ਜਲੰਧਰ/ਹੁਸ਼ਿਆਰਪੁਰ, 16 ਜੁਲਾਈ (ਅਮਰਜੀਤ ਸਿੰਘ ਜੰਡੂ ਸਿੰਘਾ)- ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿੱਤ ਵਿਸ਼ਾਲ ਮੈਡੀਕਲ ਕੈਂਪ ਸਵ. ਨਿਰਮਲ ਸਿੰਘ ਤੇ ਸਵ. ਮਾਤਾ ਸਤਵੰਤ ਕੌਰ ਦੀ ਨਿੱਘੀ ਯਾਦ ਵਿੱਚ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਅਤੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਸੰਸਥਾ ਪਿੰਡ ਅਜਨੋਹਾ ਵੱਲੋਂ ਸ਼ਹੀਦ ਬਾਬਾ ਮੱਤੀ ਜੀ ਜਨਮ ਅਸਥਾਨ ਪਿੰਡ ਬਡਲਾ ਵਿਖੇ ਲਗਾਇਆ ਗਿਆ। ਇਸ ਕੈਂਪ ਦੌਰਾਨ ਡਾ. ਤਰਸੇਮ ਸਿੰਘ ਭਬਿਆਣਾ, ਡਾ. ਰਾਮ ਲੁਬਾਇਆ ਠੱਕਰਵਾਲ ਤੇ ਉਨ੍ਹਾਂ ਦੀ ਟੀਮ ਵਿੱਚ ਸੇਵਾਦਾਰ ਉਕਾਰ ਸਿੰਘ, ਸੰਦੀਪ ਕੌਰ, ਲਵਪ੍ਰਤੀ ਕੌਰ ਵੱਲੋਂ ਮਰੀਜ਼ਾਂ ਦਾ ਚੈਅਕੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਇਸ ਕੈਂਪ ਮੋਕੇ ਤੇ 130 ਦੇ ਕਰੀਬ ਮਰੀਜ਼ਾਂ ਦਾ ਫ੍ਰੀ ਮੈਡੀਕਲ ਚੈਅਕੱਪ ਕੀਤਾ ਗਿਆ ਤੇ ਉਨ੍ਹਾਂ ਦੇ ਸ਼ੂਗਰ,ਬੀ.ਪੀ ਟੈਸਟ ਫ੍ਰੀ ਕੀਤੇ ਗਏ ਅਤੇ ਉਨ੍ਹਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ। ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਤੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਸੰਸਥਾ ਦੇ ਮੁੱਖ ਸੇਵਾਦਾਰ ਹਰਵਿੰਦਰ ਸਿੰਘ ਖਾਲਸਾ, ਜਤਿੰਦਰ ਸਿੰਘ ਖਾਲਸਾ ਤੇ ਸਮੂਹ ਸੇਵਾਦਾਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਤੇ ਭੁਪਿੰਦਰ ਸਿੰਘ, ਹਰਵੀਰ ਸਿੰਘ, ਸੁਖਵੀਰ ਸਿੰਘ, ਸਾਹਿਲ, ਬਿਬੇਕ, ਮਨਵੀਰ, ਪ੍ਰੱਬਜੋਤ, ਬੱਬੂ, ਜਗਰੂਪ ਤੇ ਹੋਰ ਸੇਵਾਦਾਰ ਹਾਜ਼ਰ ਸਨ।
0 Comments