ਡੇਰਾ ਚਹੇੜੂ ਵਿਖੇ ਭਾਂਦੋਂ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ


 ਫਗਵਾੜਾ/ਜਲੰਧਰ, 16 ਅਗਸਤ (ਅਮਰਜੀਤ ਸਿੰਘ ਜੰਡੂ ਸਿੰਘਾ)- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਰੋਡ ਚਹੇੜੂ ਵਿਖੇ ਭਾਂਦੋਂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਕਿ੍ਰਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਈ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਭਾਵਨਾਂ ਨਾਲ ਮਨਾਇਆ ਗਿਆ।
     ਇਨ੍ਹਾਂ ਸਮਾਗਮਾਂ ਸਬੰਧੀ ਪਹਿਲਾਂ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪਾਂ ਦੇ ਭੋਗ ਪਾਏ ਗਏ ਉਪਰੰਤ ਖੁੱਲੇ ਪੰਡਾਲ ਸਜਾਏ ਗਏ।
        ਜਿਸ ਵਿੱਚ ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਡੇਰਾ ਚਹੇੜੂ, ਸੰਤ ਬਾਬਾ ਬ੍ਰਹਮ ਨਾਥ ਜੀ ਭਜਨ ਮੰਡਲੀ ਡੇਰਾ ਚਹੇੜੂ, ਮੇਜਰ ਮਹਿਤਪੁਰੀ ਵੱਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਗਾ ਕੇ ਨਿਹਾਲ ਕੀਤਾ। ਸਮਾਗਮ ਮੌਕੇ ਤੇ ਸੰਤ ਬਾਬਾ ਕਿ੍ਰਸ਼ਨ ਨਾਥ ਜੀ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੀ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਭਾਂਦੋਂ ਦੀ ਸੰਗਰਾਂਦ ਦਾ ਮਹੀਨਾਂ ਵੀ ਸਰਵਣ ਕਰਵਾਇਆ ਅਤੇ ਹੈੱਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ ਵੱਲੋਂ ਸਰਬੱਤ ਸੰਗਤਾਂ ਦੇ ਭਲੇ ਲਈ ਅਰਦਾਸ ਕੀਤੀ ਗਈ।
      ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਨਿਭਾਈ ਗਈ ਉਨ੍ਹਾਂ ਦਸਿਆ ਕਿ 1 ਅਤੇ 2 ਅਕਤੂਬਰ ਨੂੰ ਪਿੰਡ ਜੈਤੇਵਾਲੀ ਤਪ ਅਸਥਾਨ ਕੁੱਟੀਆਂ ਸੰਤ ਬਾਬਾ ਫੂਲ ਨਾਥ ਜੀ ਵਿਖੇ ਸਲਾਨਾ ਸਮਾਗਮ ਤੇ ਨਵੇਂ ਬਣਾਏ ਭਵਨਾਂ ਦੇ ਉਦਘਾਟਨ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਸਮੂਹ ਸੰਤ ਮਹਾਂਪੁਰਸ਼ਾਂ ਤੇ ਸੰਗਤਾਂ ਦੀ ਹਾਜ਼ਰੀ ਵਿੱਚ ਕਰਨਗੇ। 
     ਉਨ੍ਹਾਂ ਦਸਿਆ ਕਿ 1 ਅਕਤੂਬਰ ਨੂੰ ਪਹਿਲਾ ਨਿਸ਼ਾਨ ਸਾਹਿਬ ਦੀ ਰਸਮ ਹੋਵੇਗੀ ਤੇ 2 ਅਕਤੂਬਰ ਨੂੰ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਜੈਤੇਵਾਲੀ ਕੁਟੀਆਂ ਵਿਖੇ ਇਹ ਬਣਾਏ ਗਏ ਨਵੇਂ ਭਵਨਾਂ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ, ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ, ਸੰਤ ਰਿਸ਼ੀ ਰਾਮ ਜੀ ਦੇ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ ਸੁੰਦਰ ਸਰੂਪ ਸਸ਼ੋਭਿਤ ਕੀਤੇ ਜਾਣਗੇ।   
      ਏਸੇ ਹੀ ਤਰ੍ਹਾਂ 23 ਨਵੰਬਰ ਦਿਨ ਐਤਵਾਰ ਨੂੰ ਡੇਰਾ ਚਹੇੜੂ ਫਗਵਾੜਾ ਤੋਂ ਸਵੇਰੇ 5 ਵਜੇ ਪਿੰਡ ਅੜਕਵਾਸ ਤਹਿ ਲਹਿਰਾਗਾਗਾ ਵਿਖੇ ਹੋ ਸਮਾਗਮਾਂ ਵਿੱਚ ਹਿੱਸਾ ਲੈਣ ਵਾਸਤੇ ਸੰਗਤਾਂ 11 ਬੱਸਾਂ ਰਾਹੀਂ ਡੇਰਾ ਚਹੇੜੂ ਤੋਂ ਰਵਾਨਾਂ ਹੋਣਗੀਆਂ।
       ਅੱਜ ਸੰਗਰਾਂਦ ਮੌਕੇ ਸੰਗਤਾਂ ਨੂੰ ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮ ਮੌਕੇ ਤੇ ਸੇਵਾਦਾਰ ਭੁੱਲਾ ਰਾਮ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾਂ, ਜਸਵਿੰਦਰ ਬਿੱਲਾ, ਮਾਣੀ, ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।    

 

Post a Comment

0 Comments