ਫਗਵਾੜਾ (ਸ਼ਿਵ ਕੌੜਾ)- ਡੀ ਆਈ ਜੀ ਨਵੀਨ ਸਿੰਗਲਾ ਨੇ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਯੂਥ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਕਰਪਸ਼ਨ ਲਈ ਜ਼ੀਰੋ ਟੋਲਰੈਂਸ ਪੋਲਿਸੀ ਤਹਿਤ ਸਾਡੇ ਧਿਆਨ ਵਿੱਚ ਆਇਆ ਕਿ ਸੀ ਆਈ ਏ ਇੰਚਾਰਜ ਫਗਵਾੜਾ ਐਸਆਈ ਵਿਸ਼ਮਨ ਸਾਈ ਅਤੇ ਉਹਦੇ ਤਿੰਨ ਸਾਥੀ ਏਐਸਆਈ ਜਸਵਿੰਦਰ ਸਿੰਘ ਏਐਸਆਈ ਨਿਰਮਲ ਸਿੰਘ ਹੈਡ ਕਾਨਸਟੇਬਲ ਜਗਰੂਪ ਸਿੰਘ ਇਨ੍ਹਾਂ ਨੇ ਕੁਛ ਦਿਨ ਪਹਿਲਾਂ ਇਕ ਡਰੱਗ ਸਪਲਾਇਰ ਨੂੰ ਫੜਿਆ ਅਤੇ ਉਹਨੂੰ ਫਰਾਰ ਹੋਣ ਚ ਮਦਦ ਕੀਤੀ ਅਤੇ ਇਸ ਦੇ ਬਦਲੇ ਇਹਨਾਂ ਨੇ ਉਸਦੇ ਪਰਿਵਾਰ ਤੋਂ ਢਾਈ ਲੱਖ ਰੁਪਏ ਰਿਸ਼ਵਤ ਵਜੋਂ ਲਿਆ ਇਸ ਦੇ ਨਾਲ ਹੀ ਅੱਜ ਅਸੀਂ ਚਾਰੋਂ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਅਤੇ ਅੱਜ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਅਗਰ ਕਿਸੇ ਸੀਨੀਅਰ ਅਧਿਕਾਰ ਦਾ ਨਾਮ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀ ਜਾਵੇਗਾ ਉਸਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।
0 Comments