ਆਦਮਪੁਰ ਹਲਕੇ ਦੇ ਇੰਚਾਰਜ ਬਣੇ ਪਵਨ ਕੁਮਾਰ ਟੀਨੂੰ, ਧੰਨਵਾਦ ਰੈਲੀ ਕਰਕੇ ਸਮਰਥਕਾਂ ਨੇ ਦਿੱਤੀਆਂ ਵਧਾਈਆਂ


ਜਲੰਧਰ, 26 ਜੂਨ (ਅਮਰਜੀਤ ਸਿੰਘ)-
ਆਮ ਆਦਮੀ ਪਾਰਟੀ ਪੰਜਾਬ ਦੀ ਹਾਈਕਮਾਂਡ ਵੱਲੋਂ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਸਾਬਕਾ ਹਲਕਾ ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂੰ ਨੂੰ ਆਦਮਪੁਰ ਦਾ ਹਲਕਾ ਇੰਚਾਰਜ ਲਗਾਇਆ ਹੈ। ਅੱਜ ਪਿੰਡ ਜੋਹਲਾਂ ਨਜ਼ਦੀਕ ਇੱਕ ਸਥਾਨਕ ਹੋਟਲ ਵਿੱਚ ਪਵਨ ਕੁਮਾਰ ਟੀਨੂੰ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਹਾਈ ਕਮਾਂਡ ਦਾ ਧੰਨਵਾਦ ਕਰਨ ਲਈ ਰੈਲੀ ਕੀਤੀ ਗਈ। ਜਿਸ ਵਿੱਚ ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਮਹਿੰਦਰ ਭਗਤ ਕੈਬਨਟ ਮੰਤਰੀ ਪੰਜਾਬ, ਇੰਦਰਜੀਤ ਕੌਰ ਮਾਨ ਐਮਐਲਏ ਹਲਕਾ ਨਕੋਦਰ, ਬਲਵੀਰ ਸਿੰਘ ਬਿੱਟੂ ਸੀਨੀਅਰ ਡਿਪਟੀ ਮੇਅਰ ਜਿਲਾ ਜਲੰਧਰ, ਰਾਜਵਿੰਦਰ ਕੌਰ ਥਿਆੜਾ ਇੰਪਰੂਵਮੈਂਟ ਟਰੱਸਟ ਚੇਅਰਪਰਸਨ, ਜਲੰਧਰ ਸੈਂਟਰਲ ਹਲਕਾ ਇੰਚਾਰਜ਼ ਨਿਤਿਨ ਕੋਹਲੀ, ਨਾਰਥ ਹਲਕਾ ਇੰਚਾਰਜ ਦਿਨੇਸ਼ ਢੱਲ, ਜਲੰਧਰ ਜਿਲ੍ਹਾ ਪ੍ਰਧਾਨ ਅਮਿ੍ਰਤਪਾਲ, ਸੀਨੀਅਰ ਆਗੂ ਚੰਦਨ ਗਰੇਵਾਲੂ, ਆਤਮਪ੍ਰਕਾਸ਼ ਬੱਬਲੂ, ਪਰਮਜੀਤ ਸਿੰਘ ਰਾਏਪੁਰ, ਗੁਰਚਰਨ ਸਿੰਘ ਚੰਨੀ, ਇੰਦਰ ਪੰਡੋਰੀ, ਪ੍ਰੇਮ ਕੁਮਾਰ ਤੇ ਹਲਕਾ ਇੰਚਾਰਜ ਆਦਮਪੁਰ ਪਵਨ ਕੁਮਾਰ ਟੀਨੂੰ ਨੇ ਆਏ ਹੋਏ ਆਗੂਆਂ ਤੇ ਵਰਕਰਾਂ ਨੂੰੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਸਰਕਾਰ ਦਾ ਸਾਥ ਦੇਣ। ਪੰਜਾਬ ਦੀ ਭਗਵੰਤ ਮਾਨ ਸਰਕਾਰ ਰਿਸ਼ਵਤ ਖੋਰੀ ਅਤੇ ਨਸ਼ੇ ਦੇ ਵਿਰੁੱਧ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ ਇਸ ਕਰਕੇ ਲੋਕਾਂ ਨੂੰ ਵੀ ਚਾਹੀਦਾ ਹੈ ਉਹ ਅੱਗੇ ਆਉਣ ਅਤੇ ਇਸ ਕੰਮ ਵਿੱਚ ਸਰਕਾਰ ਦਾ ਸਾਥ ਦੇਣ ਤਾਂ ਜੋ ਆਪਾਂ ਸਾਰੇ ਮਿਲ ਕੇ ਨਸ਼ੇ ਦਾ ਖਾਤਮਾ ਕਰਕੇ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾ ਸਕੀਏ। ਉਹਨਾਂ ਵੱਲੋਂ ਇਸ ਮੌਕੇ ਤੇ ਪਹੁੰਚੇ ਸਾਰੇ ਮੰਤਰੀ ਸਾਹਿਬਾਨਾਂ ਅਤੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਰਮਜੀਤ ਸਿੰਘ ਰਾਏਪੁਰ ਮੈਂਬਰ ਐਸ.