ਮਾਤਾ ਮਨਜੀਤ ਕੌਰ ਨੂੰ ਸ਼ਰਧਾਜ਼ਲੀਆਂ ਭੇਟ, ਪਿੰਡ ਪਧਿਆਣਾ ਵਿਖੇ ਹੋਈ ਅੰਤਿਮ ਅਰਦਾਸ ਦੀ ਰਸਮ




ਆਦਮਪੁਰ ਦੌਆਬਾ, 18 ਜੂਨ (ਅਮਰਜੀਤ ਸਿੰਘ)-
ਸਮਾਜ ਸੇਵਕ ਜਸਵੀਰ ਸਿੰਘ ਸਾਬੀ ਪਧਿਆਣਾ ਤੇ ਰਣਵੀਰ ਸਿੰਘ ਦੇ ਮਾਤਾ ਮਨਜੀਤ ਕੌਰ ਪਤਨੀ ਸਵ. ਸ. ਕੇਸਰ ਸਿੰਘ ਵਾਸੀ ਪਿੰਡ ਪਧਿਆਣਾ ਜਿਨ੍ਹਾਂ ਦਾ ਬੀਤੀ 9 ਜੂਨ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਮਿੱਤ ਪਿੰਡ ਪਧਿਆਣਾ ਦੇ ਗੁਰਦੁਆਰਾ ਬੋੜਾ ਖੂਹ ਵਿਖੇ ਮਾਤਾ ਜੀ ਨਮਿਤ ਅੰਤਿਮ ਅਰਦਾਸ ਦੀ ਰਸਮ ਹੋਈ। ਇਸ ਮੌਕੇ ਪਹਿਲਾਂ ਸ਼੍ਰੀ ਸਹਿਜਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਰਾਗੀ ਭਾਈ ਸਤਿੰਦਰਵੀਰ ਸਿੰਘ (ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ) ਤੇ ਸਾਥੀਆਂ ਵੱਲੋਂ ਸੰਗਤਾਂ ਨੂੰ ਬੈਰਾਗਮਈ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਉਪਰੰਤ ਭਾਈ ਸੁਖਵਿੰਦਰ ਸਿੰਘ ਹੈੱਡ ਗ੍ਰੰਥੀ ਵੱਲੋਂ ਮਾਤਾ ਜੀ ਨਮਿੱਤ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਵੱਖ ਵੱਖ ਉੱਘੀਆਂ ਸ਼ਖਸ਼ੀਅਤਾਂ ਮਾਤਾ ਮਨਜੀਤ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਪੁੱਜੀਆਂ। ਮਾਤਾ ਮਨਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਤੇ ਰਣਵੀਰ ਸਿੰਘ, ਮਨਦੀਪ ਕੌਰ, ਜਸਵੀਰ ਸਿੰਘ ਸਾਬੀ, ਖੁਸ਼ਵਿੰਦਰ ਕੌਰ, ਬਲਜੀਤ ਸਿੰਘ ਨੰਬਰਦਾਰ, ਸਰਪੰਚ ਸਿਮਰਨ ਕੌਰ, ਗੁਰਵਿੰਦਰ ਸਿੰਘ ਅਮਨਦੀਪ ਸਿੰਘ, ਆਕਾਸ਼ਦੀਪ ਸਿੰਘ, ਗੁਰਦੀਪ ਸਿੰਘ ਕਾਲਰਾ, ਰਣਵੀਰਪਾਲ ਸਿੰਘ, ਜਰਨੈਲ ਸਿੰਘ, ਹਰਭਜਨ ਸਿੰਘ, ਪੰਚ ਗੁਰਦੇਵ ਸਿੰਘ, ਕਰਨ ਪੰਚ, ਹੈਪੀ ਪੰਚ, ਚਰਨਜੀਤ ਸਿੰਘ, ਤਰਲੋਚਨ ਸਿੰਘ, ਜਸਕਰਨ ਸਿੰਘ, ਹਰਵਿੰਦਰ ਸਿੰਘ, ਪਰਮਿੰਦਰ ਸਿੰਘ, ਉਕਾਰ ਸਿੰਘ ਤੇ ਹੋਰ ਹਾਜ਼ਰ ਸਨ। 


Post a Comment

0 Comments