ਡੇਰਾ ਚਹੇੜੂ ਵਿਖੇ 74ਵਾਂ ਸਲਾਨਾ ਜੋੜ ਮੇਲਾ ਮਨਾਇਆ


ਅਮਰਜੀਤ ਸਿੰਘ ਜੰਡੂ ਸਿੰਘਾ-


ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਰੋਡ ਚਹੇੜੂ ਵਿਖੇ 74ਵਾਂ ਸਲਾਨਾ ਜੋੜ ਮੇਲਾ ਡੇਰੇ ਦੇ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਸ਼ਰਧਾਪੂਰਬਕ ਮਨਾਇਆ ਗਿਆ। ਇਸ ਮੌਕੇ ਪਹਿਲਾ ਅਮਿ੍ਰਤਬਾਣੀ ਦੇ ਜਾਪਾਂ ਦੇ ਭੋਗ ਪਾਏ ਗਏ। ਉਪਰੰਤ ਹੈੱਡ ਗ੍ਰੰਥੀ ਭਾਈ ਪਰਵੀਨ ਕੁਮਾਰ, ਢਾਡੀ ਭਾਈ ਗੁਰਦੀਪ ਸਿੰਘ ਉੜਾਪੜ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਗਾਇਕਾ ਗਿੰਨੀ ਮਾਹੀ ਤੇ ਗਾਇਕ ਬਲਰਾਜ ਬਿਲਗਾ ਵੱਲੋਂ ਵੀ ਹਾਜ਼ਰੀ ਭਰਦੇ ਹੋਏ ਸੰਗਤਾਂ ਨੂੰ ਧਾਰਮਿਕ ਸ਼ਬਦਾਂ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਤੇ ਡੇਰਾ ਮੈਂਨੇਜਮੇਂਟ ਦੇ ਮੈਂਬਰਾਂ ਵੱਲੋਂ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ 10ਵੀਂ ਕਲਾਸ ਵਿਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਅਤੇ ਡੇਰਾ ਚਹੇੜੂ ਵਿਖੇ ਚੱਲ ਰਹੇ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਦੇ 6 ਮਹੀਨੇ ਦਾ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਉਨਾਂ ਦਾ ਸਨਮਾਨ ਕੀਤਾ। ਇਸ ਮੌਕੇ ਤੇ ਸੰਤ ਕ੍ਰਿਸ਼ਨ ਨਾਥ ਜੀ ਨੇ ਡੇਰੇ ਵਿਖੇ ਕਰੀਬ 15 ਸਾਲ ਤੇ ਬਤੋਰ ਸੈਕਟਰੀ ਸੇਵਾ ਨਿਭਾ ਰਹੇ ਕਮਲਜੀਤ ਖੋਥੜਾਂ ਅਤੇ ਮਹਾਨ ਵਿਦਵਾਨ ਅਵਤਾਰ ਚੰਦ ਤਾਰੀ ਪਿੰਡ ਖੋਥੜਾਂ ਨੂੰ ਗੋਲਡ ਮੈਡਲ ਦੇ ਕੇ ਵਿਸ਼ੇਸ਼ ਤੋਰ ਤੇ ਸਨਮਾਨਿੱਤ ਕੀਤਾ। ਮਹਾਂਪੁਰਸ਼ਾਂ ਵੱਲੋਂ ਚਮਨ ਜੱਸਲ ਇਟਲੀ, ਸੀਤਲ ਰਾਮ ਜੱਸਲ ਇਟਲੀ, ਬੀਬੀ ਇੰਦਰਜੀਤ ਕੌਰ ਇਟਲੀ, ਨਾਨਕ ਨਗਰੀ ਦੀਆਂ ਸੰਗਤਾਂ, ਗਾਇਕਾ ਗਿੰਨੀ ਮਾਹੀ, ਗਾਇਕ ਬਲਰਾਜ ਬਿਲਗਾ, ਗਾਇਕ ਵਿੱਕੀ ਬਹਾਦੁਰਕੇ, ਪਿ੍ਰੰਸੀਪਲ ਹਰਦੀਪ ਕੌਰ, ਸਰਪੰਚ ਸੁਮਿੱਤਰੀ ਦੇਵੀ ਜੈਤੇਵਾਲੀ, ਮੰਗਤ ਰਾਮ ਮਹਿਮੀ, ਭਾਈ ਪ੍ਰਵੀਨ ਕੁਮਾਰ ਹੈੱਡ ਗ੍ਰੰਥੀ, ਮਨੋਹਰ ਲਾਲ ਸਾਬੀ, ਮਾਲਵੇ ਦੀਆਂ ਸੰਗਤਾਂ, ਖੂਨਦਾਨ ਕੈਂਪ ਦੇ ਡਾਕਟਰ ਸਹਿਬਾਨਾਂ ਦੀ ਟੀਮ ਤੇ ਹੋਰ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਸਮਾਗਮ ਮੌਕੇ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਗੁਰੂ ਕੇ ਲੰਗਰ ਨਿਰੰਤਰ ਚੱਲਦੇ ਰਹੇ। ਇਸ ਮੌਕੇ ਤੇ ਮਹੰਤ ਅਵਤਾਰ ਦਾਸ ਚਹੇੜੂ, ਮਹੰਤ ਬਲਵੀਰ ਦਾਸ ਜੀ ਖੰਨੇ ਵਾਲੇ, ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾਂ, ਜਸਵਿੰਦਰ ਬਿੱਲਾ, ਸੂਬੇਦਾਰ ਲਹਿਬਰ ਸਿੰਘ ਜੈਤੇਵਾਲੀ, ਭਗਤ ਰਾਮ, ਬਲਦੇਵ  ਮੱਲ ਲੁਧਿਆਣਾ, ਲੱਡੂ ਲਾਦੀਆਂ, ਜੀਤ ਰਾਮ ਫਰਾਲਾ ਸਾਬਕਾ ਸਰਪੰਚ, ਰਾਮ ਪ੍ਰਕਾਸ ਸੁਆਣ, ਪਰਮਜੀਤ, ਬਿੱਟੂ ਗੰਨਾਂ ਪਿੰਡ ਤੇ ਹੋਰ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ। 






Post a Comment

0 Comments