ਜੀ.ਪੀ.ਸੀ, ਪਰਮਜੀਤ ਸਿੰਘ ਰਾਜਵੰਸ਼ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਅਸ਼ੋਕ ਕੁਮਾਰ ਸੀਨੀਅਰ ਆਪ ਆਗੂ ਤੇ ਸਰਪੰਚ ਕਪੂਰ ਪਿੰਡ, ਇੰਦਰਜੀਤ ਸਿੰਘ ਸੱਤੋਵਾਲੀ, ਜਸਵੀਰ ਸਿੰਘ ਸਾਬੀ ਪਧਿਆਣਾ, ਕੁਲਦੀਪ ਸਿੰਘ ਮਿਨਹਾਸ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਹਰਕੀਤ ਸਿੰਘ ਨਿੱਝਰ, ਨਿਰਮਲ ਕੌਲ ਸਰਪੰਚ ਹਰੀਪੁਰ, ਨਸ਼ਾਂ ਮੁੱਕਤੀ ਮੋਰਚਾ ਆਦਮਪੁਰ ਦੇ ਮੈਂਬਰ ਤੇ ਪੰਚ ਅਨਿਲ ਕਮਲ, ਸ਼ੋਕਤ ਅਲੀ, ਜਗਜੀਤ ਸਿੰਘ, ਗੁਰਪ੍ਰੀਤ ਕੌਰ ਪ੍ਰਧਾਨ ਮਹਿਲਾ ਮੋਰਚਾ, ਸਰਪੰਚ ਲਖਬੀਰ ਸਿੰਘ, ਜਗਜੀਤ ਜੱਗੀ, ਪ੍ਰਭਦਿਆਲ ਰਾਮਪੁਰ, ਜਸਦਿਆਲ ਭੋਗਪੁਰ, ਸੋਮਨਾਥ ਦੜੌਚ ਟਕਸਾਲੀ ਆਗੂ ਆਮ ਆਦਮੀ ਪਾਰਟੀ ਆਦਮਪੁਰ, ਬਲਜੀਤ ਸਿੰਘ ਲੰਬੜਦਾਰ ਪਧਿਆਣਾ, ਬਲਜੀਤ ਸਿੰਘ ਨਿੱਝਰ, ਸਤਵੰਤ ਵਿਰਕ, ਸੁਖਬੀਰ ਸਿੰਘ ਲੰਬੜਦਾਰ, ਚਰਨਜੀਤ ਸ਼ੇਰੀ, ਜਸਪਾਲ ਸਿੰਘ ਚੋਮੋ, ਕੁਲਦੀਪ ਸਿੰਘ ਜਲਪੋਤ, ਕ੍ਰਿਸ਼ਨਾ ਗਰੇਵਾਲ ਕੌਸ਼ਲਰ, ਬਿੰਦਾ ਗਰੇਵਾਲ, ਚਰਨਜੀਤ ਸ਼ੈਰੀ, ਅਮਰੀਕ ਸਿੰਘ ਸਿਟੀ ਕੌਸ਼ਲਰ, ਸੁਰਿੰਦਰ, ਵਿਕਰਮ ਬੱਧਣ ਕੌਸ਼ਲਰ, ਪਵਿੱਤਰ ਸਿੰਘ, ਸਤਵਿੰਦਰ ਅਰੋੜਾ ਪ੍ਰਧਾਨ ਵਪਾਰ ਮੰਡਲ ਆਦਮਪੁਰ, ਹਰਪ੍ਰੀਤ ਸੰਧੂ ਜੇ.ਸੀ ਮੈਂਬਰ, ਪ੍ਰਭਜੋਤ ਸਿੰਘ ਜੋਤੀ ਅਲਾਵਲਪੁਰ, ਅੰਮ੍ਰਿਤ ਪਾਲ ਸਿੰਘ ਬੋਬੀ, ਮਨਜੀਤ ਸਿੰਘ ਸਰਪੰਚ, ਤਰਸੇਮ ਸਿੰਘ ਕੋਟਲੀ, ਰੋਕੀ ਸਰਪੰਚ  ਅਮਨਦੀਪ ਸਿੰਘ ਢਿੱਲੋ, ਸਰਪੰਚ ਅਸ਼ੋਕ ਕੁਮਾਰ ਕਪੂਰ ਪਿੰਡ, ਮੰਗਾਂ ਸਰਪੰਚ ਕਾਨਪੁਰ, ਕੁਲਦੀਪ ਕੌਰ ਸਰਪੰਚ, ਤਰਸੇਮ ਸਿੰਘ ਲੰਬੜਦਾਰ ਚੁਖਿਆਰਾ, ਰਕੇਸ਼ ਅਗਰਵਾਲ, ਜੋਗਿੰਦਰ ਸਿੰਘ, ਦਿਲਬਾਗ ਸਿੰਘ ਸਰਪੰਚ, ਬਲਵੀਰ ਮਹਿਮੀ ਕਪੂਰ ਪਿੰਡ, ਕਰਨੈਲ ਸਿੰਘ ਰਾਣਾ, ਅਮਰਜੀਤ ਸਿੰਘ ਸਰਪੰਚ, ਸੰਜੀਵ ਗਾਂਧੀ, ਸੋਨੂ ਭਾਟੀਆ, ਬਲਵੀਰ ਰਾਮਨਗਰ, ਬਲਵਿੰਦਰ ਬੁਗਾ ਅਤੇ ਹੋਰ ਕਈ ਉਨਾਂ ਦੇ ਸਮਰਥਕਾਂ ਵੱਲੋਂ ਪਵਨ ਕੁਮਾਰ ਟੀਨੂ ਨੂੰ ਹਲਕਾ ਇੰਚਾਰਜ ਲੱਗਣ ਤੇ ਵਧਾਈ ਦਿੱਤੀ ਗਈ।


Post a Comment

0 Comments