ਧਰਤੀ ਨੂੰ ਹਰੀ ਭਰੀ ਰੱਖਣ ਲਈ, ਰੁੱਖ ਲਗਾਉਣ ਲਈ ਕਰਾਂਗੇ ਪ੍ਰੇਰਿਤ : ਪ੍ਰਿਤਪਾਲ ਕੌਰ
ਖਰੜ (ਬਿਊਰੌ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਵੱਲੋਂ ਇੱਕ ਵਿਸ਼ੇਸ਼ ਮੀਟੰਗ ਜਸਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਦੀ ਪ੍ਰਧਾਨਗੀ ਹੇਠ ਸਥਿਤ ਕਟਾਈ ਰੈਸਟੋਰੈਂਟ ਖਰੜ ਵਿਖੇ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਅਤੇ ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਐਡਵੋਕੇਟ ਐਫ਼.ਐਸ.ਧੀਮਾਨ ਕੌਮੀ ਚੀਫ਼ ਅਡਵਾਈਜ਼ਰ, ਗੁਰਪ੍ਰੀਤ ਸਿੰਘ ਝਾਮਪੁਰ ਚੇਅਰਮੈਨ ਪੰਜਾਬ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ ਅਤੇ ਜਤਿੰਦਰ ਪਾਲ ਸਿੰਘ ਚੀਫ਼ ਮੀਡੀਆ ਕੰਨਟਰੋਲਰ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਲਵਪ੍ਰੀਤ ਸਿੰਘ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਰੁਪਿੰਦਰ ਸਿੰਘ ਨੂੰ ਮੀਤ ਪ੍ਰਧਾਨ, ਸਤਵੀਰ ਕੌਰ ਨੂੰ ਬਲਾਕ ਪ੍ਰਧਾਨ ਇਸਤਰੀ ਵਿੰਗ ਖਰੜ, ਜੋਗਿੰਦਰ ਸਿੰਘ ਨੂੰ ਚੀਫ਼ ਅਡਵਾਈਜ਼ਰ ਆਰਟੀਆਈ, ਮਨਜੀਤ ਕੌਰ ਮੀਤ ਪ੍ਰਧਾਨ, ਹਰਭਿੰਦਰ ਕੌਰ ਅਤੇ ਕੁਲਦੀਪ ਸਿੰਘ ਨੂੰ ਉਪ ਚੇਅਰਮੈਨ ਐਂਟੀ ਕ੍ਰਾਇਮ ਸੈੱਲ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਜਿਥੇ ਵੀ ਖਾਲੀ ਜਗ੍ਹਾ ਦਿਸਦੀ ਹੈ ਉਥੇ ਵੱਧ ਤੋਂ ਵੱਧ ਬੂਟੇ ਲਗਵਾਉਣੇ ਚਾਹੀਦੇ ਹਨ ਤਾਂ ਜ਼ੋ ਮੌਸਮ ਵਿਚ ਸਥਿਰਤਾ ਆ ਸਕੇ। ਜਿਸ ਨਾਲ ਧਰਤੀ ਤੇ ਰਹਿਣ ਵਾਲੇ ਜੀਵ ਜੰਤੂ ਆਪਣੇ ਜੀਵਨ ਖੁਸ਼ੀ ਖੁਸ਼ੀ ਵਸਰ ਕਰ ਸਕਣ। ਇਸ ਮੌਕੇ ਕੌਮੀ ਪ੍ਰਧਾਨ ਇਸਤਰੀ ਮੈਡਮ ਪ੍ਰਿਤਪਾਲ ਕੌਰ ਨੇ ਬੋਲਦਿਆਂ ਕਿਹਾ ਕਿ ਪਿੰਡ ਪੱਧਰ ਤੇ ਮੀਟਿੰਗਾਂ ਕੀਤੀਆਂ ਜਾਣਗੀਆਂ ਜਿਨ੍ਹਾਂ ਵਿੱਚ ਆਮ ਲੋਕਾਂ ਨੂੰ ਪੌਦੇ ਲਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਜ਼ੋ ਆਕਸੀਜਨ ਦੀ ਘਾਟ ਵੀ ਪੂਰੀ ਕੀਤੀ ਜਾ ਸਕੇ। ਇਸ ਮੌਕੇ ਨਵੇਂ ਅਹੁਦੇਦਾਰਾਂ ਨੇ ਬੋਲਦਿਆਂ ਕਿਹਾ ਕਿ ਜੋ ਸਾਨੂੰ ਨੂੰ ਸੰਸਥਾ ਵੱਲੋਂ ਜ਼ੁਮੇਵਾਰੀਆਂ ਦਿੱਤੀਆਂ ਗਈਆਂ ਹਨ ਅਸੀਂ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹਰ ਸੰਭਵ ਕੋਸ਼ਿਸ਼ ਜਾਰੀ ਰੱਖਾਂਗੇ। ਹੋਰਨਾਂ ਤੋਂ ਇਲਾਵਾ ਐਡਵੋਕੇਟ ਰਣਜੀਤ ਸਿੰਘ ਜ਼ਿਲ੍ਹਾ ਚੀਫ਼ ਅਡਵਾਈਜ਼ਰ ਲੀਗਲ ਸੈੱਲ, ਗੁਰਬਚਨ ਸਿੰਘ ਜ਼ਿਲ੍ਹਾ ਉਪ ਚੇਅਰਮੈਨ, ਰਾਜਿੰਦਰ ਕੌਰ ਚੇਅਰਪਰਸਨ ਬੁੱਧੀਜੀਵੀ ਸੈੱਲ, ਅਮਿਤ ਕੁਮਾਰ ਪ੍ਰਧਾਨ ਮੋਹਾਲੀ, ਨੀਤਿਸ਼ ਦੱਤਾ ਉਪ ਪ੍ਰਧਾਨ ਯੂਥ ਵਿੰਗ, ਸਨਦੀਪ ਕੌਰ, ਵਿਕਰਮ ਸਿੰਘ ਪ੍ਰਧਾਨ ਯੂਥ ਵਿੰਗ ਚੰਡੀਗੜ੍ਹ, ਰਣਜੀਤ ਕੌਰ, ਕਾਕਾ ਸਿੰਘ ਅਡਵਾਈਜ਼ਰ ਆਰ ਟੀ ਆਈ ਸੈੱਲ, ਲਖਮੀਰ ਸਿੰਘ, ਗੁਰਜੀਤ ਸਿੰਘ ਅਤੇ ਮਨਦੀਪ ਕੌਰ ਪ੍ਰੋਗਰਾਮ ਸੈਕਟਰੀ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
0 Comments