ਜਲੰਧਰ, 19 ਜੂਨ (ਅਮਰਜੀਤ ਸਿੰਘ)- ਸਰਕਲ ਪਤਾਰਾ ਜਲੰਧਰ ਦੇ ਪਿੰਡ ਚਾਂਦਪੁਰ ਵਿੱਚ ਮੌਜੂਦ ਕੌਲਧਾਰ ਜਠੇਰਿਆਂ ਦੇ ਅਸਥਾਨ ਵਿਖੇ ਸਲਾਨਾ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ 22 ਜੂਨ ਦਿਨ ਐਤਵਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਪ੍ਰਬੰਧਕਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 20 ਜੂਨ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਹੋਣਗੇ। ਉਪਰੰਤ ਨਿਸ਼ਾਨ ਸਾਹਿਬ ਜੀ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ 22 ਜੂਨ ਦਿਨ ਐਤਵਾਰ ਨੂੰ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਗੁਰੂ ਕੇ ਦਾਸ ਕੀਰਤਨੀ ਜਥਾ ਤੇ ਰਾਗੀ ਭਾਈ ਜਗਦੀਸ਼ ਸਿੰਘ ਜਲਪੋਤ ਅਤੇ ਹੋਰ ਕੀਰਤਨੀ ਜਥੇ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੀ ਮਹਿਮਾ ਗਾਇਨ ਕਰਕੇ ਨਿਹਾਲ ਕਰਨਗੇ। ਇਸ ਮੌਕੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਇਨ੍ਹਾਂ ਸਮਾਗਮਾਂ ਦੌਰਾਨ ਦੇਸ ਰਾਜ ਰਿਟਾਇਰ ਯੂ.ਕੋ ਬੈਂਕ, ਸੋਡੀ ਰਾਮ, ਕਿਸ਼ਨ ਦੇਵ, ਮਨੋਹਰ ਲਾਲ, ਬਨਾਰਸੀ ਰਾਮ, ਬਲਦੇਵ ਰਾਜ, ਡੀ.ਸੀ ਕੌਲ, ਰਾਮ ਲੁਬਾਇਆ, ਜਸਵੀਰ ਪਾਲ, ਸੁਨਿਹਰੀ ਲਾਲ, ਦਿਆਲ ਚੰਦ, ਪੱਪੂ, ਬਲਵੀਰ ਚੰਦ, ਜਤਿਨ, ਨਛੱਤਰ ਪਾਲ, ਰਾਮ ਲਾਲ, ਅਮਰਜੀਤ, ਕਸ਼ਮੀਰੀ ਲਾਲ, ਗੁਰਪ੍ਰੀਤ ਗੋਪੀ, ਅਮਨਪ੍ਰੀਤ, ਹਰਮੇਸ਼ ਕੁਮਾਰ, ਮਦਨ ਲਾਲ, ਹੈਪੀ, ਰਜਤ, ਦੁੰਨੀ ਚੰਦ ਤੇ ਹੋਰ ਸੇਵਾਦਾਰ ਤੇ ਸੰਗਤਾਂ ਦਾ ਵਿਸ਼ੇਸ਼ ਸਹਿਯੋਗ ਰਹੇਗਾ।
0 Comments