ਡੇਰਾ ਨਿਊ ਰਤਨਪੁਰੀ ਪਿੰਡ ਖੰਨੀ ਵਿਖੇ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਪੌਦੇ ਲਗਾਏ


ਜਲੰਧਰ/ਹੁਸ਼ਿਆਰਪੁਰ, 09 ਜੁਲਾਈ (ਅਮਰਜੀਤ ਸਿੰਘ)-
ਡੇਰਾ ਨਿਊ ਰਤਨਪੁਰੀ ਪਿੰਡ ਖੰਨੀ ਹੁਸ਼ਿਆਰਪੁਰ (ਸੰਤ ਸ਼ਿੰਗਾਰਾ ਰਾਮ ਜੀ ਦੇ ਅਸਥਾਨ) ਵਿਖੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਰਵਿਦਾਸ ਸੈਨਾ ਵਲੋਂ ਫੱਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਤੇ ਸੰਤ ਰਾਮ ਸਰੂਪ ਗਿਆਨੀ ਜੀ ਤੇ ਪ੍ਰਧਾਨ ਦਿਲਵਰ ਸਿੰਘ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਘੱਟ ਰਹੀ ਰੁੱਖਾਂ ਦੀ ਗਿਣਤੀ ਨੂੰ ਪੂਰਾ ਕਰਨ ਲਈ ਹਰ ਇੱਕ ਪੰਜਾਬ ਵਾਸੀ ਪੌਦੇ ਲਗਾਉਣ ਲਈ ਪਹਿਲ ਕਦਮੀ ਕਰੇ। ਤਾਂ ਜੋ ਪੰਜਾਬ ਨੂੰ ਜਿਥੇ ਹਰਿਆ ਭਰਿਆ ਰੱਖਿਆ ਜਾ ਸਕੇ ਉਥੇ ਮਨੁੱਖੀ ਤੰਦਰੁਸਤੀ ਲਈ ਸ਼ੁੱਧ ਵਾਤਾਵਰਨ ਲੋਕਾਂ ਨੂੰ ਮਹੱਈਆਂ ਹੋ ਸਕੇ। ਉਨ੍ਹਾਂ  ਕਿਹਾ ਅੱਜ ਦਾ ਦੂਸ਼ਿਤ ਵਾਤਾਵਰਨ ਲੋਕਾਂ ਨੂੰ ਬੀਮਾਰ ਕਰਕੇ ਬੜੀਆਂ ਹੀ ਭੈੜੀਆਂ ਬੀਮਾਰੀਆਂ ਦਾ ਸ਼ਿਕਾਰ ਬਣਾ ਰਿਹਾ ਤੇ ਹਸਪਤਾਲ ਵੀ ਮਰੀਜ਼ਾਂ ਨਾਲ ਭਰੇ ਹੋਏ ਹਨ। ਉਨ੍ਹਾਂ ਕਿਹਾ ਬੀਮਾਰੀ ਤੋਂ ਨਿਜਾਤ ਪਾਉਣ ਲਈ ਵਾਤਾਵਰਨ ਸ਼ੁੱਧ ਹੋਣਾਂ ਬਹੁਤ ਜਰੂਰੀ ਹੈ। ਜੋ ਕਿ ਪੌਦੇ ਲਗਾਉਣ ਨਾਲ ਹੀ ਸ਼ੁੱਧ ਹੋਵੇਗਾ। ਇਸ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਪੌਦੇ ਲਗਾਉਣ ਵੇਲੇ ਸ਼੍ਰੀ ਗੁਰੂ ਰਵਿਦਾਸ ਸੈਨਾਂ ਦੇ ਪੰਜਾਬ ਪ੍ਰਧਾਨ ਦਿਲਵਰ ਸਿੰਘ ਨੇ ਕਿਹਾ ਉਨ੍ਹਾਂ ਦੀ ਟੀਮ ਜਿਥੇ ਲੋਕ ਸੇਵਾ ਨੂੰ ਸਮਰਪਿੱਤ ਹੈ ਉਥੇ ਵਾਤਾਵਰਨ ਦੀ ਸ਼ੁੱਧਤਾ ਲਈ ਉਪਰਾਲੇ ਕਰਦੇ ਹੋਏ ਹਰ ਸਾਲ ਪੌਦੇ ਲਗਾਏ ਜਾਂਦੇ ਹਨ। ਜਿਸ ਵਿੱਚ ਮਹਾਂਪੁਰਸ਼ਾਂ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਤੇ ਦੇਸ਼ਾਂ ਵਿਦੇਸ਼ਾਂ ਦੀਅੰ ਸੰਗਤਾਂ ਦਾ ਵਿਸ਼ੇਸ਼ ਸਹਿਯੋਗ ਮਿਲਦਾ ਰਹਿੰਦਾ ਹੈ। ਇਸ ਮੌਕੇ ਤੇ ਦੀਪਾ ਨਗਰ, ਸੁਖਦੇਵ ਹਿਆਤਪੁਰ, ਸੁੱਚਾ ਸਿੰਘ ਹਿਆਤਪੁਰ, ਪ੍ਰਦੀਪ ਲਲਵਾਣ, ਸੋਨੂੰ ਲਲਵਾਣ, ਹਰੀਸ਼ ਕੁਮਾਰ ਨਵਾਂ ਸ਼ਹਿਰ, ਲਵਪਰੀਤ ਨਵਾਂ ਸ਼ਹਿਰ, ਮੁਨੀਸ਼ ਬਾਘਾ ਬੋਲੀਨਾ, ਮੁਕੇਸ਼ ਬਾਘਾ, ਯੁਵਰਾਜ ਬਾਘਾ, ਹਰਮੇਸ਼ ਲਾਲ ਬੋਲੀਨਾ, ਬਿੱਲਾ ਨਗਰ, ਦਵਿੰਦਰ ਬਾਘਾ, ਸੋਨੂੰ ਖੋਥੜਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। 

 


Post a Comment

0 Comments