ਜਲੰਧਰ, 15 ਅਗਸਤ (ਅਮਰਜੀਤ ਸਿੰਘ)- ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਆਦਮਪੁਰ ਨੇ 79ਵਾਂ ਸੁਤੰਤਰਤਾ ਦਿਹਾੜਾ ਬਹੁਤ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ। ਸਮਾਗਮ ਦੀ ਸ਼ੁਰੂਆਤ ਭਾਰਤ ਦੇਸ਼ ਦਾ ਤਿਰੰਗਾ ਲਹਿਰਾ ਕੇ ਕੀਤੀ ਗਈ। ਇਸ ਮੌਕੇ ‘ਤੇ ਵਿਦਿਆਰਥੀਆਂ ਵੱਲੋਂ ਸੁਤੰਤਰਤਾ ਦਿਵਸ ਅਤੇ ਜਨਮ ਅਸ਼ਟਮੀ ਮੌਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਵਿਦਿਆਰਥੀਆਂ ਵੱਲੋਂ ਸਮੂਹਿਕ ਗੀਤ ਅਤੇ ਨਾਚ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਸਕੂਲ ਦੀਆਂ ਵੱਖ-ਵੱਖ ਸਰਗਰਮੀਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਸਕੂਲ ਦੇ ਚੇਅਰਮੈਨ ਜਗਦੀਸ਼ ਲਾਲ ਪਸਰੀਚਾ, ਮੀਨਾ ਪਸਰੀਚਾ, ਡਾਇਰੈਕਟਰ ਜਗਮੋਹਨ ਅਰੋੜਾ, ਦਿਸ਼ਾ ਅਰੋੜਾ, ਨਿਖਿਲ ਪਸਰੀਚਾ, ਸੁਖਦੇਵ ਅਰੋੜਾ, ਡਾਕਟਰ ਨਿਹਾਰਿਕਾ, ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ, ਵਾਈਸ ਪ੍ਰਿੰਸੀਪਲ ਪੂਜਾ ਠਾਕੁਰ ਅਤੇ ਮੁੱਖ ਅਕਾਦਮਿਕ ਸਲਾਹਕਾਰ ਸੁਸ਼ਮਾ ਵਰਮਾ ਸ਼ਾਮਲ ਸਨ।
ਸਕੂਲ ਦੇ ਚੇਅਰਮੈਨ ਜਗਦੀਸ਼ ਲਾਲ ਪਸਰੀਚਾ ਵੱਲੋਂ ਵਿਦਿਆਰਥੀਆਂ ਨੂੰ ਅਜ਼ਾਦੀ ਦਿਹਾੜੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਕਿ ਕਿਵੇਂ ਦੇਸ਼ ਦੇ ਪਰਵਾਨਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਅਜ਼ਾਦੀ ਪ੍ਰਾਪਤ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਸਾਨੂੰ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਹਮੇਸ਼ਾਂ ਯਾਦ ਰੱਖਣੀਆਂ ਚਾਹੀਦੀਆਂ ਹਨ ਅਤੇ ਅਜ਼ਾਦੀ ਦਾ ਸਹੀ ਅਰਥ ਸਮਝ ਕੇ ਉਸਦਾ ਸਤਿਕਾਰ ਕਰਨਾ ਚਾਹੀਦਾ ਹੈ। ਸਮਾਗਮ ਦੇ ਅੰਤ ਵਿੱਚ ਵਾਈਸ ਪ੍ਰਿੰਸੀਪਲ ਪੂਜਾ ਠਾਕੁਰ ਨੇ ਸਭ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਸੁਤੰਤਰਤਾ ਦਿਵਸ ਅਤੇ ਜਨਮਾਸ਼ਟਮੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ‘ਤੇ ਸਾਰਾ ਸਕੂਲ “ਭਾਰਤ ਮਾਤਾ ਕੀ ਜੈ” ਦੇ ਨਾਰਿਆਂ ਨਾਲ ਗੂੰਜ ਰਿਹਾ ਸੀ।
0 Comments