ਦਰਬਾਰ ਪੀਰ ਬਾਬਾ ਖਾਨਗਾਹ ਪਿੰਡ ਮੁਹੱਦੀਪੁਰ ਅਰਾਈਆ ਵਿਖੇ ਸਲਾਨਾ ਜੋੜ ਮੇਲਾ ਕਰਵਾਇਆ, ਕਵਾਲ ਤੇ ਨਕਾਲ ਪਾਰਟੀਆਂ ਨੇ ਬੰਨਿਆ ਰੰਗ


ਅਮਰਜੀਤ ਸਿੰਘ ਜੰਡੂ ਸਿੰਘਾ-
ਦਰਬਾਰ ਪੀਰ ਬਾਬਾ ਖਾਨਗਾਹ ਪਿੰਡ ਮੁਹੱਦੀਪੁਰ ਅਰਾਈਆਂ ਵਿਖੇ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਨਿਗਰਾਨੀ ਹੇਠ ਸ਼ਰਧਾਭਾਵ ਨਾਲ ਕਰਵਾਇਆ ਗਿਆ। ਜੋੜ ਮੇਲੇ ਦੇ ਸਬੰਧ ਵਿਚ 29 ਜੂਨ ਨੂੰ ਪਹਿਲਾ ਚਾਦਰ ਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਸਾਂਝੇ ਤੋਰ ਤੇ ਨਿਭਾਈ ਗਈ। ਸਮਾਗਮ ਮੌਕੇ ਡਿਊਟ ਜੋੜੀ ਅਮਰੀਕ ਬੱਲ ਤੇ ਮਿਸ ਸੋਨੀਆ ਵੱਲੋਂ ਪੀਰਾਂ ਦੀ ਮਹਿਮਾ ਗਾ ਕੇ ਨਿਹਾਲ ਕੀਤਾ ਗਿਆ ਉਪਰੰਤ ਬਿੱਲੋ ਨਕਾਲ ਐਂਡ ਪਾਰਟੀ ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਮੋਨੰਰੰਜਨ ਕੀਤਾ। ਇਸ ਮੌਕੇ ਤੇ ਮੁੱਖ ਸੇਵਾਦਾਰ ਬਾਬਾ ਦਲਜੀਤ ਪਾਲ ਸਿੰਘ, ਪ੍ਰਧਾਨ ਬਲਦੇਵ ਸਿੰਘ, ਸਾਬਕਾ ਸਰਪੰਚ ਸ਼ਾਮ ਲਾਲ ਮੁਹੱਦੀਪੁਰ, ਸੰਤੋਖ ਸਿੰਘ (ਐਸਬੀਆਈ), ਰਾਜ ਕੁਮਾਰ ਰਾਜੂ, ਅਵਤਾਰ ਸਿੰਘ ਆਪ ਆਗੂ ਮੁਹੱਦੀਪੁਰ, ਸਰਪੰਚ ਕੁਲਜੀਤ ਕੌਰ, ਪੰਚ ਬਲਵੀਰ ਕੌਰ, ਪੰਚ ਰੁਪਿੰਦਰ ਕੌਰ, ਪੰਚ ਕਮਲਜੀਤ ਕੌਰ, ਪੰਚ ਸੁਰਜੀਤ ਕੁਮਾਰ, ਜਗਦੀਸ਼ ਚੰਦਰ, ਚਰਨਜੀਤ, ਅਭੀ, ਬੰਟੀ, ਤੰਨੂੰ, ਕੰਮਾਂ, ਬਲਜਿੰਦਰ, ਵਿੱਕੀ, ਹਿੰਦਪਾਲ ਨਿੱਕਾ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।   



Post a Comment

0 Comments