ਸਤਿਗੁਰੂ ਰਵਿਦਾਸ ਪਬਲਿਕ ਸਕੂਲ ਵਿਖੇ ਜੈਤੇਵਾਲੀ ਵਿਖੇ ਚਾਰ ਨਵੇਂ ਕਮਰਿਆਂ ਦਾ ਨੀਂਹ ਪੱਥਰ ਰੱਖਿਆ


ਚੇਅਰਮੈਨ ਸੰਤ ਕਿਸ਼ਨ ਨਾਥ ਮਹਾਰਾਜ ਜੀ ਨੇ ਸਕੂਲ ਵਿੱਖੇ ਵਿਸ਼ੇਸ਼ ਤੋਰ ਤੇ ਕੀਤੀ ਸ਼ਿਰਕਤ

ਅਮਰਜੀਤ ਸਿੰਘ ਜੰਡੂ ਸਿੰਘਾ- ਡੇਰਾ ਚਹੇੜੂ ਮੁੱਖੀ ਤੇ ਚੇਅਰਮੈਨ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਪਿੰਡ ਜੈਤੇਵਾਲੀ ਵਿਖੇ ਚੱਲ ਰਹੇ, ਸਤਿਗੁਰੂ ਰਵਿਦਾਸ ਪਬਲਿਕ ਸਕੂਲ (ਜੈਤੇਵਾਲੀ) ਵਿਖੇ ਅੱਜ ਸੰਤ ਕ੍ਰਿਸ਼ਨ ਨਾਥ ਜੀ ਦੀ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਉਸਾਰੇ ਜਾ ਰਹੇ 4 ਕਮਰਿਆਂ ਦਾ ਨੀਂਹ ਪੱਥਰ ਗ੍ਰਾਮ ਪੰਚਾਇਤ ਤੇ ਸੇਵਾਦਾਰਾਂ ਵੱਲੋਂ ਸਾਂਝੇ ਤੋਰ ਤੇ ਰੱਖਿਆ ਗਿਆ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਹੈੱਡ ਗ੍ਰੰਥੀ ਭਾਈ ਪਰਵੀਨ ਕੁਮਾਰ ਵੱਲੋਂ ਅਰਦਾਸ ਬੇਨਤੀ ਕਰਨ ਉਪਰੰਤ ਇਹ ਨੀਂਹ ਪੱਥਰ ਰੱਖਣ ਦੀ ਰਸਮ ਸੰਗਤਾਂ ਵੱਲੋਂ ਨਿਭਾਈ ਗਈ। ਇਸ ਮੌਕੇ ਪਿ੍ਰੰਸੀਪਲ ਹਰਦੀਪ ਕੌਰ ਵੱਲੋਂ ਇਸ ਕਾਰਜ ਲਈ ਸੰਤ ਕ੍ਰਿਸ਼ਨ ਨਾਥ ਜੀ ਤੇ ਸਮੂਹ ਸਹਿਯੋਗੀ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾਂ, ਜਸਵਿੰਦਰ ਬਿੱਲਾ, ਚਮਨ ਜੱਸਲ ਇਟਲੀ, ਸੀਤਲ ਰਾਮ ਇਟਲੀ, ਇੰਦਰਜੀਤ ਕੋਰ ਇਟਲੀ, ਸਰਪੰਚ ਸੁਮਿੱਤਰੀ ਦੇਵੀ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਬਲਵੀਰ ਮਹਿਮੀ, ਪੰਚ ਅਮਿਤ ਪਵਾਰ, ਸੰਨੀ ਚੰਦੜ, ਬੂਟਾ ਰਾਮ, ਪੰਚ ਮੀਨਾ ਕੁਮਾਰੀ, ਸੂਬੇਦਾਰ ਲਹਿਬਰ ਸਿੰਘ ਪਵਾਰ, ਭਗਤ ਰਾਮ, ਅਮਰ ਦੇਵ ਮਹਿਮੀ, ਕਾਂਸ਼ੀ ਰਾਮ, ਹੈੱਡ ਗ੍ਰੰਥੀ ਪਰਵੀਨ ਕੁਮਾਰ, ਰਾਗੀ ਮੰਗਤ ਰਾਮ ਮਹਿਮੀ, ਮਾਸਟਰ ਰਾਮ ਪ੍ਰਕਾਸ਼ ਗੋਰਾਇਆ, ਪਰਮਜੀਤ ਮਹਿਮੀ, ਕੇਵਲ ਕ੍ਰਿਸ਼ਨ, ਰਾਮ ਰਤਨ ਮਹਿਮੀ, ਲੱਡੂ ਲਾਦੀਆਂ, ਬੰਤ ਜੈਤੇਵਾਲੀ, ਅਮਰਜੀਤ, ਜੋਤੀ ਪ੍ਰਕਾਸ਼ ਜੇ.ਪੀ ਤੇ ਹੋਰ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ।

Post a Comment

0 Comments