ਪਤਾਰਾ ਪੁਲਿਸ ਨੇ ਪਾਬੰਧੀਸ਼ੁਦਾ 85 ਗੋਲੀਆਂ ਸਮੇਤ ਵਿਆਕਤੀ ਕਾਬੂ ਕੀਤਾ


ਅਮਰਜੀਤ ਸਿੰਘ ਜੰਡੂ ਸਿੰਘਾ-
ਐਸ.ਐਸ.ਪੀ ਦਿਹਾਤੀ ਜਲੰਧਰ ਹਰਵਿੰਦਰ ਸਿੰਘ ਵਿਰਕ (ਪੀ.ਪੀ.ਐਸ) ਦੇ ਹੁਕਮਾਂ ਤਹਿਤ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆ ਵਿੱਰੁਧ ਤਹਿਤ ਐਸ.ਆਈ ਕ੍ਰਿਸ਼ਨ ਗੋਪਾਲ ਮੁੱਖ ਅਫਸਰ ਥਾਣਾ ਪਤਾਰਾ ਦੀ ਪੁਲਿਸ ਪਾਰਟੀ ਸਮੇਤ ਪਿੰਡ ਢੱਡਾ ਤੋ ਪਿੰਡ ਕੰਗਣੀਵਾਲ ਨੂੰ ਜਾਂਦੇ ਸਮੇਂ ਪਿੰਡ ਢੱਡਾ ਪਾਸ ਪੁਜੀ ਤਾ ਬੰਦ ਦੁਕਾਨਾਂ ਦੇ ਬਾਹਰ ਸ਼ਟਰ ਕੋਲ ਇੱਕ ਮੋਨਾ ਵਿਅਕਤੀ ਖੜਾ ਦਿਖਾਈ ਦਿੱਤਾ। ਜਿਸਨੇ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਆਪਣੀ ਪੈਂਟ ਦੀ ਸੱਜੀ ਜੇਬ ਵਿਚੋ ਇੱਕ ਭਾਰੀ ਮੋਮੀ ਕਾਲੇ ਰੰਗ ਦਾ ਲਿਫਾਫਾ ਘਾਹ ਫੂਸ ਵਿਚ ਸੁੱਟ ਦਿਤਾ। ਜਿਸ ਨੂੰ ਐਚ.ਸੀ ਬਰਜਿੰਦਰ ਪਾਲ ਨੇ ਪੁਲਿਸ ਪਾਰਟੀ ਦੀ ਸਹਾਇਤਾ ਨਾਲ ਕਾਬੂ ਕਰਕੇ ਨਾਮ ਪਤਾ ਪੁਛਿਆ ਤਾਂ ਉਸਨੇ ਆਪਣਾ ਨਾਮ ਨੀਤੂ ਕੁਮਾਰ ਉਰਫ ਕਰਨ ਪੁੱਤਰ ਬੂੰਦੇ ਲਾਲ ਵਾਸੀ ਮਕਾਨ ਨੰਬਰ 401, ਗਲੀ ਨੰਬਰ 04, ਨਿਊ ਬੇਅੰਤ ਨਗਰ ਥਾਣਾ ਰਾਮਾਮੰਡੀ ਜਿਲਾ ਜਲੰਧਰ ਦੱਸਿਆ। ਜਿਸ ਵੱਲੋਂ ਸੁੱਟੇ ਮੋਮੀ ਵਿਚੋਂ 85 ਖੁੱਲੀਆ ਪਾਬੰਦੀਸ਼ੁੱਦਾ (ਨਸੀਲੀਆਂ) ਗੋਲੀਆ ਬਰਾਮਦ ਹੋਈਆਂ। ਉਕਤ ਵਿਆਕਤੀ ਖਿਲਾਫ ਥਾਣਾ ਪਤਾਰਾ ਵਿੱਖੇ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਨੀਤੂ ਕੁਮਾਰ ਉਰਫ ਕਰਨ ਨੂੰ ਮਾਨਯੋਗ ਅਦਾਲਤ ਪੇਸ਼ ਕਰਕੇ ਉਸਦਾ ਰਿਮਾਂਡ ਹਾਸਲ ਕਰਦੇ ਹੋਏ ਹੋਰ ਪੁੱਛਗਿੰਛ ਕੀਤੀ ਜਾਵੇਗੀ।


Post a Comment

0 Comments