ਦਸਵੰਧ ਗਰੀਬਾਂ ਲਈ ਸੁਸਾਇਟੀ ਵੱਲੋਂ ਲਗਾਏ 42ਵਾਂ ਖੂਨਦਾਨ ਕੈਂਪ ਵਿੱਚ 37 ਯੂਨਿਟ ਖੂਨਦਾਨ ਹੋਇਆ

ਸੁਸਾਇਟੀ ਪ੍ਰਧਾਨ ਸੁਖਜੀਤ ਸਿੰਘ ਮਿਨਹਾਸ ਨੇ ਖੂਨਦਾਨੀਆਂ ਦਾ ਉਚੇਚੇ ਤੋਰ ਤੇ ਕੀਤਾ ਧੰਨਵਾਦ
ਆਦਮਪੁਰ, 08 ਜੂਨ (ਅਮਰਜੀਤ ਸਿੰਘ)- ਬੀਤੇ ਦਿਨ ਦਰਬਾਰ ਬਾਬਾ ਬੱਦੇ ਸ਼ਾਹ ਜੀ ਮੇਹਟੀਆਣਾ-ਆਦਮਪੁਰ ਰੋੜ ਪਿੰਡ ਪਧਿਆਣਾ ਵਿਖੇ ਦਰਬਾਰ ਦੇ ਮੁੱਖ ਸੇਵਾਦਾਰ ਹੈਪੀ ਬਾਬਾ ਜੀ ਤੇ ਸਮੂਹ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਦਸਵੰਧ ਗਰੀਬਾਂ ਲਈ ਵੈਲਫੇਅਰ ਸੇਵਾ ਸੁਸਾਇਟੀ ਰਜ਼ਿ (ਪੰਜਾਬ) ਵੱਲੋਂ 42ਵਾਂ ਸਵੈਂ ਇੱਛੁਕ ਖੂਨਦਾਨ ਕੈਂਪ ਬਾਬਾ ਜੀ ਦੀ ਪਵਿੱਤਰ ਯਾਦ ਵਿੱਚ ਅਤੇ ਸਰਬੱਤ ਮਨੁੱਖਤਾ ਦੇ ਭਲੇ ਲਈ ਲਗਾਇਆ ਗਿਆ। ਇਸ ਦੋਰਾਨ ਦਰਬਾਰ ਤੇ ਪੱਜੀਆਂ ਸਮੂਹ ਸੰਗਤਾਂ ਵਿਚੋਂ 37 ਪ੍ਰਾਣੀਆਂ ਨੇ ਖੂਨਦਾਨ ਕੀਤਾ। ਦਰਬਾਰ ਦੇ ਮੁੱਖ ਪ੍ਰਬੰਧਕ ਹੈਪੀ ਬਾਬਾ ਜੀ, ਅਮਰਜੀਤ ਸਿੰਘ ਜੀ, ਬਿੱਟੂ ਪਧਿਆਣਾ, ਪਰਮਿੰਦਰ ਅਜਨੋਹਾ, ਸੋਨੂੰ ਬਸਰਾ, ਰਮੇਸ਼ ਲਾਲ, ਪਰਮਿੰਦਰ ਸਿੰਘ ਭਿੰਦਾ, ਮਨਜੀਤ ਸਿੰਘ ਚੋਧਰੀ, ਹਰਪ੍ਰੀਤ ਸਿੰਘ, ਸਰਪੰਚ ਸਿਮਰਨਜੀਤ ਕੌਰ, ਬਲਜੀਤ ਲੰਬੜਦਾਰ, ਹੈਪੀ ਪੰਚ ਅਤੇ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਉਚੇਚੇ ਤੌਰ ਤੇ ਹਾਜ਼ਰ ਸਨ।

Post a Comment

0 Comments