ਪਿੰਡ ਮੁਹੱਦੀਪੁਰ ਅਰਾਈਆਂ ਵਿਖੇ ਤੀਆਂ ਦਾ ਮੇਲਾ ਮਨਾਇਆ


ਪਿੰਡ ਮੁਹੱਦੀਪੁਰ ਦੀਆਂ ਮਹਿਲਾਵਾਂ ਵਲੋਂ ਤੀਆਂ ਦੇ ਗੀਤ ਗਾ ਕੇ ਸ਼ਗਨ ਮਨਾਏ

ਸਰਪੰਚ ਕੁਲਜੀਤ ਕੌਰ ਮੁਹੱਦੀਪੁਰ ਨੇ ਰੀਬਨ ਕੱਟ ਕੇ ਤੀਆਂ ਦੇ ਮੇਲੇ ਦੀ ਕੀਤੀ ਸ਼ੁਰੂਆਤ

ਅਮਰਜੀਤ ਸਿੰਘ ਜੰਡੂ ਸਿੰਘਾ - ਪਿੰਡ ਮੁਹੱਦੀਪੁਰ ਅਰਾਈਆਂ ਵਿਖੇ ਪਿੰਡ ਦੀ ਸਮੂਹ ਮਹਿਲਾਵਾਂ ਵਲੋਂ ਤੀਆਂ ਦਾ ਮੇਲਾ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਖਾਨਗਾਹ ਕਮੇਟੀ ਦੀ ਵਿਸ਼ੇਸ਼ ਨਿਗਰਾਨੀ ਹੇਠ ਮਨਾਇਆ। ਇਸ ਮੌਕੇ ਪਹਿਲਾ ਪੀਰ ਬਾਬਾ ਖਾਨਗਾਹ ਦਰਬਾਰ ਤੇ ਪਿੰਡ ਵਾਸੀਆਂ ਵੱਲੋਂ ਚਾਦਰ ਦੀ ਰਸਮ ਸਾਂਝੇ ਤੋਰ ਤੇ ਨਿਭਾਈ ਗਈ। ਇਸ ਮੇਲੇ ਦੀ ਸ਼ੁਰੁਆਤ ਮੁੱਖ ਮਹਿਮਾਨ ਸਰਪੰਚ ਕੁਲਜੀਤ ਕੌਰ ਮੁਹੱਦੀਪੁਰ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਰੀਬਨ ਕੱਟ ਕੇ ਕੀਤੀ। ਇਸ ਮੌਕੇ ਸੱਭਿਆਚਾਰ ਪ੍ਰੋਗਰਾਮ ਤਹਿਤ ਪਿੰਡ ਦੀਆਂ ਮਹਿਲਾਵਾਂ ਵਲੋਂ ਗਿੱਧਾ ਤੇ ਪੰਜਾਬੀ ਸੱਭਿਆਚਾਰ ਨਾਲ ਜੁੱੜੀਆਂ ਪੇਸ਼ਕਾਰੀਆਂ ਕੀਤੀਆਂ ਜਿਸ ਦੌਰਾਨ ਪੰਜਾਬੀ ਲੋਕ ਗੀਤ ਅਤੇ ਲੋਕ ਨਾਚ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਪਿੰਡ ਧੀਆਂ ਅਤੇ ਮਹਿਲਾਵਾਂ ਨੇ ਗਿੱਧਾ ਅਤੇ ਬੋਲੀਆਂ ਪਾਈਆਂ ਅਤੇ ਤੀਆਂ ਤਿਉਹਾਰ ਦੇ ਸ਼ਗਨ ਮਨਾਉਂਦੇ ਹੋਏ ਗੀਤ ਗਾਏ। ਸਮਾਗਮ ਮੌਕੇ ਸਰਪੰਚ ਕੁਲਜੀਤ ਕੌਰ ਨੇ ਸਮੂਹ ਪਿੰਡ ਵਾਸੀਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਸਾਡੇ ਪੰਜਾਬ ਦੇ ਵਿਰਸੇ ਨਾਲ ਜੁੜੇ ਸਭਿਆਚਾਰਕ ਪ੍ਰੋਗਰਾਮ ਸਾਨੂੰ ਹਰ ਪਿੰਡ ਤੇ ਹਰ ਸ਼ਹਿਰ ਵਿੱਚ ਮਨਾਉਣੇ ਚਾਹੀਦੇ ਹਨ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਸਭਿਆਚਾਰ ਬਾਰੇ ਪਤਾ ਲੱਗ ਸਕੇ ਅਤੇ ਉਹ ਵੀ ਵੱਡੇ ਹੋ ਕੇ ਇਨਾਂ ਸਮਾਗਮਾਂ ਨੂੰ ਮਨਾਉਂਦੇ ਰਹਿਣ। ਇਸ ਮੌਕੇ ਪਿੰਡ ਦੀਆਂ ਮਹਿਲਾਵਾਂ ਵੱਲੋਂ ਪਿੰਡ ਵਾਸੀਆਂ ਨੂੰ ਖੀਰ ਤੇ ਪੂਰੀ ਛੋਲਿਆਂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਇਸ ਤੀਆਂ ਦੇ ਮੇਲੇ ਨੂੰ ਸਫਲ ਬਣਾਉਣ ਲਈ ਮੈਡਮ ਰੁਪਿੰਦਰ ਕੌਰ ਅਤੇ ਹੋਰ ਮਹਿਲਾਵਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਤੇ ਸਰਪੰਚ ਕੁਲਜੀਤ ਕੌਰ, ਪੰਚ ਰੁਪਿੰਦਰ ਕੌਰ, ਪੰਚ ਬਲਵੀਰ ਕੌਰ, ਪੰਚ ਕਮਲਜੀਤ ਕੌਰ, ਪੰਚ ਮੰਜੂ ਬਾਲਾ, ਪੰਚ ਸੁਰਜੀਤ ਕੁਮਾਰ, ਮਨਜੀਤ ਕੌਰ, ਗੁਰਦੇਵ ਕੌਰ, ਸਰਬਜੀਤ ਕੌਰ, ਭੁਪਿੰਦਰ ਕੌਰ, ਉੂਸ਼ਾ ਦੇਵੀ, ਗੁਰਬਖਸ਼ ਕੌਰ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ, ਦਲਜੀਤ ਕੌਰ, ਸ਼ੰਮਾਂ, ਕੁਲਵਿੰਦਰ ਕੌਰ, ਸ਼ਾਮ ਲਾਲ ਮੁਹੱਦੀਪੁਰ ਸਾਬਕਾ ਸਰਪੰਚ ਤੇ ਜਿਲ੍ਹਾ ਪ੍ਰੀਸ਼ਦ ਮੈਂਬਰ, ਪ੍ਰਧਾਨ ਬਲਦੇਵ ਸਿੰਘ ਖਾਨਗਾਹ ਕਮੇਟੀ, ਬਾਬਾ ਜੀਤ ਰਾਮ, ਰਾਜ ਕੁਮਾਰ, ਜਗਦੀਸ਼ ਚੰਦਰ, ਚਰਨਜੀਤ ਕੁਮਾਰ, ਸਤਨਾਮ ਸਿੰਘ, ਜਗਦੀਸ਼ ਸਿੰਘ, ਅਮਰੀਕ ਸਿੰਘ, ਸਰਵਣ ਸਿੰਘ, ਕਰਮਜੀਤ ਸਿੰਘ, ਜਰਨੈਲ ਸਿੰਘ, ਅਵਤਾਰ ਸਿੰਘ, ਗੁਰਨਾਮ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।


Post a Comment

0 Comments