ਫਗਵਾੜਾ 23 ਜੁਲਾਈ (ਅਮਰਜੀਤ ਸਿੰਘ)- ਬਲਾਕ ਫਗਵਾੜਾ ਦੇ ਸਰਪੰਚਾਂ ਦੀ ਇਕ ਮੀਟਿੰਗ ਫਗਵਾੜਾ ਵਿਖੇ ਹੋਈ। ਮੀਟਿੰਗ ਦੌਰਾਨ ਹਾਜਰ ਸਮੂਹ ਸਰਪੰਚਾਂ ਦੀ ਸਹਿਮਤੀ ਦੇ ਨਾਲ ਪੰਚਾਇਤ ਯੂਨੀਅਨ ਫਗਵਾੜਾ ਦਾ ਗਠਨ ਕੀਤਾ ਗਿਆ। ਇਸ ਦੌਰਾਨ ਬਲਵਿੰਦਰ ਕੁਮਾਰ ਬਘਾਣਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਐਲਾਨਿਆ ਗਿਆ। ਜਦਕਿ ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ ਨੂੰ ਮੀਤ ਪ੍ਰਧਾਨ ਥਾਪਿਆ ਗਿਆ। ਇਸ ਤੋਂ ਇਲਾਵਾ ਮਨਜੀਤ ਮਾਨ ਸਰਪੰਚ ਗੰਢਵਾ ਨੂੰ ਸਕੱਤਰ, ਰਿੰਪਲ ਕੁਮਾਰ ਸਰਪੰਚ ਵਜੀਦੋਵਾਲ ਨੂੰ ਕੈਸ਼ੀਅਰ ਦੀ ਜਿੰਮੇਵਾਰੀ ਦਿੱਤੀ ਗਈ। ਰਾਜਿੰਦਰ ਸਿੰਘ ਚੰਦੀ ਰਾਣੀਪੁਰ ਨੂੰ ਸਲਾਹਕਾਰ ਬਣਾਇਆ ਗਿਆ ਹੈ। ਕਾਰਜਕਾਰੀ ਮੈਂਬਰਾਂ ’ਚ ਵਿਜੇ ਕੁਮਾਰ ਸਰਪੰਚ ਭਬਿਆਣਾ, ਰੂਪ ਲਾਲ ਸਰਪੰਚ ਮਾਣਕ, ਰਾਮ ਲੁਭਾਇਆ ਸਰਪੰਚ ਨਾਨਕ ਨਗਰੀ, ਅੰਮ੍ਰਿਤਪਾਲ ਸਿੰਘ ਚੀਮਾ ਸਰਪੰਚ ਪੰਡੋਰੀ, ਕੁਲਦੀਪ ਕੁਮਾਰ ਸਰਪੰਚ ਜਗਤਪੁਰਜੱਟਾਂ, ਬਲਵੀਰ ਕੁਮਾਰ ਸਰਪੰਚ ਟਾਂਡਾ ਬਘਾਣਾ, ਅਮਨਦੀਪ ਸਰਪੰਚ ਮੌਲੀ ਨੂੰ ਸ਼ਾਮਲ ਕੀਤਾ ਗਿਆ। ਮੀਟਿੰਗ ਦੌਰਾਨ ਮਹਿਲਾ ਸਰਪੰਚਾਂ ਦੀ ਸਬ-ਕਮੇਟੀ ਦਾ ਗਠਨ ਵੀ ਕੀਤਾ ਗਿਆ। ਜਿਸ ਵਿਚ ਕੁਲਵੰਤ ਕੌਰ ਸਰਪੰਚ ਪਾਂਸ਼ਟ, ਰਾਣੀ ਸਰਪੰਚ ਮਹੇੜੂ, ਸੁਨੀਤਾ ਸਰਪੰਚ ਦੁੱਗ, ਜਸਵੀਰ ਕੌਰ ਸਰਪੰਚ ਗੁਜਰਾਤਾਂ, ਲਖਵਿੰਦਰ ਕੌਰ ਸਰਪੰਚ ਬਬੇਲੀ, ਬਲਜਿੰਦਰ ਕੌਰ ਸਰਪੰਚ ਹਰਦਾਸਪੁਰ, ਜਸਵੀਰ ਕੌਰ ਸਰਪੰਚ ਰਾਣੀਪੁਰ ਸ਼ਾਮਲ ਹਨ। ਨਵ ਨਿਯੁਕਤ ਪ੍ਰਧਾਨ ਬਲਵਿੰਦਰ ਕੁਮਾਰ ਬਘਾਣਾ ਅਤੇ ਸਮੂਹ ਅਹੁੱਦੇਦਾਰਾਂ ਨੇ ਆਪਣੀ ਨਿਯੁਕਤੀ ਲਈ ਸਮੂਹ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸਰਪੰਚਾਂ ਅਤੇ ਪੰਚਾਇਤਾਂ ਦੀਆਂ ਮੁਸ਼ਕਲਾਂ ਸਬੰਧੀ ਜਲਦੀ ਹੀ ਇਕ ਮੰਗ ਪੱਤਰ ਐਸ.