ਸਿਆਣ ਜਠੇਰਿਆਂ ਦਾ ਸਲਾਨਾ ਜੋੜ ਮੇਲਾ 16 ਜੂਨ ਦਿਨ ਸੋਮਵਾਰ ਨੂੰ ਕਪੂਰ ਪਿੰਡ ਵਿਖੇ


ਜੋੜ ਮੇਲੇ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਪ੍ਰਧਾਨ ਦਰਸ਼ਨ ਰਾਮ ਸਿਆਣ, ਮੀਤ ਪ੍ਰਧਾਨ ਪਿਆਰਾ ਰਾਮ ਸਿਆਣ, ਮਨਜਿੰਦਰ ਸਿਆਣ ਤੇ ਹੋਰ।  


ਅਮਰਜੀਤ ਸਿੰਘ ਜੰਡੂ ਸਿੰਘਾ-
ਕਪੂਰ ਪਿੰਡ ਵਿਖੇ ਸਿਆਣ ਗੋਤ ਜਠੇਰਿਆਂ ਦੇ ਸਥਾਨ ਤੇ ਸਲਾਨਾ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ 16 ਜੂਨ ਦਿਨ ਸੋਮਵਾਰ ਨੂੰ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਜਿਸਦੇ ਸਬੰਧ ਵਿੱਚ ਸਵੇਰੇ 11 ਵਜੇ ਝੰਡਾ ਚੜਾਉਣ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ ਉਪਰੰਤ ਵਡੇਰਿਆਂ ਦੀ ਪੂਜਾ ਕੀਤੀ ਜਾਵੇਗੀ। ਪ੍ਰਧਾਨ ਦਰਸ਼ਨ ਰਾਮ ਸਿਆਣ, ਮੀਤ ਪ੍ਰਧਾਨ ਪਿਆਰਾ ਰਾਮ ਨਰੰਗਪੁਰ, ਸਾਬਕਾ ਸਰਪੰਚ ਚਮਨ ਲਾਲ ਕਪੂਰ ਪਿੰਡ, ਸੁਰਜੀਤ ਸਿੰਘ ਨਰੰਗਪੁਰ ਸਾਬਕਾ ਸਰਪੰਚ, ਮਨਜਿੰਦਰ ਸਿਆਣ, ਨਿਰਮਲ ਦਾਸ ਨਰੰਗਪੁਰ, ਸੋਨੂੰ, ਉਮ ਪ੍ਰਕਾਸ਼, ਘੁੰਕੀ, ਵਿੱਕਾ ਨੇ ਦਸਿਆ ਕਿ ਇਸ ਮੌਕੇ ਇੱਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ। ਜਿਸ ਵਿੱਚ ਗਾਇਕਾ ਅਨੀਸ਼ਾ ਵਾਲੀਆ, ਸੁਖਦੇਵ ਸ਼ੇਰਾ, ਪਰਮਜੋਤ, ਬਿੱਟੂ ਸਿਆਣ, ਬਿੱਲਾ ਹਰੀਪੁਰੀਆ, ਰੇਸ਼ਮ ਨਰੰਗਪੁਰੀ, ਉਮਜੀਤ, ਰਾਮ ਲੁਬਾਇਆ ਤੇ ਹੋਰ ਕਲਾਕਾਰ ਸੰਗਤਾਂ ਨੂੰ ਬਾਬਾ ਜੀ ਦੀ ਮਹਿਮਾ ਗਾ ਕੇ ਨਿਹਾਲ ਕਰਨਗੇ। ਸਿਆਣ ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੱਮਾ ਕੇ ਪੁੱਜਣ ਦੀ ਅਪੀਲ ਕੀਤੀ ਹੈ। 


Post a Comment

0 Comments