ਫ਼ਰੀਦਕੋਟ, 07 ਮਈ (ਸ਼ਿਵ ਨਾਥ ਦਰਦੀ)- ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟਰ ਵਰਕਰਜ਼ ਯੂਨੀਅਨ ਜਿਲਾਂ ਫ਼ਰੀਦਕੋਟ ਵੱਲੋ ਮੁੱਖ ਨਿਗਰਾਨ ਇੰਜੀਨੀਅਰ ਦੇ ਦਫਤਰ ਦੇ ਸਾਹਮਣੇ ਰੋਸ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਇਸ ਸਮੇ ਸੂਬਾ ਕਮੇਟੀ ਦੇ ਮੈਬਰ ਪ੍ਰੇਮਜੀਤ ਸਿੰਘ ਕਲਿਆਣ ਨੇ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ ਕਿ ਜਲ ਸਪਲਾਈ ਸਕੀਮਾਂ ਤੇ ਸੁਕਾਡਾਂ ਸਿਸਟਮ ਲਗਾਉਣ ਅਤੇ ਪੰਚਾਇਤੀਕਰਨ ਦੇ ਵਿਰੋਧ ਦਾ ਤਿੱਖੇ ਸ਼ਬਦਾਂ ਵਿੱਚ ਖੰਡਨ ਕੀਤਾ ਅਤੇ ਜ਼ਿਲਾ ਪ੍ਰਧਾਨ ਤਰਸੇਮ ਸਿੰਘ ਪੱਖੀ ਕਲਾਂ ਨੇ ਪੰਜਾਬ ਸਰਕਾਰ ਨੂੰ ਅਜਿਹੇ ਸਾਹੀ ਫੁਰਮਾਨਾਂ ਨੂੰ ਤੁਰੰਤ ਵਾਪਸ ਲੈਣ ਲਈ ਕਿਹਾ, ਓਨਾਂ ਕਿਹਾ ਜੇਕਰ ਪੰਜਾਬ ਸਰਕਾਰ ਨੇ ਇਸ ਵਾਪਸ ਨਹੀ ਲਿਆਂ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਸਰਕਲ ਪ੍ਰਧਾਨ ਰਾਮ ਸਿੰਘ ਨੇ ਕਿਹਾ ਸਰਕਾਰ ਵੱਲੋ ਜੋ ਤਨਖਾਹ ਵਧਾਈ ਜਾਂਦੀ ਹੈ, ਓਹ ਮਹਿਕਮੇ ਵੱਲੋ ਨਹੀ ਵਧਾਈ ਜਾਂਦੀ, ਸਾਡੇ ਕੁਝ ਅਜਿਹੇ ਮੁਲਾਜ਼ਮ ਹਨ, ਜਿੰਨਾ ਨੂੰ ਤਿੰਨ ਮਹੀਨੇ ਹੋ ਗਏ, ਤਨਖਾਹ ਨਹੀ ਮਿਲੀ ਅਤੇ ਸਾਡੇ ਮਹਿਕਮੇ ਵਿੱਚ ਆਊਟ ਸੋਰਸ ਮੁਲਾਜ਼ਮਾਂ ਦਾ ਨਾ ਤਾਂ ਈ.ਪੀ.ਐਫ ਕੱਟਿਆਂ ਜਾਂਦਾ ਤੇ ਨਾਹੀ ਈ.ਐਸ. ਆਈ ਕਾਰਡ ਬਣੇ ਹਨ। ਜੋ ਕਿ ਬਹੁਤ ਜਰੂਰੀ ਹਨ। ਇਸ ਤੋ ਇਲਾਵਾਂ ਭਰਾਤਰੀ ਜੱਥੇਬੰਦੀ ਦੇ ਬਲਕਾਰ ਸਿੰਘ ਸਹੋਤਾ ਜਨਰਲ ਸਕੱਤਰ 'ਦੀ ਫੋਰਥ ਕਲਾਸ ਗੌਰਮਿੰਟ ਯੂਨੀਅਨ ਫ਼ਰੀਦਕੋਟ' ਨੇ ਭਰੋਸਾ ਦਿਵਾਇਆਂ ਕਿ ਓਹ ਸੰਘਰਸ਼ਾਂ ਦੇ ਪਿੜ ਵਿੱਚ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਏਨਾਂ ਤੋ ਬਾਅਦ ਰੁਪਿੰਦਰ ਸਿੰਘ ਕਿੰਗਰਾਂ ਨੇ ਵੀ ਪੰਜਾਬ ਸਰਕਾਰ ਦੀ ਰੱਜ ਕੇ ਨਿਖੇਧੀ ਕੀਤੀ।
ਇਸ ਸਮੇਂ ਠਾਣਾ ਸਿੰਘ, ਗੁਰਤੇਜ ਸਿੰਘ, ਹਰਮਨ ਸਿੰਘ, ਮਹਿਲ ਸਿੰਘ, ਸਹਿਜਾਦ ਆਲਮ, ਸੁਨੀਲ ਕੁਮਾਰ, ਕੁਲਵਿੰਦਰ ਸਿੰਘ, ਗੁਰਸ਼ਰਨਜੀਤ ਸਿੰਘ ਸੰਧੂ ਆਦਿ ਹਾਜ਼ਰ ਸਨ।
0 Comments