ਫਿਰੋਜ਼ਪੁਰ ਜਿਲੇ ਵਿੱਚ ਦੋ ਥਾਵਾਂ ਤੇ ਲਗਾਏ ਖੂਨਦਾਨ ਕੈਂਪ


ਫਿਰੋਜ਼ਪੁਰ, 07 ਮਈ (ਸ਼ਿਵਨਾਥ ਦਰਦੀ)-
ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋ ਗੁਰਦੁਆਰਾ ਬਜੀਦਪੁਰ ਸਾਹਿਬ ਫਿਰੋਜ਼ਪੁਰ ਤੇ ਸੱਚਖੰਡ ਵਾਸੀ ਬਾਬਾ ਐਸ.ਪ੍ਰਤਾਪ ਸਿੰਘ ਜੀ ਦੀ 31ਵੀਂ ਸਲਾਨਾ ਬਰਸੀ ਨੂੰ ਸਮਰਪਿਤ ਪਿੰਡ ਭਾਂਗਰ ਜਿਲਾਂ ਫਿਰੋਜ਼ਪੁਰ ਵਿਖੇ ਵਿਸ਼ਾਲ ਖੂਨਦਾਨ ਕੈਪ ਲਗਾਇਆਂ ਗਿਆ। ਇਹ ਜਾਣਕਾਰੀ ਸੁਸਾਇਟੀ ਦੇ ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਫ਼ਰੀਦਕੋਟ ਨੇ ਪ੍ਰੈੱਸ ਨਾਲ ਸਾਂਝੀ ਕੀਤੀ ਗਈ । ਓਨਾਂ ਕਿਹਾ ਸਾਡੀ ਸੁਸਾਇਟੀ ਲੋੜਵੰਦ ਮਰੀਜਾਂ ਨੂੰ ਸਮੇਂ ਸਮੇਂ ਤੇ ਖੂਨਦਾਨ ਕੈਂਪ ਲਗਾ ਖੂਨ ਮੁਹੱਈਆਂ ਕਰਵਾਉਂਦੀ ਰਹਿੰਦੀ ਹੈ। ਇਸ ਸਮੇਂ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਸੁਖਵੀਰ ਸਿੰਘ ਰੱਤੀ ਰੋੜੀ ਜਰਨਲ ਸਕੱਤਰ, ਸਵਰਾਜ ਸਿੰਘ ਬਰਾੜ ਸਟੋਕ ਮੈਨੇਜਰ, ਗੁਰਦੇਵ ਸਿੰਘ, ਰਮਨ ਕਲੇਰ, ਸਤਨਾਮ ਸਿੰਘ, ਸਾਈਮਨ ਤੇ ਅਪਾਰਸਪਰੀਤ ਹਾਜ਼ਰ ਸਨ।

Post a Comment

0 Comments