਣਾਈ ਰੱਖਣ ਦੀ ਉਮੀਦ ਜਤਾਈ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ੍ਰੋਮਣੀ ਲੇਖਕ ਨਿੰਦਰ ਘੁਗਿਆਣਵੀ ਪ੍ਰੋਫੈਸਰ ਆਫ ਪ੍ਰੈਕਟਿਸ ਕੇਂਦਰੀ ਯੂਨਿਵਰਸਿਟੀ ਪੰਜਾਬ, ਵਿਸੇਸ਼ ਮਹਿਮਾਨ ਦੇ ਤੌਰ ਤੇ ਪੰਜਾਬੀ ਦੇ ਪ੍ਰਸਿੱਧ ਗਜ਼ਲਗੋ ਭਾਸ਼ਾ ਅਫਸਰ ਸ੍ਰੀ ਮਨਜੀਤ ਪੁਰੀ ਪਹੁੰਚੇ ਅਤੇ ਸਮਾਗਮ ਦੀ ਪ੍ਰਧਾਨਗੀ ਸੰਗੀਤ ਜਗਤ ਦੇ ਨਾਮਵਰ ਸੰਗੀਤਕਾਰ ਡਾ. ਰਾਜੇਸ਼ ਮੋਹਨ, ਪ੍ਰਿੰਸੀਪਲ, ਦੇਸ਼ ਭਗਤ ਪੰਡਿਤ ਚੇਤੰਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ, ਫ਼ਰੀਦਕੋਟ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਸਮੇਂ ਸਭਾ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਵੱਲੋਂ ਸਭ ਨੂੰ ਜੀ ਆਇਆਂ ਕਿਹਾ। ਇਸ ਸਮੇਂ ਨਾਵਲ ਲੋਕ ਅਰਪਣ ਦੇ ਨਾਲ ਖੂਬਸੂਰਤ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਵਿੱਚ ਵੱਖ ਵੱਖ ਕਾਵਿ-ਰੰਗ ਦੇਖਣ ਨੂੰ ਮਿਲੇ। ਅੰਤ ਵਿੱਚ ਆਪਣੇ-ਆਪਣੇ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਜਿੰਨਾ ਵਿਚ ਕਾਮਰੇਡ ਬੀਰ ਸਿੰਘ ਕੰਮੇਅਣਾ, ਲੇਖਿਕਾ ਰਸਪਿੰਦਰ ਕੌਰ, ਕ੍ਰਿਕਟ ਖਿਡਾਰਨ ਰੇਖਾ ਕੌਰ, ਲੋਕ ਗਾਇਕ ਜੀ. ਸ਼ਰਮੀਲਾ, ਜਸਕਰਨ ਸਿੰਘ ਗਿੱਲ ਯੂ.ਕੇ, ਪੱਤਰਕਾਰ ਤੇ ਡਿਜ਼ਾਈਨਰ ਜਤਿੰਦਰ ਸਿੰਘ ਰਾਵਤ ਅਤੇ ਕਰਮ ਸਿੰਘ ਮਹਿਮੀ ਆਦਿ ਸ਼ਾਮਲ ਸਨ। ਪੰਜਾਬੀ ਮਾਂ ਬੋਲੀ ਦੇ ਲਾਡਲੇ ਲੇਖਕ ਤੇ ਰੰਗਕਰਮੀ ਕਸ਼ਮੀਰ ਮਾਨਾ ਤੇ ਚਰਚਿਤ ਗਜ਼ਲਗੋ ਸਿਕੰਦਰ ਮਾਨਵ ਨੇ ਮੰਚ ਸੰਚਾਲਕ ਵਜੋਂ ਵਿਲੱਖਣ ਭੂਮਿਕਾ ਨਿਭਾਈ ਤੇ ਆਪਣੇ ਬੇਹਤਰੀਣ ਸ਼ੇਅਰਾਂ ਨਾਲ ਸਰੋਤਿਆਂ ਵਿਚ ਰਸਮਈ ਰੰਗ ਬਣਾਈ ਰੱਖਿਆ।
ਇਸ ਸਮੇਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸਰਬਿੰਦਰ ਸਿੰਘ ਬੇਦੀ, ਮੀਤ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋ, ਮੀਤ ਪ੍ਰਧਾਨ ਲੋਕ ਗਾਇਕ ਰਾਜ ਗਿੱਲ ਭਾਣਾ, ਸਹਾਇਕ ਵਿੱਤ ਸਕੱਤਰ ਕੇ.ਪੀ ਸਿੰਘ, ਕਾਨੂੰਨੀ ਸਲਾਹਕਾਰ ਪਰਦੀਪ ਸਿੰਘ ਅਟਵਾਲ, ਬਲਕਾਰ ਸਿੰਘ ਸਹੋਤਾ, ਮਨਮੋਹਨ ਮੋਹਣੀ, ਮੀਡੀਆ ਇੰਚਾਰਜ ਅਸੀਸ ਕੁਮਾਰ, ਚਰਨਜੀਤ ਸਿੰਘ ਚਮੇਲੀ, ਪ੍ਰਚਾਰ ਸਕੱਤਰ ਪਰਮਿੰਦਰ ਕਪੂਰ, ਹੈਰੀ ਭੋਲੂਵਾਲਾ, ਜਸਵੀਰ ਸ਼ਰਮਾ ਦੱਦਾਹੂਰ, ਪ੍ਰੀਤ ਭਗਵਾਨ, ਕੁਲਵਿੰਦਰ ਵਿਰਕ, ਮਨਜਿੰਦਰ ਗੋਲੀ, ਧਰਮ ਪ੍ਰਵਾਨਾ, ਜੀਤ ਕੰਮੇਅਣਾ, ਕੁਲਵੰਤ ਸਰੋਤਾ, ਬਲਦੇਵ ਇਕਵੰਨ, ਬਿੱਕਰ ਵਿਯੋਗੀ, ਕਰਨ ਦਰਦ, ਤੇਜਿੰਦਰ ਬਰਾੜ, ਸੁਖਵਿੰਦਰ ਸਿੰਘ ਗਿੱਲ, ਪ੍ਰੋ ਨਿਰਮਲ ਕੌਸ਼ਿਕ, ਸਰਬਜੀਤ ਸਿੰਘ, ਮਾਹੀ ਮਰਜਾਣਾ, ਲੋਕ ਗਾਇਕ ਗੁਲਾਬ ਫਰੀਦ ਆਦਿ ਹਾਜ਼ਰ ਸਨ ਤੇ ਆਖਿਰ ’ਚ ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਸਭ ਦਾ ਧੰਨਵਾਦ ਕੀਤਾ।
0 Comments