ਮਾਤਾ ਗੰਗਾ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਕੀ ਪਿੰਡ ਰਾਮਾ ਮੰਡੀ ਜਲੰਧਰ ਵਿਖੇ ਅਜਾਦੀ ਦਾ ਦਿਵਸ ਧੂਮਧਾਮ ਨਾਲ ਮਨਾਇਆ



ਦੇਸ਼ ਦੇ ਸ਼ਹੀਦਾਂ ਕਰਕੇ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ- ਰਾਮ ਸਿੰਘ ਬੋਲੀਨਾ   

ਜਲੰਧਰ, 15 ਅਗਸਤ (ਅਮਰਜੀਤ ਸਿੰਘ ਜੰਡੂ ਸਿੰਘਾ)- ਹਰ ਸਾਲ ਦਾ ਤਰ੍ਹਾਂ ਇਸ ਵਾਰ 15 ਅਗਸਤ ਅਜ਼ਾਦੀ ਦਾ 79ਵਾਂ ਦਿਹਾੜਾ ਮਾਤਾ ਗੰਗਾ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਕੀ ਪਿੰਡ ਰਾਮਾ ਮੰਡੀ ਜਲੰਧਰ ਵਿਖੇ ਬੜੀ ਸ਼ਾਨੋ ਸ਼ੋਕਤ ਨਾਲ ਮਨਾਇਆ ਗਿਆ। ਇਸ ਅਜ਼ਾਦੀ ਦਿਵਸ ਮੌਕੇ ਤੇ ਮਾਤਾ ਗੰਗਾ ਐਜੂਕੇਸ਼ਨਲ ਚੈਰੀਟੇਬਲ ਸੋਸਾਇਟੀ ਦੇ ਚੇਅਰਮੈਨ ਸ. ਰਾਮ ਸਿੰਘ ਬੋਲੀਨਾ ਉਨ੍ਹਾਂ ਨਾਲ ਪਿ੍ਰੰਸੀਪਲ ਗੁਰਪ੍ਰੀਤ ਕੌਰ ਤੇ ਸਮੂਹ ਸਕੂਲ ਸਟਾਫ ਵਲੋ ਤਿਰੰਗਾ ਲਹਿਰਾਇਆ ਗਿਆ। ਉਪਰੰਤ ਸਕੂਲੀ ਬੱਚਿਆ ਨੇ ਦੇਸ਼ ਭਗਤੀ ਤੇ ਕਵਿਤਾਵਾਂ ਤੇ ਗੀਤ ਗਾਏ। ਬੱਚਿਆਂ ਵਲੋਂ ਅਜ਼ਾਦੀ ਦਾ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪਿ੍ਰੰਸੀਪਲ ਗੁਰਪ੍ਰੀਤ ਕੌਰ ਵਲੋ ਅਜ਼ਾਦੀ ਦਿਵਸ ਤੇ ਬੱਚਿਆਂ ਨੂੰ ਦੱਸਿਆ ਜੋ ਅਜ਼ਾਦੀ ਅਸੀ ਮਾਣ ਰਹੇ ਹਾਂ ਉਹ ਉਨ੍ਹਾਂ ਸਹੀਦਾਂ ਦੀਆਂ ਕੁਰਬਾਨੀਆਂ ਬਦੋਲਤ ਮਿਲੀ ਅਜ਼ਾਦੀ ਹੈ ਇਸ ਲਈ ਉਨ੍ਹਾਂ ਸ਼ਹੀਦਾਂ ਨੂੰ ਭੁੱਲਣਾ ਨਹੀ ਚਾਹੀਦਾ ਹਮੇਸ਼ਾਂਯਾਦ ਰੱਖਣਾ ਚਾਹੀਦਾ ਹੈ। ਇਸ ਤੋ ਉਪਰੰਤ ਬੱਚਿਆਂ ਨੂੰ ਰਿਫੈਸ਼ਮੈਂਟ ਵੰਡੀ ਗਈ। 

ਕੈਪਸ਼ਨ- ਆਜ਼ਾਦੀ ਦਿਵਸ ਮੌਕੇ ਪੇਸ਼ਕਾਰੀ ਦਿੰਦੇ ਵਿਦਿਆਰਥੀ ਤੇ ਸੱਜੇ ਹਾਜ਼ਰ ਪਿ੍ਰੰਸੀਪਲ ਗੁਰਪ੍ਰੀਤ ਕੌਰ ਤੇ ਅਧਿਆਪਕ

  

Post a Comment

0 Comments