ਅਮਰਜੀਤ ਸਿੰਘ ਜੰਡੂ ਸਿੰਘਾ- ਸਚਖੰਡ ਵਾਸੀ ਸੰਤ ਬਾਬਾ ਠਾਕੁਰ ਸਿੰਘ ਜੀ (ਚਾਹ ਵਾਲਿਆਂ) ਦੀ ਸਲਾਨਾ 32ਵੀਂ ਪਵਿੱਤਰ ਯਾਦ ਵਿੱਚ ਸਲਾਨਾ ਗੁਰਮਤਿ ਸਮਾਗਮ 14 ਜੁਲਾਈ ਦਿਨ ਮੰਗਲਵਾਰ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਜੀ ਦੀ ਵਿਸ਼ੇਸ਼ ਦੇਖਰੇਖ ਹੇਠ ਸ਼ਰਧਾਪੂਰਬਕ ਕਰਵਾਏ ਜਾ ਰਹੇ ਹਨ। ਜਾਣਕਾਰੀ ਦਿੰਦੇ ਮਹਾਂਪੁਰਸ਼ਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਪਿਛਲੇ ਕਈ ਦਿਨਾਂ ਤੇਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਚੱਲ ਰਹੇ ਹਨ। ਜਿਨ੍ਹਾਂ ਦੇ 14 ਜੁਲਾਈ ਨੂੰ ਪਹਿਲਾ ਭੋਗ ਪਾਏ ਜਾਣਗੇ। ਉਪਰੰਤ ਮਹਾਨ ਗੁਰਮਤਿ ਸਮਾਗਮ ਕਰਵਾਏ ਜਾਣਗੇ। ਜਿਸ ਵਿੱਚ ਪੁੱਜੇ, ਸੰਤ ਮਹਾਂਪੁਰਸ਼, ਪੰਥ ਪ੍ਰਸਿਧ ਕੀਰਤਨੀ ਜਥੇ ਸਮੂਹ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਅਤੇ ਕੀਰਤਨ ਦੁਆਰਾ ਨਿਹਾਲ ਕਰਕੇ ਗੁਰੂ ਚਰਨਾਂ ਨਾਲ ਜੋੜਨਗੇ। ਉਨ੍ਹਾਂ ਦਸਿਆ ਕਿ ਸਤਿਕਾਰਯੋਗ ਸੰਤ ਬਾਬਾ ਠਾਕੁੱਰ ਸਿੰਘ ਜੀ ਨੇ ਆਪਣੇ ਜੀਵਨਕਾਲ ਦੇ ਮੁੱਢ ਤੋਂ ਹੀ ਸੇਵਾ ਸਿਮਰਨ ਅਤੇ ਨਾਮ ਬਾਣੀ ਤੇ ਪਹਿਰਾ ਦਿੰਦੇ ਹੋਏ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੋੜਿਆ। ਮਹਾਂਪੁਰਸ਼ਾਂ ਨੇ ਦਸਿਆ ਕਿ ਏਸੇ ਹੀ ਦਿਨ ਰਾਮਾਂਮੰਡੀ ਵੈਲਫੇਅਰ ਸੁਸਾਇਟੀ ਵੱਲੋਂ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਹੈ ਜਿਸਦਾ ਇਲਾਕੇ ਦੀਆਂ ਸਮੂਹ ਸੰਗਤਾਂ 14 ਜੁਲਾਈ ਨੂੰ ਭਰਭੂਰ ਲਾਭ ਉਠਾਉਣ। ਉਨ੍ਹਾਂ ਕਿਹਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਵਿਖੇ ਲੋਕ ਭਲਾਈ ਲਈ ਫਰੀ ਡਿਸਪੈਨਸਰੀ ਚਲਾਈ ਜਾ ਰਹੀ ਹੈ ਜਿਥੇ ਸਰੀਰਕ ਬੀਮਾਰੀਆਂ ਦਾ ਇਲਾਜ ਵੀ ਮਾਹਰ ਡਾਕਟਰਾਂ ਵੱਲੋਂ ਫਰੀ ਕੀਤਾ ਜਾਂਦਾ ਹੈ ਇਲਾਕੇ ਦੇ ਲੋਕ ਡਿਸਪੈਨਸਰੀ ਵਿਖੇ ਵੀ ਆਪਣੀ ਬੀਮਾਰੀ ਦਾ ਇਲਾਜ ਕਰਵਾ ਕੇ ਦਵਾਈ ਫ੍ਰੀ ਲੈ ਸਕਦੇ ਹਨ। ਡੇਰੇ ਦੇ ਮੁੱਖ ਸੇਵਾਦਾਰ ਸੰਤ ਹਰਜਿੰਦਰ ਸਿੰਘ ਜੀ ਨੇ ਜਿਥੇ ਸਮੂਹ ਸੰਗਤਾਂ ਨੂੰ 14 ਜੁਲਾਈ ਵਾਲੇ ਦਿਨ ਸਮਾਗਮ ਵਿੱਚ ਸ਼ਿਰਕਤ ਕਰਕੇ ਗੁਰਬਾਣੀ ਕੀਰਤਨ ਨਾਲ ਜੁੱੜਨ ਦੀ ਅਪੀਲ ਕੀਤੀ ਹੈ।
0 Comments