ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਦੀ ਜਲੰਧਰ ਵਿਖੇ ਵਿਸ਼ੇਸ਼ ਮੀਟਿੰਗ ਹੋਈ


ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਤੇ ਮੈਂਬਰਾਂ ਵੱਲੋ ਡੀਸੀਪੀ ਆਪ੍ਰੇਸ਼ਨ ਨਰੇਸ਼ ਡੋਗਰਾ ਨੂੰ ਗੁਲਦਸਤਾ ਅਤੇ ਦੁਸ਼ਾਲਾ ਭੇਟ ਕਰਕੇ ਸਨਮਾਨਤ ਕੀਤਾ ਗਿਆ

ਜਲੰਧਰ, 06 ਮਈ (ਅਮਰਜੀਤ ਸਿੰਘ)- ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਐਸੋਸੀਏਸ਼ਨ (ਨੀਤੀ ਆਯੋਗ) ਦੀ ਇਕ ਵਿਸ਼ੇਸ਼ ਮੀਟਿੰਗ ਜਲੰਧਰ ਦੇ ਸਰਕਟ ਹਾਊਸ ਵਿਚ ਰਾਸ਼ਟਰੀ ਪ੍ਰਧਾਨ ਸੁਰਿੰਦਰ ਸਿੰਘ ਕੈਂਰੋ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਐਸੋਸੀਏਸ਼ਨ ਨੇ ਆਪਣੀ ਟੀਮ ਦਾ ਵਿਸਥਾਰ ਕੀਤਾ ਅਤੇ ਕਪੂਰਥਲਾ ਤੋਂ ਭੁਪਿੰਦਰ ਕੌਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਸੰਦੀਪ ਕੌਰ ਨੂੰ ਸ਼ਾਹਕੋਟ ਹਲਕੇ ਤੋਂ ਇੰਚਾਰਜ ਨਿਯੁੱਕਤ ਕੀਤਾ ਗਿਆ। ਡੀਸੀਪੀ ਆਪ੍ਰੇਸ਼ਨ ਨਰੇਸ਼ ਡੋਗਰਾ ਨੇ ਮੁੱਖ ਮਹਿਮਾਨ ਮੀਟਿੰਗ ਵਿੱਚ ਵਜੋਂ ਸ਼ਿਰਕਤ ਕੀਤੀ। ਜਿਨ੍ਹਾਂ ਨੂੰ ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਵੱਲੋਂ ਗੁਲਦਸਤਾ ਅਤੇ ਦੁਸ਼ਾਲਾ ਭੇਟ ਕਰਕੇ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ।  ਮੁੱਖ ਮਹਿਮਾਨ ਡੋਗਰਾ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਨੂੰ ਹਮੇਸ਼ਾ ਅਜਿਹੀਆਂ ਸੰਸਥਾਵਾਂ ਤੋਂ ਸਹਿਯੋਗ ਮਿਲਦਾ ਰਿਹਾ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਭਵਿੱਖ ਵਿਚ ਵੀ ਇਹ ਸਹਿਯੋਗ ਮਿਲਦਾ ਰਹੇਗਾ। ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਨੇ ਮੀਟਿੰਗ ’ਚ ਸ਼ਾਮਲ ਹੋਣ ਲਈ ਡੀਸੀਪੀ ਆਪ੍ਰੇਸ਼ਨ ਨਰੇਸ਼ ਡੋਗਰਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਤਹਿਤ ਪੁਲਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਬਹੁਤ ਹੀ ਸ਼ਲਾਘਾਯੋਗ ਹੈ। ਸਟੇਜ ਦੀ ਕਾਰਵਾਈ ਯਸ਼ਪਾਲ ਸਫਰੀ ਨੇ ਨਿਭਾਈ ਤੇ ਐਸੋਸੀਏਸ਼ਨ ਲਈ ਚੰਗਾ ਕੰਮ ਕਰਨ ਵਾਲੇ ਮੈਂਬਰਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ। ਇਸ ਮੌਕੇ ਪ੍ਰਵੀਨ ਕੁਮਾਰ, ਲਲਿਤ ਲਵਲੀ, ਦਲਜੀਤ ਸਿੰਘ ਅਰੋੜਾ, ਜਸਦੀਪ ਸਿੰਘ, ਰਾਹੁਲ ਤਨੇਜਾ, ਰਣਜੀਤ ਸਿੰਘ, ਮਹਿੰਦਰ ਪਾਲ ਨੌਗਜਾ, ਸੁੱਚਾ ਸਿੰਘ, ਰਾਜ ਕੁਮਾਰ, ਨਿਰਮਲ ਸਿੰਘ, ਸੁੱਚਾ ਰਾਮ, ਦਵਿੰਦਰਾ ਸਿੰਘ, ਅਨੰਤ ਸੈਦ, ਗੁਰਮੀਤ ਸਿੰਘ, ਸਤਵਿੰਦਰ ਪਾਲੀ, ਸੋਮਾ ਰਾਣੀ, ਪ੍ਰਵੀਨ ਬੰਗਾ, ਰਾਜ ਕੁਮਾਰ, ਕੁਲਬੀਰ ਸਿੰਘ, ਰਾਮਵੀਰ ਸ਼ਰਮਾ, ਰਾਮਵੀਰ ਸਿੰਘ, ਵੀ.ਵੀ. ਕੌਰ, ਭਾਵਨਾ ਅਤੇ ਹੋਰ ਮੈਂਬਰ ਹਾਜ਼ਰ ਸਨ।


Post a Comment

0 Comments