ਪਿੰਡ ਖਿੱਚੀਪੁਰ ਤੇ ਨਰੰਗਪੁਰ ਵਿਖੇ ਬਾਬਾ ਜੰਮੂ ਸ਼ਾਹ ਹੁਜਰਾ ਪੀਰ ਦਰਬਾਰ ਵਿਖੇ ਚਾਦਰ ਦੀ ਰਸਮ ਨਾਲ ਸਾਲਾਨਾ ਜੋੜ ਮੇਲਾ ਸ਼ੁਰੂ


ਅਮਰਜੀਤ ਸਿੰਘ ਜੰਡੂ ਸਿੰਘਾ-
ਪਿੰਡ ਖਿੱਚੀਪੁਰ ਤੇ ਨਰੰਗਪੁਰ ਵਿੱਚ ਬਾਬਾ ਜੰਮੂ ਸ਼ਾਹ ਹੁਜਰਾ ਪੀਰ ਦਰਬਾਰ ਵਿਖੇ ਅੱਜ 1 ਜੂਨ ਨੂੰ ਦੋ ਦਿਨਾਂ ਸਾਲਾਨਾ ਜੋੜ ਮੇਲੇ ਦੀ ਆਰੰਭਤਾ ਹੋਈ ਹੈ। ਇਸ ਜੋੜ ਮੇਲੇ ਦੀ ਅਰੰਭਤਾ ਮੌਕੇ ਦਰਬਾਰ ਤੇ ਚਾਦਰ ਅਤੇ ਚਿਰਾਗ ਰੋਸ਼ਨ ਦੀ ਰਸਮ ਬੀਬੀ ਸ਼ਰੀਫਾਂ ਜੀ ਉਦੇਸੀਆਂ ਦਰਬਾਰ ਤੋਂ ਗੁਰਨਾਮ ਸਿੰਘ ਅਤੇ ਬਾਬਾ ਸੋਨੂੰ ਜੀ ਵਿਸ਼ੇਸ਼ ਤੋਰ ਤੇ ਪੁੱਜੇ ਜਿਨਵਾਂ ਵੱਲੋਂ ਦਰਬਾਰ ਤੇ ਸਰਬੱਤ ਸੰਗਤਾਂ ਦੇ ਭਲੇ ਦੀ ਅਰਦਾਸ ਕੀਤੀ। ਅੱਜ ਦਰਬਾਰ ਬਾਬਾ ਜੰਮੂ ਸ਼ਾਹ ਹੁਜਰਾ ਪੀਰ ਵਿਖੇ ਪੰਜਾਬ ਦੇ ਮਸ਼ਹੂਰ ਕਵਾਲਾਂ ਵੱਲੋਂ ਕਵਾਲੀਆਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਉਪਰੰਤ ਬਾਬਾ ਜੀ ਦੇ ਲੰਗਰ ਸੰਗਤਾਂ ਨੂੰ ਵਰਤਾਏ ਗਏ। ਅੱਜ ਮੇਲੇ ਦੇ ਪਹਿਲੇ ਦਿਨ ਦਰਗਾਹ ਤੇ ਨਤਮਸਤਕ ਹੋਣ ਲਈ ਗੁਰਦੀਪ ਸਿੰਘ ਨਰੰਗਪੁਰ (ਸਾਬਕਾ ਪੈਰਵਾਈ ਅਫਸਰ), ਸਾਬਕਾ ਸਰਪੰਚ ਸੁਰਜੀਤ ਸਿੰਘ ਨਰੰਗਪੁਰ, ਸੰਦੀਪ ਸਿੰਘ ਖਿੱਚੀਪੁਰ, ਬਾਬਾ ਰਾਜ ਕੁਮਾਰ (ਦਰਬਾਰ ਬਾਬਾ ਮਿਲਾਵੇ ਸ਼ਾਹ), ਸਵਰਨਾ ਰਾਮ, ਵਰਿੰਦਰ ਕੁਮਾਰ, ਦੇਸ ਰਾਜ ਪੰਡਿਤ, ਗੋਪੀ ਸਿਆਣ, ਟੋਨੀ ਠੇਕੇਦਾਰ, ਸਤਪਾਲ ਸੱਤੀ, ਕੇਵਲ ਰਾਮ, ਜਤਿੰਦਰ ਸਿੰਘ ਖਿੱਚੀਪੁਰ, ਭਲਵਾਨ ਹਰਭਜਨ ਭੱਜੀ, ਗੁਰਪ੍ਰੀਤ ਗੋਪੀ, ਜਿੱਪੀ ਕਹਾਲੋਂ, ਤਰਨਜੀਤ ਭਲਵਾਨ ਵਿਸ਼ੇਸ਼ ਤੌਰ ਪੁੱਜੇ। ਇਸ ਮੌਕੇ ਤੇ ਸਮੂਹ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ। 

        ਦਰਗਾਹ ਵਿਖੇ ਅੱਜ 2 ਜੂਨ ਨੂੰ ਵੱਖ ਵੱਖ ਕਲਾਕਾਰ ਦਰਬਾਰ ਵਿਖੇ ਭਰਨਗੇ ਹਾਜ਼ਰੀ-  ਜੋੜ ਮੇਲੇ ਬਾਰੇ ਮਿਲੀ ਜਾਣਕਾਰੀ ਮੁਤਾਬਕ ਅੱਜ ਬਾਬਾ ਜੰਮੂ ਸ਼ਾਹ ਹੁਜਰਾ ਪੀਰ ਦੇ ਦਰਬਾਰ ਤੇ ਪੰਜਾਬ ਦੇ ਨਾਂਮਵਰ ਗਾਇਕ ਦਲਵਿੰਦਰ ਦਿਆਲਪੁਰੀ, ਅਲੈਕਸ ਕੋਟੀ, ਸਰਬਜੀਤ ਫੁੱਲ ਅਤੇ ਹੋਰ ਵੱਖ-ਵੱਖ ਕਲਾਕਾਰ ਹਾਜਰੀ ਭਰ ਕੇ ਬਾਬਾ ਜੀ ਦੀ ਮਹਿਮਾ ਗਾਕੇੇ ਨੇ ਨਿਹਾਲ ਕਰਨਗੇ ਉਪਰੰਤ ਬਾਬਾ ਜੀ ਦਾ ਲੰਗਰ ਵੀ ਸੰਗਤਾਂ ਨੂੰ ਅਤੱਟ ਵਰਤਾਇਆ ਜਾਵੇਗਾ।

ਕੈਪਸ਼ਨ- ਮੇਲੇ ਦੀ ਅਰੰਭਤਾ ਮੌਕੇ ਸੰਗਤਾਂ ਵਿੱਚ ਹਾਜਰ ਗੁਰਦੀਪ ਸਿੰਘ, ਸੁਰਜੀਤ ਸਿੰਘ, ਸੰਦੀਪ ਸਿੰਘ, ਸਵਰਨਾਂ ਰਾਮ ਤੇ ਹੋਰ। 


Post a Comment

0 Comments