ਡੇਰਾ ਗੁਰਦਵਾਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾਂ ਦੀ ਦਰਸ਼ਨੀ ਡਿਊੜੀ ਦੀ ਤਿਆਰੀ ਸ਼ੁਰੂ

ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਵਿਖੇ ਦਰਸ਼ਨੀ ਡਿਉੜੀ (ਸਵਾਗਤੀ ਗੇਟ) ਦੀ ਸ਼ੁਰੂਆਤੀ ਤਿਆਰੀ ਮੌਕੇ ਹਾਜ਼ਰ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਤੇ ਸੇਵਾਦਾਰ ਸੰਗਤਾਂ

ਅਮਰਜੀਤ ਸਿੰਘ ਜੰਡੂ ਸਿੰਘਾ-
ਗੁਰਦਵਾਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾਂ ਦੀ ਦਰਸ਼ਨੀ ਡਿਉੜੀ (ਸਵਾਗਤੀ ਗੇਟ) ਦੀ ਤਿਆਰੀ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਜੀ ਦੀ ਵਿਸ਼ੇਸ਼ ਦੇਖਰੇਖ ਹੇਠ ਦਸ ਗੁਰੂ ਸੁਹਬਾਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਹੋਈ। ਸੰਤ ਬਾਬਾ ਹਰਜਿੰਦਰ ਸਿੰਘ ਜੀ ਨੇ ਦਸਿਆ ਇਹ ਸਾਰੇ ਕਾਰਜ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਹੋਏ ਹਨ ਅਤੇ ਈਲੀਜੀਅਮ ਰੈਸੋਰਟਸ ਦੇ ਸਾਹਮਣੇ ਰਾਮਾਂਮੰਡੀ ਹੁਸ਼ਿਆਰਪੁਰ ਰੋਡ ਤੇ ਗੁਰੂ ਘਰ ਦੀ ਇਹ ਦਰਸ਼ਨੀ ਡਿਊੜੀ ਬਣਾਈ ਜਾ ਰਹੀ ਹੈ। ਇਸ ਮੌਕੇ ਤੇ ਗੁਰਬਚਨ ਸਿੰਘ ਮੱਕੜ, ਜਸਬੀਰ ਸਿੰਘ ਦਕੋਹਾ, ਸ਼ਮਸ਼ੇਰ ਸਿੰਘ ਖਹਿਰਾ, ਦਵਿੰਦਰ ਸਿੰਘ ਤਾਂਬਰ, ਹਰਮੋਹਨ ਸਿੰਘ ਮਿਨਹਾਸ, ਅਮਰਜੀਤ ਸਿੰਘ ਅਰੋੜਾ, ਰਣਜੀਤ ਸਿੰਘ ਜੋਹਲ, ਦਲਜੀਤ ਸਿੰਘ ਜੋਹਲ, ਰਜਿੰਦਰ ਸਿੰਘ ਜੈਤੇਵਾਲੀ, ਬਲਵਿੰਦਰ ਸਿੰਘ ਜੋਹਲਾਂ ਤੇ ਹੋਰ ਸੇਵਾਦਾਰ ਸੰਗਤਾਂ ਹਾਜ਼ਰ ਸਨ। 



Post a Comment

0 Comments