ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਬਚਨਬੱਧ ਰਹੋ - ਡਾ ਖੇੜਾ।
ਖਰੜ,19 ਅਗਸਤ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਵੱਲੋਂ ਬਲਾਕ ਖਰੜ ਸਰਕਾਰੀ ਪ੍ਰਾਇਮਰੀ ਸਕੂਲ ਛੱਜੂ ਮਾਜਰਾ ਕਲੋਨੀ ਖਰੜ ਵਿਖੇ ਆਜ਼ਾਦੀ ਦਿਵਸ ਮੌਕੇ ਜਸ਼ਨ ਏ ਆਜ਼ਾਦੀ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਵੱਲੋਂ ਸਵਤੰਤਰਤਾ ਦਿਵਸ਼ ਮੌਕੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਰਾਸ਼ਟਰੀ ਗੀਤ ਜਨ ਗਨ ਮਨ ਵੀ ਗਾਇਆ ਗਿਆ। ਇਸ ਮੌਕੇ ਲੱਗਭੱਗ 150 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਬੱਚਿਆਂ ਨੂੰ ਲੱਡੂ ਅਤੇ ਕੇਲੇ ਵੀ ਵੰਡੇ ਗਏ।। ਸਕੂਲ ਵਿੱਚ ਬੱਚਿਆਂ ਨੇ ਸਟੇਜ ਉਪਰ ਅਲੱਗ ਅਲੱਗ ਪ੍ਰੋਗਰਾਮ ਕਰਕੇ ਝੂੰਮਣ ਲਗਾ ਦਿੱਤਾ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਾਨੂੰ ਸ਼ਹੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ ਕਰਕੇ ਆਜ਼ਾਦੀ ਮਿਲੀ ਸਾਡੇ ਸ਼ਹੀਦਾਂ ਨੂੰ 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ ਉਨ੍ਹਾਂ ਦੀ ਸ਼ਹੀਦੀ ਤੋਂ 16 ਸਾਲ ਬਾਅਦ ਭਾਰਤ ਦੇਸ਼ ਨੂੰ ਆਜ਼ਾਦੀ ਮਿਲੀ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਜ਼ਰੂਰਤ ਹੈ ਤਾਂ ਹੀ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹੋ। ਸੋਹਣ ਸਿੰਘ ਐਮ ਸੀ ਖਰੜ, ਰਾਜਵੀਰ ਰਾਜੀ ਮਹਿੰਦਰਾ ਟਰੈਕਟਰ ਏਜੰਸੀ, ਅਤੇ ਸਕੂਲ ਦੀ ਮਿਡੇ ਮੀਲ ਵਰਕਰਾਂ ਨੂੰ ਸਪੈਸ਼ਲ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਸਕੂਲ ਦੇ ਹੈੱਡ ਮਾਸਟਰ ਨੂੰ ਸਮੇਤ ਸਟਾਫ ਸਨਮਾਨਿਤ ਕੀਤਾ ਗਿਆ। ਸਕੂਲ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕਰਵਾਈ ਹੋਈ ਸੀ । ਜਿਨ੍ਹਾਂ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਉਨ੍ਹਾਂ ਸਾਰੇ ਹੀ ਬੱਚਿਆਂ ਨੂੰ ਸਨਮਾਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਮੀ ਪ੍ਰਧਾਨ ਇਸਤਰੀ ਵਿੰਗ ਪ੍ਰਿਤਪਾਲ ਕੌਰ, ਰਵੀਕਾਂਤ, ਜਸਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ, ਸੁਮਨ ਸ਼ਰਮਾ ਚੇਅਰਪਰਸਨ, ਸਤਵੀਰ ਕੌਰ ਪ੍ਰਧਾਨ ਬਲਾਕ ਖਰੜ, ਮਨਦੀਪ ਕੌਰ ਪ੍ਰੋਗਰਾਮ ਸੈਕਟਰੀ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਗੁਰਪ੍ਰੀਤ ਸਿੰਘ ਝਾਮਪੁਰ ਚੇਅਰਮੈਨ ਪੰਜਾਬ, ਰਣਜੀਤ ਸਿੰਘ ਚੀਫ਼ ਅਡਵਾਈਜ਼ਰ ਲੀਗਲ ਸੈੱਲ, ਗੁਰਪਾਲ ਸਿੰਘ ਚੇਅਰਮੈਨ, ਰਾਜਿੰਦਰ ਕੌਰ ਚੇਅਰਪਰਸਨ ਬੁੱਧੀਜੀਵੀ ਸੈੱਲ, ਹਰਭਜਨ ਸਿੰਘ ਜੱਲੋਵਾਲ ਕੌਮੀ ਸਕੱਤਰ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਅਮਰਜੀਤ ਕੌਰ ਸੀਨੀਅਰ ਮੀਤ ਪ੍ਰਧਾਨ, ਉਪਾਸਨਾ ਸੈਕਟਰੀ, ਪ੍ਰਨੀਤ ਕੌਰ ਉਪ ਚੇਅਰਪਰਸਨ, ਬਾਸਾਖਾ ਸਿੱਧੂ, ਕਾਕਾ ਸਿੰਘ ਅਡਵਾਈਜ਼ਰ, ਗੁਰਵਿੰਦਰ ਸਿੰਘ ਔਜਲਾ ਮੀਤ ਪ੍ਰਧਾਨ, ਰਮਨਜੀਤ ਕੌਰ ਸੈਕਟਰੀ ਪੰਜਾਬ, ਜੋਗਿੰਦਰ ਸਿੰਘ, ਸਕੂਲ ਇਨਚਾਰਜ ਗੁਰਵਿੰਦਰ ਸਿੰਘ, ਹਰਬੰਸ ਕੌਰ ਨਿਰਮਲਾ ਦੇਵੀ ,ਕੁਲਵਿੰਦਰ ਕੌਰ ,ਕੁਮਾਰੀ ਨੀਰਜ ਮਨਪ੍ਰੀਤ ਕੌਰ , ਸ਼ਿਵਾਨੀ ਚੂਚਰਾ ,ਪ੍ਰੀਆ ,ਗੁਰਪ੍ਰੀਤ ਕੌਰ ,ਮਨੀਸ਼ਾ ਕੰਵਲ ਮਨੀਸ਼ ਸ਼ਰਮਾ ਰਾਜਿੰਦਰ ਕੌਰ,
ਅਤੇ ਹੋਰ ਬਹੁਤ ਸਾਰੇ ਮੈਂਬਰ ਅਤੇ ਲੋਕਾਂ ਨੇ ਸ਼ਮੂਲੀਅਤ ਕੀਤੀ।
0 Comments