ਸਪੈਸ਼ਲ ਡੀ.ਜੀ.ਪੀ. ਰਾਮ ਸਿੰਘ ਵਲੋਂ ਸੀ.ਪੀ. ਦਫਤਰ ਜਲੰਧਰ ਵਿਖੇ ਸਾਈਬਰ ਕਿਓਸਕ ਦਾ ਉਦਘਾਟਨ*


ਯੁੱਧ ਨਸ਼ਿਆਂ ਵਿਰੁੱਧ ; ਡੀ.ਜੀ.ਪੀ. ਦੀ ਅਗਵਾਈ 'ਚ ਚਲਾਇਆ ਗਿਆ ਟਾਰਗੇਟਿਡ ਕਾਸੋ ਆਪ੍ਰੇਸ਼ਨ

 

ਜਲੰਧਰ ਸੀ.ਪੀ. ਸਮੇਤ ਤਿੰਨ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਨਾਲ ਕੀਤੀ ਮੀਟਿੰਗ

 

ਜਲੰਧਰ, 22 ਜੁਲਾਈ (beurau)- ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਡਿਜੀਟਲ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਹੋਰ ਅਹਿਮ ਕਦਮ ਚੁੱਕਦੇ ਹੋਏ ਦਫ਼ਤਰ ਪੁਲਿਸ ਕਮਿਸ਼ਨਰ ਜਲੰਧਰ ਵਿਖੇ ਸਾਈਬਰ ਕਿਓਸਕ ਮਸ਼ੀਨ ਇੰਸਟਾਲ ਕੀਤੀ ਗਈ। ਇਸਦਾ ਉਦਘਾਟਨ ਸਪੈਸ਼ਲ ਡੀ.ਜੀ.ਪੀ. (ਟੈਕਨੀਕਲ ਸਪੋਰਟ ਸਰਵਿਸਿਜ਼) ਰਾਮ ਸਿੰਘ (ਆਈ.ਪੀ.ਐਸ.) ਵਲੋਂ ਕੀਤਾ ਗਿਆ।

    ਇਸ ਮੌਕੇ ਉਨ੍ਹਾਂ ਨਾਲ ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ, ਜੁਆਇੰਟ ਸੀ.ਪੀ. ਸੰਦੀਪ ਕੁਮਾਰ, ਡੀ.ਸੀ.ਪੀ. ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।

     ਇਹ ਸਾਈਬਰ ਕਿਓਸਕ ਇੱਕ ਸਟੈਂਡਅਲੋਨ ਮਸ਼ੀਨ ਹੈ, ਜੋ ਕਿ ਮੋਬਾਈਲ ਡਿਵਾਈਸਾਂ ਅਤੇ ਯੂ.ਐਸ.ਬੀ ਸਟੋਰੇਜ ਡਿਵਾਈਸਾਂ ਵਿੱਚੋਂ ਖਤਰਨਾਕ, ਸ਼ੱਕੀ ਜਾਂ ਹਾਨੀਕਾਰਕ ਫਾਈਲਾਂ ਅਤੇ ਐਪਲੀਕੇਸ਼ਨਾਂ ਦੀ ਪਛਾਣ ਕਰਦੀ ਹੈ, ਜਿਸ ਰਾਹੀਂ ਨਾਗਰਿਕ ਆਪਣੇ ਡਿਜੀਟਲ ਡਿਵਾਈਸ ਸੁਰੱਖਿਅਤ ਰੱਖ ਸਕਣਗੇ।


   ਇਸਦੇ ਨਾਲ ਹੀ ਸਪੈਸ਼ਲ ਡੀ.ਜੀ.ਪੀ. ਰਾਮ ਸਿੰਘ ਦੀ ਅਗਵਾਈ ਹੇਠ, ਸੀ.ਪੀ. ਜਲੰਧਰ ਅਤੇ ਸਬੰਧਤ ਏਸੀਪੀਜ਼ ਨਾਲ ਮਿਲ ਕੇ ਸ਼ਹਿਰ ਭਰ ਵਿੱਚ ਇੱਕ ਟਾਰਗੇਟਿਡ ਕਾਸੋ ਆਪ੍ਰੇਸ਼ਨ ਵੀ ਚਲਾਇਆ ਗਿਆ। ਇਹ ਆਪ੍ਰੇਸ਼ਨ ਪੰਜਾਬ ਸਰਕਾਰ ਵਲੋਂ ਸ਼ੁਰੂ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਅਤੇ ਅਪਰਾਧਕ ਅਨਸਰਾਂ 'ਤੇ ਸਖਤ ਕਾਰਵਾਈ ਲਈ ਵੱਖ-ਵੱਖ ਹੌਟਸਪਾਟ ਖੇਤਰਾਂ ਵਿੱਚ ਨਾਕੇ ਲਗਾਕੇ ਚਲਾਇਆ ਗਿਆ।

    ਇਸ ਤੋ ਇਲਾਵਾ ਸਪੈਸ਼ਲ ਡੀ.ਜੀ.ਪੀ. ਰਾਮ ਸਿੰਘ ਨੇ ਇਕ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕੀਤੀ, ਜਿਸ ਵਿੱਚ ਸੀ.ਪੀ. ਜਲੰਧਰ ਧਨਪ੍ਰੀਤ ਕੌਰ, ਐਸ.ਐਸ.ਪੀ. ਕਪੂਰਥਲਾ ਗੌਰਵ ਤੂਰਾ, ਐਸ.ਐਸ.ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਅਤੇ ਐਸ.ਐਸ.ਪੀ. ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਤੋਂ ਇਲਾਵਾ ਜੇ.ਸੀ.ਪੀ. ਜਲੰਧਰ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ।

   ਮੀਟਿੰਗ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਨਸ਼ਾ ਵਿਰੁੱਧ ਲੜਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ 'ਤੇ ਚਰਚਾ ਹੋਈ।

    ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਵੇਂ ਸਥਾਪਿਤ ਸਾਈਬਰ ਕਿਓਸਕ ਦੀ ਸਹਾਇਤਾ ਲੈ ਕੇ ਆਪਣੇ ਡਿਜੀਟਲ ਡਿਵਾਈਸਾਂ ਨੂੰ ਨੁਕਸਾਨਦਾਇਕ ਸਮੱਗਰੀ ਤੋਂ ਬਚਾਉਣ। ਇਹ ਕਦਮ ਪੁਲਿਸ ਵਿਭਾਗ ਦੀ ਨਾਗਰਿਕ ਸੁਰੱਖਿਆ, ਸਮਾਰਟ ਪੁਲਿਸਿੰਗ ਅਤੇ ਸਾਇਬਰ ਕ੍ਰਾਈਮ ਰੋਕਥਾਮ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

---------

Post a Comment

0 Comments