ਕੈਪਸ਼ਨ- ਜ਼ੀ.ਟੀ.ਬੀ ਸਕੂਲ ਦੇ ਬਚਿਆਂ ਵੱਲੋਂ ਬਣਾਏ ਪ੍ਰੋਜੈਕਟਾਂ ਨਾਲ ਅਧਿਆਪਕ ਤੇ ਬੱਚੇ।
ਅਮਰਜੀਤ ਸਿੰਘ ਜੰਡੂ ਸਿੰਘਾ- ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿੱਖੇ ਇਕ ਵਿਗਿਆਨਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਗਏ ਪ੍ਰੋਜੈਕਟਾਂ ਵਿੱਚ ਵਾਤਾਵਰਣ (ਈਕੋ ਫਰੈਂਡਲੀ ਸੋਸਾਇਟੀ, ਵਰਸ਼ਾ ਜਲ ਸੰਰਕਸ਼ਨ), ਊਰਜਾ (ਸੋਲਰ ਊਰਜਾ, ਪੌਣ ਚੱਕੀ), ਟੈਕਨੋਲੋਜੀ (ਚੰਦ੍ਰਯਾਨ-3, ਬਿਜਲੀ ਗੱਡੀ, ਡਾਇਲੀਸਿਸ ਸਿਸਟਮ, ਹਾਈਡਰੋਲਿਕ ਲਿਫਟ), ਫੇਫੜਿਆਂ ਦੀ ਵਰਕਿੰਗ, ਡਰਿੱਪ ਤੇ ਸਪ੍ਰਿੰਕਲ ਸਿੰਚਾਈ, ਮੈਗਨੇਟਿਕ ਇਫ਼ੇਕਟਸ, ਵਾਟਰ ਪੁਰੀਫਿਕੇਸ਼ਨ, ਸੋਲਰ ਸਿਸਟਮ, ਰਾਤ ਅਤੇ ਦਿਨ ਵਿਚ ਫਰਕ ਕਿਵੇਂ ਹੁੰਦਾ ਹੈ ਅਤੇ ਹੋਰ ਕਈ ਵਿਸ਼ਿਆਂ ਉੱਤੇ ਪ੍ਰਦਰਸ਼ਨ ਸ਼ਾਮਲ ਸਨ। ਇਸ ਪ੍ਰਦਰਸ਼ਨੀ ਵਿੱਚ ਸਾਰੇ ਵਿਦਿਆਰਥੀ ਅਤੇ ਉਹਨਾਂ ਦੇ ਮਾਤਾ ਪਿਤਾ ਸ਼ਾਮਲ ਸਨ। ਇਸ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੂੰ ਆਪਣੇ ਵਿਗਿਆਨਕ ਵਿਚਾਰਾਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਉੱਤੇ ਸਕੂਲ ਦੇ ਟਰੱਸਟੀ ਜਸਵਿੰਦਰ ਸਿੰਘ, ਡਾਇਰੈਕਟਰ ਨਿਸ਼ਾ ਮੜੀਆਂ ਅਤੇ ਪ੍ਰਿੰਸੀਪਲ ਅਮੀਤਾਲ ਕੌਰ ਵੀ ਹਾਜ਼ਰ ਸਨ। ਸਕੂਲ ਦੇ ਟਰੱਸਟੀ ਜਸਵਿੰਦਰ ਸਿੰਘ ਨੇ ਬੱਚਿਆਂ ਦੁਆਰਾ ਬਣਾਏ ਗਏ ਅਲੱਗ-ਅਲੱਗ ਪ੍ਰੋਜੈਕਟਾਂ ਦੀ ਬਹੁਤ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਆ। ਇਸ ਮੌਕੇ ਸਕੂਲ ਦੇ ਸਕੱਤਰ ਸੁਰਜੀਤ ਸਿੰਘ ਜੀ ਚੀਮਾ ਨੇ ਬੱਚਿਆ ਨੂੰ ਅੱਗੇ ਵੀ ਇਸੀ ਤਰ੍ਹਾਂ ਭਾਗ ਲੈਣ ਲਈ ਪ੍ਰੇਰਿਆ।
0 Comments