ਯੁੱਧ ਨਸ਼ਿਆਂ ਵਿਰੁੱਧ ਬੱਡੀ ਪ੍ਰੋਗ੍ਰਾਮ ਤਹਿਤ ਦਿ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿਖੇ ਸਕੂਲਾਂ ਦੀ ਬਲਾਕ ਪੱਧਰੀ ਵਰਕਸ਼ਾਪ ਤੇ ਮੁਕਾਬਲੇ ਕਰਵਾਏ


ਆਦਮਪੁਰ, 13 ਜੁਲਾਈ (ਅਮਰਜੀਤ ਸਿੰਘ ਜੰਡੂਸਿੰਘਾ)- ਯੁੱਧ ਨਸ਼ਿਆਂ ਵਿਰੁੱਧ ਬੱਡੀ ਪ੍ਰੋਗ੍ਰਾਮ ਤਹਿਤ ਸਕੂਲਾਂ ਦੀ ਬਲਾਕ ਪੱਧਰੀ ਵਰਕਸ਼ਾਪ ਤੇ ਮੁਕਾਬਲੇ ਦਿ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿੱਚ ਕਰਵਾਏ ਗਏ। ਇਸ ਵਿਚ ਡੀਐੱਸਪੀ ਕੁਲਵੰਤ ਸਿੰਘ ਤੇ ਡਿਪਟੀ ਡੀਈਓ ਰਾਜੀਵ ਜੋਸ਼ੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਡਾ. ਸੁਮਿਤ ਵਰਮਾ ਤੇ ਸੋਮਰਾਜ, ਦਿ ਇੰਪੀਰੀਅਲ ਸਕੂਲ ਦੇ ਚੇਅਰਮੈਨ ਜਗਦੀਸ਼ ਪਸਰੀਚਾ ਅਤੇ ਡਾਇਰੈਕਟਰ ਜਗਮੋਹਨ ਅਰੋੜਾ ਵਿਸ਼ੇਸ਼ ਮਹਿਮਾਨ ਵਜੋਂ ਸਾਮਲ ਹੋਏ।

         ਇਸ ਵਰਕਸ਼ਾਪ ਵਿਚ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਡੀਐੱਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਅਧਿਆਪਕ ਹੀ ਬੱਚਿਆਂ ਨੂੰ ਸਹੀ ਦਿਸ਼ਾ ਦੇ ਸਕਦੇ ਹਨ ਕਿਉਂਕਿ ਬੱਚੇ ਮਾਤਾ ਪਿਤਾ ਤੋਂ ਜ਼ਿਆਦਾ ਅਧਿਆਪਕਾਂ ਦੀ ਗੱਲ ’ਤੇ ਯਕੀਨ ਕਰਦੇ ਹਨ। ਡਿਪਟੀ ਡੀਈਓ ਰਾਜੀਵ ਜੋਸ਼ੀ ਨੇ ਕਿਹਾ ਕਿ ’ਤੂੰ ਮੇਰਾ ਬਡੀ ਪ੍ਰੋਗਰਾਮ’ ਤਹਿਤ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ। ਸੋਮਰਾਜ ਨੇ ਕਿਹਾ ਕਿ ਅਧਿਆਪਕ ਹੀ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਤਰਾਸ਼ ਸਕਦੇ ਹਨ ਤੇ ਉਹ ਵਿਦਿਆਰਥੀਆਂ ਨੂੰ ਹੀਰੇ ਦੀ ਤਰ੍ਹਾਂ ਬਣਾ ਸਕਦੇ ਹਨ। ਜ਼ਿਲ੍ਹਾ ਨੋਡਲ ਇੰਚਾਰਜ਼ ਧਰਮਿੰਦਰ ਵਰਮਾ ਨੇ ਵੀ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਨਸ਼ਿਆਂ ਸਬੰਧੀ ਜਾਗਰੂਕਤਾਂ ਕੈਂਪ ਲਗਾਉਣ ਦੀ ਅਪੀਲ ਕੀਤੀ। ਡਾ. ਸੁਮਿਤ ਵਰਮਾ, ਏਐਸਆਈ ਸਤਨਾਮ ਸਿੰਘ, ਅਮਰੀਕ ਸਿੰਘ, ਪ੍ਰਿੰਸੀਪਲ ਰਾਮ ਆਸਰਾ ਤੇ ਹੋਰ ਬੁਲਾਰਿਆਂ ਨੇ ਵੀ ਸਬੋਧਨ ਕੀਤਾ। ਇਸ ਮੌਕੇ ਵਿਦਿਆਰਥੀਆਂ ਦੇ ਜੂਨੀਅਰ ਤੇ ਸੀਨੀਅਰ ਵਰਗ ਵਿਚ ਪੋਸਟਰ ਬਣਾਉਣ, ਸਲੋਗਨ ਲਿਖਣ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। 

