ਜਲੰਧਰ, 03 ਜੂਨ (ਅਮਰਜੀਤ ਸਿੰਘ) ਸ਼੍ਰੀ ਬਾਬਾ ਲਾਲ ਦਿਆਲ ਆਸ਼ਰਮ ਦਿਲਬਾਗ ਨਗਰ ਜਲੰਧਰ ਵਿਖੇ ਸੱਚਖੰਡ ਵਾਸੀ ਸ਼੍ਰੀ ਸ਼੍ਰੀ 1008 ਮਹਾਂਮੰਡਲੇਸ਼ਵਰ ਮਹੰਤ ਗੰਗਾ ਦਾਸ ਮਹਾਰਾਜ ਜੀ ਦੀ ਮੂਰਤੀ ਸਥਾਪਨਾ ਨੂੰ ਲੈ ਕੇ 7 ਦਿਨਾਂ ਸਮਾਗਮ ਪਿਛਲੇ ਦਿਨਾਂ ਤੋਂ ਲਗਾਤਾਰ ਆਸ਼ਰਮ ਦੇ ਮੁੱਖ ਗੱਦੀਨਸ਼ੀਨ ਸੇਵਾਦਾਰ ਸ਼੍ਰੀ ਸ਼੍ਰੀ 1008 ਮਹਾਂਮੰਡਲੇਸ਼ਵਰ ਮਹੰਤ ਕੇਸ਼ਵ ਦਾਸ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਲਗਾਤਾਰ ਚੱਲ ਰਹੇ ਹਨ। ਜਾਣਕਾਰੀ ਦਿੰਦੇ ਮਹੰਤ ਕੇਸ਼ਵ ਦਾਸ ਮਹਾਰਾਜ ਜੀ ਨੇ ਦਸਿਆ ਕਿ ਪਿਛਲੇ ਕਈ ਦਿਨਾਂ ਤੋਂ ਵਰਿੰਦਾਵਨ ਤੋਂ ਬਾਬਾ ਲਾਲ ਦਿਆਲ ਆਸ਼ਰਮ ਵਿੱਖੇ ਉਚੇਰੇ ਤੋਰ ਤੇ ਪੁੱਜੇ, ਪੂਜਨੀਕ ਦਾਮਾਕਿੰਕਰ ਮਹਾਰਾਜ ਜੀ ਲਗਾਤਾਰ ਹਰ ਰੋਜ਼ ਸ਼੍ਰੀਮਦਭਾਗਵਤ ਕਥਾ ਦਾ ਉਚਾਰਨ ਕਰਕੇ ਨਗਰ ਤੇ ਸ਼ਹਿਰ ਦੀਆਂ ਸਮੂਹ ਸੰਗਤਾਂ ਨੂੰੰ ਨਿਹਾਲ ਕਰ ਰਹੇ ਹਨ।
ਮਹੰਤ ਕੇਸ਼ਵ ਦਾਸ ਮਹਾਰਾਜ ਜੀ ਨੇ ਜਾਣਕਾਰੀ ਦਿੰਦੇ ਦਸਿਆ ਕਿ ਭੱਲਕੇ 5 ਜੂਨ ਦਿਨ ਵੀਰਵਾਰ ਨੂੰ ਸੱਚਖੰਡ ਵਾਸੀ ਸ਼੍ਰੀ ਸ਼੍ਰੀ 1008 ਮਹਾਂਮੰਡਲੇਸ਼ਵਰ ਮਹੰਤ ਗੰਗਾ ਦਾਸ ਮਹਾਰਾਜ ਜੀ ਦੀ ਮੂਰਤੀ ਸਥਾਪਨਾ ਜਿਥੇ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਹੋਵੇਗੀ ਉਥੇ ਸੰਤ ਸੰਮੇਲਨ ਵੀ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਭਾਰਤ ਦੇਸ਼ ਦੇ ਵੱਖ ਵੱਖ ਰਾਂਜਾ ਤੇ ਸ਼ਹਿਰਾਂ ਵਿਚੋਂ ਸੰਤ ਮਹਾਂਪੁਰਸ਼ ਬਾਬਾ ਲਾਲ ਦਿਆਲ ਆਸ਼ਰਮ ਵਿੱਖੇ ਪੁੱਜ ਕੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇਣਗੇ। ਇਸ ਮੌਕੇ ਤੇ ਪੂਜਨੀਕ ਦਾਮਾਕਿੰਕਰ ਮਹਾਰਾਜ ਜੀ ਵੀ ਸਮਾਗਮਾਂ ਦੇ ਅਖੀਰਲੇ ਦਿਨ ਸ਼੍ਰੀਮਦਭਾਗਵਤ ਕਥਾ ਦਾ ਉਚਾਰਨ ਕਰਕੇ ਸਮੂਹ ਸੰਗਤਾਂ ਨੂੰੰ ਨਿਹਾਲ ਕਰਨਗੇ। ਉਪਰੰਤ ਵਿਸ਼ਾਲ ਭੰਡਾਰਾ ਵੀ ਕਰਵਾਇਆ ਜਾਵੇਗਾ। ਉਨ੍ਹਾਂ ਜਿਥੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੰੁਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ ਉਥੇ ਸਮਾਗਮਾਂ ਵਿੱਚ ਸਹਿਯੋਗ ਦੇਣ ਵਾਲੀਆਂ ਸਮੂਹ ਸੰਗਤਾਂ ਦਾ ਧੰਨਵਾਦ ਵੀ ਕੀਤਾ ਹੈ।
0 Comments