ਇੰਗਲੈਂਡ ਦੀ ਧਰਤੀ ਤੇ ਰਹਿ ਕੇ ਮੰਨ ਵਿੱਚ ਵਸਾਈ ਬੈਠਾ ਹੈ ਪੰਜਾਬੀ ਸਭਿਆਚਾਰ : ਕਮਲਜੀਤ ਸੋਹਪਾਲ


ਧਾਰਮਿਕ ਬਿਰਤੀ ਵਾਲਾ ਇਨਸਾਨ ਹੈ ਕਮਲਜੀਤ ਸੋਹਪਾਲ

ਧਾਰਮਿਕ ਗੀਤ ਲਿਖਣ ਤੇ ਗਾਉਣ ਦਾ ਸ਼ੋਕੀਨ : ਕਮਲਜੀਤ ਸੋਹਪਾਲ

ਕਮਲਜੀਤ ਸੋਹਪਾਲ ਵੱਲੋਂ ਹੁਣ ਤੱਕ ਗਾਏ ਗੀਤਾਂ ਨੂੰ ਸਰੋਤਿਆਂ ਦਾ ਮਿਲਿਆ ਹੈ ਭਰਪੂਰ ਪਿਆਰ

ਨੋਜਵਾਨ ਵੀਰ ਵੱਧ ਤੋਂ ਵੱਧ ਖੇਡਾਂ ਵਿੱਚ ਦਿਖਾਉਣ ਰੁੱਚੀ 

ਜਲੰਧਰ, 02 ਜੁਲਾਈ  (ਬਿਊਰੋ)- ਪਿੰਡ ਢੱਡੇ ਦੇ ਜੰਮਪਲ੍ਹ ਕਮਲਜੀਤ ਸੋਹਪਾਲ ਪੁੱਤਰ ਗਿਆਨੀ ਚਮਨ ਲਾਲ ਕਰੀਬ ਪਿਛਲੇ 31 ਸਾਲਾਂ ਤੋਂ ਇੰਗਲੈਂਡ ਦੀ ਧਰਤੀ ਤੇ ਰਹਿ ਕੇ ਵੀ ਆਪਣੇ ਪੰਜਾਬ, ਪੰਜਾਬੀਅਤ ਤੇ ਪੰਜਾਬੀ ਸਭਿਆਚਾਰ ਨੂੰ ਮੰਨ ਵਿੱਚ ਵਸਾਈ ਬੈਠਾ ਹੈ। ਉਹ ਧਾਰਮਿਕ ਤੇ ਲੋਕ ਗੀਤਾਂ ਰਾਹੀਂ ਸਰੋਤਿਆਂ ਦੀ ਸੇਵਾ ਕਰ ਰਿਹਾ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਕਮਲਜੀਤ ਸੋਹਪਾਲ ਨੇ ਦਸਿਆ ਕਿ ਉਨ੍ਹਾਂ ਨੇ ਪਿੰਡ ਢੱਡੇ ਦੇ ਸਕੂਲ ਤੋਂ ਮੁਢਲੀ ਸਿਖਿਆ ਪ੍ਰਾਪਤ ਕੀਤੀ ਅਤੇ ਫਿਰ ਖਾਲਸਾ ਡੀਏਵੀ ਕਾਲਜ ਤੋਂ ਵੀ ਵਿਦਿਆ ਹਾਸਲ ਕਰਨ ਉਪਰੰਤ ਭਾਸ਼ਾ ਵਿਭਾਗ ਵਿੱਚ ਕੰਮ ਕੀਤਾ। ਉਨ੍ਹਾਂ ਫੁੱਟਬਾਲ ਦੀ ਖੇਡ ਉਨ੍ਹਾਂ ਦੀ ਮੰਨ ਭਾਉਦੀ ਖੇਡ ਹੈ ਜਿਸ ਵਿੱਚ ਉਨ੍ਹਾਂ ਆਪਣੇ ਸਮੇਂ ਦੌਰਾਨ ਪਿੰਡ ਤੇ ਹਲਕੇ ਨਾਂਅ ਰੋਸ਼ਨ ਕੀਤਾ। ਉਪਰੰਤ ਇੰਗਲੈਂਡ ਦੀ ਧਰਤੀ ਤੇ ਜਾਣ ਦਾ ਮੌਕਾ ਮਿਲਿਆ ਅਤੇ ਹੁਣ ਕਮਲਜੀਤ ਸੋਹਪਾਲ ਕਰੀਬ 31 ਸਾਲ ਤੋਂ ਇੰਗਲੈਂਡ ਵਿਖੇ ਰਹਿ ਕੇ ਆਪਣੇ ਗੀਤਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦਸਿਆ ਕਿ ਉਹ ਕਾਂਸ਼ੀ ਟੀ.