ਡੀ.ਐਮ ਫਗਵਾੜਾ ਅਤੇ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਦਿੱਤਾ ਜਾਵੇਗਾ। ਸਰਪੰਚ ਬਘਾਣਾ ਨੇ ਸਮੂਹ ਸਰਪੰਚਾਂ ਅਤੇ ਪੰਚਾਇਤਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੁਸ਼ਕਲਾਂ ਦਾ ਢੁਕਵਾਂ ਹਲ ਕਰਵਾਇਆ ਜਾਵੇਗਾ। ਉਹਨਾਂ ਬਲਾਕ ਫਗਵਾੜਾ ਦੀਆਂ ਸਮੂਹ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਸਰਕਾਰੀ ਦਫਤਰ ’ਚ ਕੋਈ ਮੁਸ਼ਕਲ ਜਾਂ ਵਿਕਾਸ ਦੇ ਕਾਰਜਾਂ ਵਿਚ ਕੋਈ ਰੁਕਾਵਟ ਹੋਵੇ ਤਾਂ ਪੰਚਾਇਤ ਯੂਨੀਅਨ ਦੇ ਨਾਲ ਰਾਬਤਾ ਕੀਤਾ ਜਾਵੇ। ਇਸ ਮੌਕੇ ਰੇਸ਼ਮੋ ਸਰਪੰਚ ਸੁੰਨੜਾ ਰਾਜਪੂਤਾਂ, ਪਲਵਿੰਦਰ ਸਿਘ ਸਰਪੰਚ ਰਾਮਗੜ, ਸੁਰਜੀਤ ਕੁਮਾਰ ਠੱਕਰਕੀ, ਪ੍ਰਕਾਸ਼ ਸਿੰਘ ਰਾਣੀਪੁਰ, ਜਸਵਿੰਦਰ ਕੌਰ ਨਸੀਰਾਬਾਦ, ਸੁਦੇਸ਼ ਕੁਮਾਰ ਮੇਰਟਾਂ, ਕੁਲਵਿੰਦਰ ਕੌਰ ਖੰਗੂੜਾ, ਸੁਖਵਿੰਦਰ ਕੌਰ ਮਸਤ ਨਗਰ, ਭੁਪਿੰਦਰ ਸਿੰਘ ਭਿੰਦਾ ਬੋਰਾਨੀ, ਦੇਸਰਾਜ ਮੀਰਾਪੁਰ, ਬਲਵਿੰਦਰ ਕੋਰ ਪਲਾਹੀ, ਸਰਵਣ ਸਿੰਘ ਚਹੇੜੂ, ਮੀਨਾ ਕੁਮਾਰੀ ਭਾਖੜੀਆਣਾ, ਸੁਖਜੀਤ ਕੌਰ ਨਾਰੰਗਪੁਰ, ਪਰਮਜੀਤ ਕੌਰ ਨੰਗਲ, ਦਰਸ਼ਨ ਕੌਰ ਰਾਮਪੁਰ ਸੁੰਨੜਾ, ਅਨੀਤਾ ਰਾਣੀ ਕਿਸ਼ਨ ਪੁਰ, ਰਾਜਵਿੰਦਰ ਕੌਰ ਢੱਡੇ, ਰਾਜਕੁਮਾਰ ਨਰੂੜ, ਗੁਰਬਖਸ਼ ਕੌਰ ਡਾ. ਅੰਬੇਡਕਰ ਨਗਰ, ਅਰਜਨ ਰਾਮ ਜਮਾਲਪੁਰ, ਬਲਜਿੰਦਰ ਕੌਰ ਮਾਇਓਪੱਟੀ, ਸੁਖਵਿੰਦਰ ਕੌਰ ਮਸਤ ਨਗਰ, ਕੁਲਵਿੰਦਰ ਕੌਰ ਖੰਗੂੜਾ, ਅਨੀਤਾ ਦੇਵੀ ਨਵੀਂ ਅਬਾਦੀ, ਹਰਜਿੰਦਰ ਕੌਰ ਮਾਨਾਂਵਾਲੀ, ਬਲਵੰਤ ਸਿੰਘ ਰਾਮਪੁਰ ਖਲਿਆਣ ਆਦਿ ਹਾਜਰ ਸਨ।
0 Comments