ਚੋਰ ਲਗਾਤਾਰ ਚੋਰੀਆਂ ਕਰਕੇ ਨਗਰ ਦੇ ਲੋਕਾਂ ਦਾ ਕਰ ਰਹੇ ਹਨ ਲੱਖਾਂ ਦਾ ਨੁਕਸਾਨ
ਜੰਡੂ ਸਿੰਘਾ ਦੇ ਵਸਨੀਕਾਂ ਵਿੱਚ ਚੋਰੀਆਂ ਨੂੰ ਲੈ ਕੇ ਭਾਰੀ ਰੋਸ
ਅਮਰਜੀਤ ਸਿੰਘ ਜੰਡੂ ਸਿੰਘਾ- ਹਲਕਾ ਕਰਤਾਰਪੁਰ ਦੇ ਪਿੰਡ ਜੰਡੂ ਸਿੰਘਾ ਵਿੱਚ ਚੋਰੀ ਦੀਆਂ ਵਾਰਦਾਤਾਂ ਰੁੱਕਣ ਦਾ ਨਾਂਅ ਨਹੀਂ ਲੈ ਰਹੀਆਂ ਜਿਸਨੂੰ ਲੈ ਕੇ ਅੱਜ ਪਿੰਡ ਦੀ ਗ੍ਰਾਮ ਪੰਚਾਇਤ ਤੇ ਨਗਰ ਦੇ ਵਸਨੀਕਾਂ ਨੇ ਪੁਲਿਸ ਚੋਕੀ ਅੱਗੇ ਧਰਨਾਂ ਲਗਾ ਦਿਤਾ। ਇਸ ਮੌਕੇ ਤੇ ਹਨੀ ਜ਼ੋਸ਼ੀ ਸੀਨੀਅਰ ਆਗੂ, ਚਰਨਜੀਤ ਜੋਗੀ, ਪੰਚ ਗੁਰਵਿੰਦਰ ਸਿੰਘ ਫੋਜ਼ੀ, ਪੰਚ ਜੋਗਿੰਦਰ ਬੰਗੜ, ਪੰਚ ਕੁਲਵਿੰਦਰ ਸਿੰਘ ਸੰਘਾ, ਪੰਚ ਬਲਵਿੰਦਰ ਸਿੰਘ, ਪੰਚ ਹਰਪ੍ਰੀਤ ਰਾਏ ਮੰਗੀ, ਪੰਚ ਵਿਮਲ ਕੌਰ, ਸਾਬਕਾ ਪੰਚ ਵਿਪੁੱਲ ਸ਼ਰਮਾਂ, ਜੰਗਬਹਾਦੁਰ ਸਿੰਘ, ਕੁਲਦੀਪ ਸਹੋਤਾ, ਬਲਦੇਵ ਸਿੰਘ, ਇੰਦਰਪਾਲ ਸਿੰਘ ਤੇ ਹੋਰ ਪਿੰਡ ਵਾਸੀਆਂ ਤੇ ਦੁਕਾਨਦਾਰਾਂ ਨੇ ਦਸਿਆ ਕਿ ਜੰਡੂ ਸਿੰਘਾ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ।
ਇਲਾਕਾ ਪੁਲਿਸ ਤੇ ਜਿਲ੍ਹਾਂ ਪੁਲਿਸ ਪ੍ਰਸ਼ਾਸ਼ਨ ਦੇ ਸੀਨੀਅਰ ਅਫਸਰਾਂ ਨੂੰ ਸੂਚਿਤ ਕਰਨ ਤੇ ਬਾਵਜੂਦ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਹਨ। ਜਿਸਦੇ ਚੱਲਦੇ ਅੱਜ ਨਗਰ ਵਾਸੀਆਂ ਨੇ ਚੋਕੀ ਅੱਗੇ ਧਰਨਾਂ ਲਗਾ ਕੇ ਆਪਣਾ ਰੋਸ ਜਾਹਰ ਕੀਤੀ ਹੈ। ਇਸ ਮੌਕੇ ਡੀਐਸਪੀ ਕੁਲਵੰਤ ਸਿੰਘ ਪੀਪੀਐਸ ਚੋਕੀ ਵਿੱਚ ਪੁੱਜੇ ਤੇ ਲੋਕਾਂ ਦੀ ਸਮੱਸਿਆ ਸੁਣ ਕੇ ਉਨ੍ਹਾਂ ਨੂੰ ਵੀ ਪੁਲਿਸ ਦਾ ਸਹਿਯੋਗ ਕਰਨ ਲਈ ਕਿਹਾ। ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਤੋਂ ਹੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗਸ਼ਤ ਵਧਾਈ ਜਾਵੇਗੀ ਅਤੇ ਚੋਰਾਂ ਨੂੰ ਕਾਬੂ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਚੋਕੀ ਇੰਚਾਰਜ਼ ਏਐਸਆਈ ਦਇਆ ਚੰਦ ਵੀ ਮੌਜੂਦ ਸਨ।
0 Comments