ਵੀ ਤੇ ਧਾਰਮਿਕ ਪ੍ਰਚਾਰ ਵੀ ਕਰਦੇ ਰਹੇ ਹਨ। ਉਨ੍ਹਾਂ ਦੇ ਗੀਤ ਹੈਪੀ ਰਿਟਾਇਰਡਮੈਂਟ, ਸੱਚਾ ਸਿੱਖ, ਜਿੰਦੜੀਏ ਅਤੇ ਮਿਹਨਤ ਗੀਤ ਨੂੰ ਸਰੋਤਿਆਂ ਨੇ ਭਰਪੂਰ ਪਿਆਰ ਬਖਸ਼ਿਆ। ਉਨ੍ਹਾਂ ਕਿਹਾ ਉਨ੍ਹਾਂ ਦੇ ਸਾਰੇ ਗੀਤ ਇੰਗਲੈਂਡ ਵਿੱਚ ਹੀ ਫਿਲਮਾਏ ਗਏ ਹਨ। ਉਨ੍ਹਾਂ ਕਿਹਾ ਹੁਣ ਉਹ ਸਰੋਤਿਆਂ ਦੀ ਕਚਹਿਰੀ ਵਿੱਚ ਨਵਾਂ ਗੀਤ ਮੌਲਾ ਦੀ ਬਾਤ ਲੈ ਕੇ ਆਏ ਹਨ। ਇਸ ਗੀਤ ਦੇ ਲੇਖਕ ਉਹ ਖੁਦ ਆਪ ਅਤੇ ਰਾਜ ਕੁਮਾਰ ਮਹੇ ਨੇ ਲਿਖਿਆ ਹੈ। ਸੋਨੀ ਸਾਗਰ ਅਤੇ ਸੰਨੀ ਸਿੰਘ ਨੇ ਇਸਨੂੰ ਸੰਗੀਤ ਦਿੱਤਾ ਹੈ। ਵੀਡੀਉ ਨਵੀਨਾਂ ਸੋਹਪਾਲ ਅਤੇ ਨਵਜੋਤ ਸੋਹਪਾਲ ਨੇ ਬਣਾਈ ਹੈ। ਉਨ੍ਹਾਂ ਕਿਹਾ ਕਿ ਇਸ ਗੀਤ ਦੇ ਐਡੀਟਰ ਤੇ ਡਾਇਰੈਕਟਰ ਗੁਰਮੀਤ ਦੁੱਗਲ ਹਨ। ਉਨ੍ਹਾਂ ਸਰੋਤਿਆਂ ਤੋਂ ਉਮੀਦ ਜਤਾਈ ਕਿ ਉਹ ਇਸ ਗੀਤ ਨੂੰ ਵੀ ਪਹਿਲਾ ਵਾਂਗ ਆਪਣਾ ਭਰਪੂਰ ਪਿਆਰ ਬਖਸ਼ਣਗੇ। ਉਨ੍ਹਾਂ ਹੋਰ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਉਨ੍ਹਾਂ ਕਿਹਾ ਖੇਡਾਂ ਮੁਨੱਖੀ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਸਰੀਰ ਤੰਦਰੁਸਤ ਹੋਵੇਗਾ ਤਾਂ ਹੀ ਅਸੀਂ ਹਰ ਖੇਤਰ ਵਿੱਚ ਮੱਲਾਂ ਮਾਰ ਕੇ ਆਪਣਾ ਤੇ ਆਪਣੇ ਮਾਪਿਆਂ ਅਤੇ ਪੰਜਾਬ ਦਾ ਨਾਂਅ ਰੋਸ਼ਨ ਕਰ ਸਕਦੇ ਹਾਂ। ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਡਾ. ਭੀਮ ਰਾਉ ਜੀ ਦੀ ਸੋਚ ਨੂੰ ਅਪਣਾਉਦਿਆਂ ਉਨ੍ਹਾਂ ਵੱਲੋਂ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ।


Post a Comment

0 Comments