          ਇਸ ਮੌਕੇ ਕਰਵਾਏ ਮੁਕਾਬਲਿਆਂ ਵਿਚ ਪੋਸਟਰ ਬਣਾਉਣ ਵਾਲੇ ਯੁਨੀਅਰ ਗਰੁੱਪ ਵਿਚ ਪੀ.ਐਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਖੁਰਦਪੁਰ ਦੀ ਕੰਨਿਕਾ ਨੇ ਪਹਿਲਾ, ਦਿ ਇੰਪੀਰੀਅਲ ਸਕੂਲ ਦੀ ਆਰੁਣਾ ਨੇ ਦੂਜਾ, ਸਕੂਲ ਆਫ ਐਮੀਨੈਂਸ ਦੇ ਗੁਰਸਿਮਰਨ ਨੇ ਤੀਜਾ ਸਥਾਨ, ਸੀਨੀਆਰ ਗਰੁੱਪ ਵਿਚ ਪੀਐਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਖੁਰਦਪੁਰ ਦੀ ਪ੍ਰਭਜੋਤ ਨੇ ਪਹਿਲਾ, ਸਕੂਲ ਆਫ ਐਮੀਨੈਸ ਦੇ ਹਰਮਨਪ੍ਰੀਤ ਸਿੰਘ ਨੇ ਦੂਜਾ, ਐਮਆਰ ਸਕੂਲ ਦੀ ਸਰਬਜੋਤ ਕੌਰ ਨੇ ਤੀਜਾ ਸਥਾਨ, ਸਲੋਗਨ ਮੁਕਾਬਲਿਆਂ ਦੇ ਜੁਨੀਅਰ ਗਰੁੱਪ ਵਿਚ ਸਕੂਲ ਆਫ ਐਮੀਨੈਸ ਦੀ ਪ੍ਰਭਜੋਤ ਕੌਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਦੋਲਾ ਦੀ ਅਵਨੀਤ ਕੌਰ ਨੇ ਦੂਜਾ, ਐਮਆਰ ਸਕੂਲ ਦੀ ਜਸਮੀਤ ਕੌਰ ਨੇ ਤੀਜਾ, ਸੀਨੀਅਰ ਗੱਰੁਪ ਵਿਚ ਪੀਐਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਖੁਰਦਪੁਰ ਦੀ ਨੀਲਮ ਨੇ ਪਹਿਲਾ, ਐਮਆਰ ਸਕੂਲ ਦੀ ਪਰੰਪ੍ਰੀਤ ਕੌਰ ਨੇ ਦੂਜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਦੋਲਾ ਦੀ ਜੈਸਮੀਨ ਨੇ ਤੀਜਾ ਸਥਾਨ, ਭਾਸ਼ਨ ਮੁਕਾਬਲਿਆਂ ਦੇ ਜੁਨੀਅਰ ਗਰੁੱਪ ਵਿਚ ਐਮ.ਆਰ ਦੀ ਸੁਖਮਨਪ੍ਰੀਤ ਕੌਰ ਨੇ ਪਹਿਲਾ, ਸਕੂਲ ਆਫ ਐਮੀਨੈਂਸ ਦੀ ਗੁਡੀਆਂ ਨੇ ਦੂਜਾ ਅਤੇ ਐਸਡੀ ਪਬਲਿਕ  ਸਕੂਲ ਆਦਮਪੁਰ ਦੀ ਸੁਏਨਾ ਨੇ ਤੀਜਾ ਸਥਾਨ , ਸੀਨੀਅਰ ਗਰੁੱਪ ਵਿਚ ਐਸ.ਡੀ ਪਬਲਿਕ  ਸਕੂਲ ਆਦਮਪੁਰ ਦੀ ਜਸਕਰਨ ਕੌਰ ਨੇ ਪਹਿਲਾ, ਸਕੂਲ ਆਫ ਐਮੀਨੈਸ ਦੀ ਨਿਹਾ ਨੇ ਦੂਜਾ ਅਤੇ ਐਮ.ਆਰ ਸਕੂਲ ਦੀ ਰੋਸਪ੍ਰੀਤ ਨੇ ਤੀਜਾ ਸਥਾਨ , ਪੋਸਟਰ ਮੇਕਿੰਗ ਜੁਨਿਅਰ ਗਰੁੱਪ ਵਿਚ ਦਿ ਇੰਪੀਰੀਅਲ ਸਕੂਲ ਦੀ ਐਰਲ ਧੀਮਾਨ ਨੇ ਪਹਿਲਾ, ਐਮਆਰ ਦੀ ਬੇਦੀਕਾ ਕੁਮਾਰੀ ਨੇ ਦੂਜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਨਿੱਝਰਾ ਦੀ ਹਿਮਾਸ਼ੀ ਕੌਰ ਨੇ ਤੀਜਾ, ਸੀਨੀਅਰ ਗੱਰੁਪ ਵਿਚ ਐਮਆਰ ਦੀ ਨਰਮਾ ਨੂਰ ਨੇ ਪਹਿਲਾ, ਸਕੂਲ ਆਫ ਐਮੀਨੈਸ ਦੀ ਪੇਵਨੀ ਕਸ਼ਿਅਪ ਨੇ ਦੂਜਾ ਅਤੇ ਦਿ ਇੰਪੀਰੀਅਲ ਸਕੂਲ ਦੀ ਹਰਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 


Post a Comment

0 Comments