ਜਲੰਧਰ, 08 ਜੁਲਾਈ (ਅਮਰਜੀਤ ਸਿੰਘ)- ਸਤਿਗੁਰੂ ਬਾਬਾ ਲਾਲ ਦਿਆਲ ਆਸ਼ਰਮ ਦਿਲਬਾਗ ਨਗਰ ਜਲੰਧਰ ਵਿੱਚ ਆਸ਼ਰਮ ਦੇ ਸੱਚਖੰਡ ਵਾਸੀ ਸ਼੍ਰੀ ਸ਼੍ਰੀ 1008 ਮਹਾਂਮੰਡਲੇਸ਼ਵਰ ਮਹੰਤ ਗੰਗਾ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਸ਼੍ਰੀ ਸ਼੍ਰੀ 1008 ਮਹਾਂਮੰਡਲੇਸ਼ਵਰ ਮਹੰਤ ਕੇਸ਼ਵ ਦਾਸ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਬਾਬਾ ਲਾਲ ਦਿਆਲ ਆਸ਼ਰਮ ਸੇਵਾ ਟਰੱਸਟ ਤੇ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰੂ ਪੁਰਨਿਮਾਂ ਸਮਾਗਮ (ਬਿਆਸ ਪੂਜਾ) 10 ਜੁਲਾਈ ਦਿਨ ਵੀਰਵਾਰ ਨੂੰ ਆਯੋਜ਼ਨ ਕੀਤਾ ਜਾ ਰਿਹਾ ਹੈ। ਮੁੱਖ ਸੇਵਾਦਾਰ ਮਹੰਤ ਕੇਸ਼ਵ ਦਾਸ ਮਹਾਰਾਜ ਜੀ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਸਬੰਧੀ ਸਾਰੀਆਂ ਤਿਆਰੀਆਂ ਸੇਵਾਦਾਰਾਂ ਵੱਲੋਂ ਪੂਰੀਆਂ ਕਰ ਲਈਆਂ ਗਈਆਂ ਹਨ ਤੇ ਆਸ਼ਰਮ ਨੂੰ ਸੇਵਾਦਾਰਾਂ ਵੱਲੋਂ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ। ਉਨ੍ਹਾਂ ਕਿਹਾ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 10 ਜੁਲਾਈ ਨੂੰ ਪਹਿਲਾ ਸਵੇਰੇ 7 ਤੋਂ 8 ਵਜੇ ਤੱਕ ਹਵਨ ਯੱਗ ਹੋਵੇਗਾ, 8 ਤੋਂ 10 ਵਜੇ ਤੱਕ ਨਾਮ ਦੀਕਸ਼ਾਂ ਤੋਂ ਉਪਰੰਤ ਸਤਸੰਗ ਦੇ ਧਾਰਮਿਕ ਸਮਾਗਮ ਹੋਣਗੇ। ਦੁਪਿਹਰ 2 ਵਜੇ ਵਿਸ਼ਾਲ ਭੰਡਾਰਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਇਨ੍ਹਾਂ ਸਮਾਗਮਾਂ ਵਿੱਚ ਪੂਰੇ ਪੰਜਾਬ ਭਰ ਵਿਚੋਂ ਆਸ਼ਰਮ ਨਾਲ ਜੁੜੀਆਂ ਸੰਗਤਾਂ ਸ਼ਿਰਕਤ ਕਰਨਗੀਆਂ। ਜਿਨ੍ਹਾਂ ਦਾ ਆਸ਼ਰਮ ਦੇ ਸੇਵਾਦਾਰਾਂ ਵੱਲੋਂ ਰਹਿਣ ਤੇ ਖਾਣ ਪੀਣ ਦਾ ਸੁਚੱਜੇ ਢੰਗ ਨਾਲ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੰੁਮ ਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।
0 Comments