ਦਰਬਾਰ ਸਖੀ ਸਰਵਰ ਪੀਰ ਲੱਖ ਦਾਤਾ ਵਿਖੇ ਸਲਾਨਾ ਜੋੜ ਮੇਲਾ 10 ਜੁਲਾਈ ਨੂੰ



ਅਮਰਜੀਤ ਸਿੰਘ ਜੰਡੂ ਸਿੰਘਾ- ਜੰਡੂ ਸਿੰਘਾ ਵਿੱਚ ਮੌਜੂਦ ਦਰਬਾਰ ਸਖੀ ਸਰਵਰ ਪੀਰ ਲੱਖਾਂ ਦਾ ਦਾਤਾ ਵਿਖੇ ਸਲਾਨਾ ਜੋੜ ਮੇਲਾ 10 ਜੁਲਾਈ ਦਿਨ ਵੀਰਵਾਰ ਨੂੰ ਮੁੱਖ ਗੱਦੀਨਸ਼ੀਨ ਸੇਵਾਦਾਰ ਬਾਬਾ ਰਾਮੇ ਸ਼ਾਹ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ਰਧਾਪੂਰਬਕ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਬਾਬਾ ਰਾਮੇਸ਼ਾਹ ਜੀ ਨੇ ਦਸਿਆ ਕਿ ਇਸ ਮੇਲੇ ਦੌਰਾਨ ਮੇਲਾ 10 ਜੁਲਾਈ ਨੂੰ ਪਹਿਲਾ ਝੰਡਾ ਅਤੇ ਚਾਦਰ ਚੜਾਉਣ ਦੀ ਰਸਮ ਤੇ ਚਿਰਾਗ ਰੋਸ਼ਨ ਕਰਨ ਦੀ ਰਸਮ ਸੰਗਤਾਂ ਵੱਲੋਂ ਨਿਭਾਈ ਜਾਵੇਗੀ ਉਪਰੰਤ ਸੂਫੀ ਗਾਇਕਾ ਸਨਾ ਖਾਨ, ਪ੍ਰਥਮ ਸੋਧੀ ਮਿਉਜ਼ੀਕਲ ਗਰੁੱਪ ਬਾਬਾ ਜੀ ਦੀ ਮਹਿਮਾ ਦਾ ਗੁਨਗਾਨ ਕਰੇਗਾ। ਇਸ ਮੌਕੇ ਤੇ ਸੰਗਤਾਂ ਨੂੰ ਬਾਬਾ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ।

Post a Comment

0 Comments