ਦਰਬਾਰ ਸਖੀ ਸਰਵਰ ਪੀਰ ਲੱਖਾਂ ਦਾ ਦਾਤਾ ਜੰਡੂ ਸਿੰਘਾ ਵਿਖੇ ਸਲਾਨਾ ਜੋੜ ਮੇਲਾ ਮਨਾਇਆ

       


ਜਲੰਧਰ, 11 ਜੁਲਾਈ (ਅਮਰਜੀਤ ਸਿੰਘ ਜੰਡੂ ਸਿੰਘਾ)-
ਜੰਡੂ ਸਿੰਘਾ ਵਿੱਚ ਮੌਜੂਦ ਦਰਬਾਰ ਸਖੀ ਸਰਵਰ ਪੀਰ ਲੱਖਾਂ ਦਾ ਦਾਤਾ ਵਿਖੇ ਸਲਾਨਾ ਜੋੜ ਮੇਲਾ ਮੁੱਖ ਗੱਦੀਨਸ਼ੀਨ ਸੇਵਾਦਾਰ ਬਾਬਾ ਰਾਮੇ ਸ਼ਾਹ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ਰਧਾਪੂਰਬਕ ਮਨਾਇਆ ਗਿਆ। ਇਸ ਮੇਲੇ ਦੌਰਾਨ ਪਹਿਲਾ ਝੰਡਾ ਅਤੇ ਚਾਦਰ ਚੜਾਉਣ ਦੀ ਰਸਮ ਤੇ ਚਿਰਾਗ ਰੋਸ਼ਨ ਕਰਨ ਦੀ ਰਸਮ ਸੰਗਤਾਂ ਵੱਲੋਂ ਨਿਭਾਈ ਗਈ ਉਪਰੰਤ ਸੂਫੀ ਗਾਇਕਾ ਸਨਾ ਖਾਨ, ਪ੍ਰੀਤ ਹੰਸ ਤੇ ਪ੍ਰਥਮ ਸੋਧੀ ਮਿਉਜ਼ੀਕਲ ਗਰੁੱਪ ਵਲੋਂ ਬਾਬਾ ਜੀ ਦੀ ਮਹਿਮਾ ਦਾ ਗੁਨਗਾਨ ਕੀਤਾ ਗਿਆ। ਸਮਾਗਮ ਮੌਕੇ ਸਾਈ ਪ੍ਰਦੀਪ ਸ਼ਾਹ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਸੰਗਤਾਂ ਨੂੰ ਬਾਬਾ ਜੀ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਬਿੱਟੂ ਭਲੱਥ, ਗੁਰਨਾਮ ਸਿੰਘ ਭਾਮ, ਸੰਸਾਰ ਸਿੰਘ, ਸੁਰਿੰਦਰ, ਅਮਰੀਕ ਲਾਲ, ਬਲਦੇਵ ਰਾਜ, ਜਗਜੀਤ ਸਿੰਘ ਹਰੀਪੁਰ, ਰਵੀ ਕਰਾੜੀ, ਸੋਨੂੰ ਨੌਗੱਜਾ, ਸੁਰਜੀਤ ਪਾਲ, ਮੰਨਾ, ਰਮਨ ਯੂ. ਕੇ, ਵਿਜੇ ਰੱਤੂ ਨਿਊਜ਼ੀਲੈਂਡ, ਲਖਵੀਰ ਕੈਲੇ, ਜਸਕਰਨ ਕਮਲ, ਜਗਤ, ਬੀਬੀ ਜਗਦੀਸ਼ ਕੌਰ, ਗਿਆਨ ਕੌਰ, ਜਸਵਿੰਦਰ ਕੰਤੋ, ਭਜਨੋ, ਰਚਨਾ ਦੇਵੀ, ਸੁਮਨਦੀਪ, ਸੁਮੀਕਸ਼ਾ, ਲਕਸ਼, ਇੰਦਰਜੀਤ ਕੌਰ, ਭੋਲੇ, ਨਿੱਕੇ, ਅਵਤਾਰ ਕੌਰ, ਰਾਧਾ ਰਾਣੀ ਤੇ ਹੋਰ ਸੰਗਤਾਂ ਹਾਜ਼ਰ ਸਨ।


Post a Comment

0 Comments