ਕੌਲਧਾਰ ਜਠੇਰਿਆਂ ਦਾ ਜੋੜ ਮੇਲਾ 22 ਜੂਨ ਨੂੰ, ਅੱਜ 20 ਜੂਨ ਨੂੰ ਅਰੰਭ ਹੋਏ ਸ਼੍ਰੀ ਅਖੰਡ ਪਾਠ ਸਾਹਿਬ, 22 ਜੂਨ ਨੂੰ ਪੈਣਗੇ ਭੋਗ ਉਪਰੰਤ ਹੋਵੇਗਾ ਧਾਰਮਿਕ ਸਮਾਗਮ


ਅਮਰਜੀਤ ਸਿੰਘ ਜੰਡੂ ਸਿੰਘਾ-
ਪਿੰਡ ਚਾਂਦਪੁਰ (ਜਲੰਧਰ) ਵਿੱਚ ਮੌਜੂਦ ਕੌਲਧਾਰ ਜਠੇਰਿਆਂ ਦੇ ਅਸਥਾਨ ਵਿਖੇ ਸਲਾਨਾ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ 22 ਜੂਨ ਦਿਨ ਐਤਵਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਪ੍ਰਬੰਧਕਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਅੱਜ 20 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਹੋਏ ਹਨ ਉਪਰੰਤ ਨਿਸ਼ਾਨ ਸਾਹਿਬ ਜੀ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ। ਉਨ੍ਹਾਂ ਦਸਿਆ ਭੱਲਕੇ 22 ਜੂਨ ਦਿਨ ਐਤਵਾਰ ਨੂੰ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਗੁਰੂ ਕੇ ਦਾਸ ਕੀਰਤਨੀ ਜਥਾ ਤੇ ਰਾਗੀ ਭਾਈ ਜਗਦੀਸ਼ ਸਿੰਘ ਜਲਪੋਤ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਇਨ੍ਹਾਂ ਸਮਾਗਮਾਂ ਦੌਰਾਨ ਦੇਸ ਰਾਜ ਰਿਟਾਇਰਡ ਯੂ.ਕੋ ਬੈਂਕ, ਸੋਡੀ ਰਾਮ, ਕਿਸ਼ਨ ਦੇਵ, ਮਨੋਹਰ ਲਾਲ, ਬਨਾਰਸੀ ਰਾਮ, ਬਲਦੇਵ ਰਾਜ, ਡੀ.ਸੀ ਕੌਲ, ਰਾਮ ਲੁਬਾਇਆ, ਜਸਵੀਰ ਪਾਲ, ਸੁਨਿਹਰੀ ਲਾਲ, ਦਿਆਲ ਚੰਦ, ਪੱਪੂ, ਬਲਵੀਰ ਚੰਦ, ਜਤਿਨ, ਨਛੱਤਰ ਪਾਲ, ਰਾਮ ਲਾਲ, ਅਮਰਜੀਤ, ਕਸ਼ਮੀਰੀ ਲਾਲ, ਗੁਰਪ੍ਰੀਤ ਗੋਪੀ, ਅਮਨਪ੍ਰੀਤ, ਹਰਮੇਸ਼ ਕੁਮਾਰ, ਮਦਨ ਲਾਲ, ਹੈਪੀ, ਰਜਤ, ਦੁੰਨੀ ਚੰਦ, ਜਸਵੰਤ ਰਾਏ, ਲਸ਼ਮਣ ਦਾਸ, ਸਤਨਾਮ ਰਾਏ, ਸੁੱਚਾ ਰਾਮ, ਮਾਸਟਰ ਲਾਲ ਚੰਦ, ਖੁਸ਼ਵੰਤ ਰਾਏ, ਵਰਿੰਦਰ ਸਿੰਘ ਡੀਂਗਰੀਆਂ, ਰਾਮ ਦਿਆਲ ਤੇ ਹੋਰ ਸੇਵਾਦਾਰ ਹਾਜ਼ਰ ਸਨ। 

ਕੈਪਸ਼ਨ- ਜੋੜ ਮੇਲੇ ਸਬੰਧੀ ਨਿਸ਼ਾਨ ਸਾਹਿਬ ਦੀ ਰਸਮ ਨਿਭਾਉਦੀਆਂ ਸੰਗਤਾਂ।  


Post a Comment

0 Comments