ਫ਼ਰੀਦਕੋਟ 25 ਜੂਨ (ਬਿਉਰੋ)- ਪਾਵਰਕੌਮ ਟਰਾਂਸਕੋ ਆਉਟਸੋਰਸ ਵਰਕਰ ਯੂਨੀਅਨ ਏਟਕ ਪੰਜਾਬ ਦੀ ਮੀਟਿੰਗ ਹੀਰਾ ਲਾਲ ਮਾਨਯੋਗ ਡਾਇਰੈਕਟਰ/ਐਚ.ਆਰ.ਪੀਐਸਪੀਸੀਐਲ, ਰਣਬੀਰ ਸਿੰਘ, ਮੈਨੇਜ਼ਰ/ਆਈ.ਆਰ ਮੁੱਖ ਦਫ਼ਤਰ ਪਟਿਆਲਾ ਵਿਖੇ ਹੋਈ। ਇਸ ਮੌਕੇ ਸੂਬਾ ਪ੍ਰਧਾਨ ਹਰਵਿੰਦਰ ਸ਼ਰਮਾ ਫਰੀਦਕੋਟ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਮੰਗ ਪੱਤਰ ਵਿੱਚ ਦਰਜ਼ ਲੜੀਵਾਰ ਮੰਗਾਂ ਨੂੰ ਲੈ ਕੇ ਵਿਸਥਾਰ-ਪੂਰਵਕ ਵਿਚਾਰ-ਚਰਚਾ ਕੀਤੀ ਗਈ। ਕੁੱਝ ਇਹਨਾਂ ਮੰਗਾਂ ਵਿੱਚੋਂ ਜਿਵੇ ਮਹਿਕਮੇ ਵਿੱਚ ਮਰਜ ਕਰਕੇ ਪੱਕੇ ਕਰਨ ਸਬੰਧੀ ਗੱਲਬਾਤ ਹੋਈ। ਜਿਸ ਵਿੱਚ ਡਾਇਰੈਕਟਰ ਸਾਹਿਬ ਵੱਲੋਂ ਕਿਹਾ ਗਿਆ ਕਿ ਪੈਸਕੋ ਮੁਲਾਜ਼ਮਾਂ ਨੂੰ ਮਹਿਕਮੇ ਵਿੱਚ ਮਰਜ ਕਰਨ ਲਈ ਬਿਜਲੀ ਬੋਰਡ ਵੱਲੋਂ ਅਗਲੇ ਮਹੀਨੇ ਆ ਰਹੀ ਬੀ.ਓ.ਡੀ ਦੀ ਮੀਟਿੰਗ ਵਿੱਚ ਇਜੰਡਾ ਲਗਾ ਦਿੱਤਾ ਜਾਵੇਗਾ। ਮੀਟਿੰਗ ਵਿੱਚ ਜੋ ਵੀ ਸਿੱਟਾ ਨਿਕਲੇਗਾ ਉਸ ਦੇ ਵਿਹਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਦੂਸਰੀ ਤਨਖਾਹ ਵਿੱਚ ਵਾਧਾ ਕਰਨ ਸਬੰਧੀ ਗੱਲਬਾਤ ਕੀਤੀ ਗਈ। ਜਿਸ ਵਿੱਚ ਦੱਸਿਆ ਗਿਆ ਸੀ ਕਿ ਤਨਖਾਹ ਵਿੱਚ 10% ਵਾਧਾ ਅਤੇ 5% ਹਰ ਸਾਲ ਤਨਖਾਹ ਵਿੱਚ ਹੋਇਆ ਕਰੇਗਾ ਜੋ ਕਿ 01 ਅਪ੍ਰੈਲ 2025 ਤੋ ਲਾਗੂ ਕਰ ਦਿੱਤਾ ਗਿਆ ਹੈ ਜਿਸ ਨੂੰ ਜਥੇਬੰਦੀ ਦੇ ਆਗੂਆਂ ਵੱਲੋਂ ਨਕਾਰਿਆ ਗਿਆ ਹੈ ਅਤੇ ਮੈਨੇਜਮੈਟ ਵੱਲੋ ਇਸ ਵਿੱਚ ਵਾਧਾ ਕਰਨ ਦਾ ਭਰੋਸਾ ਦਿਵਾਇਆ ਗਿਆ ਅਤੇ ਜੋ ਡੀ.ਸੀ ਰੇਟ ਵਿੱਚ ਵਾਧਾ ਕੀਤਾ ਗਿਆ ਸੀ ਉਹ ਵੀ 01ਅਪ੍ਰੈਲ2025 ਤੋ ਲਾਗੂ ਹੋ ਚੁੱਕਾ ਹੈ ਅਤੇ ਮਿਨੀਮਮ ਵੇਜ ਸਨਿਓਰਟੀ ਵਾਈਜ ਮਿਲੇਗਾ ਤੀਸਰੀ ਮੰਗ ਓਵਰ ਟਾਈਮ ਉਹਨਾਂ ਵੱਲੋ ਕਿਹਾ ਗਿਆ ਹੈ ਕਿ ਓਵਰ ਟਾਈਮ ਲਾਗੂ ਹੋ ਚੁੱਕਾ ਹੈ ਜੋ ਕਿ ਜਲਦੀ ਦਿੱਤਾ ਜਾਵੇਗਾ ਤੇ ਬਾਕੀ ਭੱਤੇ ਰਿਸਕ ਅਲਾਉਂਸ ਸ਼ਿਫਟ ਅਲਾਉਂਸ ਮੋਬਾਇਲ ਭੱਤਾ ਬੀ.ਓ.ਡੀ ਦੀ ਮੀਟਿੰਗ ਬਿਠਾ ਕੇ ਇਜੰਡਾ ਲਗਾ ਕੇ ਲਾਗੂ ਕਰ ਦਿੱਤਾ ਜਾਵੇਗਾ।
ਇਸ ਮੀਟਿੰਗ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਵਿੰਦਰ ਸ਼ਰਮਾ, ਜਨਰਲ ਸਕੱਤਰ ਹਰਵਿੰਦਰ ਸਿੰਘ ਹੈਪੀ, ਮੁੱਖ ਸਲਾਹਕਾਰ ਰਮਨਦੀਪ ਸਿੰਘ ਮੋਗਾ ਮੁੱਖ ਸਲਾਹਕਾਰ ਮਨਦੀਪ ਸ਼ਰਮਾਂ, ਸੀਨੀਅਰ ਮੀਤ ਪ੍ਰਧਾਨ ਰਾਮ ਦੋਲਾਰ ਚੋਹਾਨ, ਮੀਤ ਪ੍ਰਧਾਨ ਮਨਦੀਪ ਸਿੰਘ ਪਟਿਆਲਾ, ਵਧੀਕ ਜਨਰਲ ਸਕੱਤਰ ਬਬਲੀ ਬਾਹਰੀ ਪਟਿਆਲਾ, ਵਿੱਤ ਸਕੱਤਰ ਹਰਦੀਪ ਸਿੰਘ ਰਾਜਲਾ ਸਹਾਇਕ ਵਿੱਤ ਸਕੱਤਰ ਸੁਖਵੀਰ ਸਿੰਘ ਸੁੱਖਾ ਲਾਲਤੋ, ਪ੍ਰੈੱਸ ਸਕੱਤਰ ਜਗਦੀਪ ਸਿੰਘ ਧਾਲੀਵਾਲ ਮਾਨਸਾ ਸ਼ਾਮਲ ਹੋਏ।
0 Comments