ਕਲਯੁੱਗੀ ਪੁੱਤ ਹੀ ਨਿਕਲਿਆ ਆਪਣੀ ਮਾਂ ਦਾ ਕਾਤਲ
ਐੱਨਆਰਆਈ ਨਾਲ ਨਜਾਇਜ਼ ਸੰਬੰਧ ਹੋਣ ਦਾ ਕਰਦਾ ਸੀ ਸ਼ੱਕ, ਦੋਸਤਾਂ ਨਾਲ ਮਿਲ ਕੇ ਵਾਰਦਾਤ ਨੂੰ ਦਿੱਤਾ ਅੰਜ਼ਾਮ
ਹੁਸ਼ਿਆਰਪੁਰ/ਗੜ੍ਹਸ਼ੰਕਰ,
28 ਸਤੰਬਰ (ਤਰਸੇਮ ਦੀਵਾਨਾ) - ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ਦੇ ਪਿੰਡ
ਮੋਰਾਂਵਾਲੀ ਵਿਖੇ ਐੱਨਆਰਆਈ ਤੇ ਉਸ ਦੀ ਕੇਅਰ ਟੇਕਰ ਔਰਤ ਦੇ ਹੋਏ ਦੋਹਰੇ ਕਤਲ ਮਾਮਲੇ 'ਚ
ਮ੍ਰਿਤਕ ਔਰਤ ਦਾ ਪੁੱਤ ਹੀ ਆਪਣੀ ਮਾਂ ਦਾ ਕਾਤਲ ਨਿਕਲਿਆ ਹੈ ਜਿਸ ਨੇ ਆਪਣੇ ਸਾਥੀਆਂ ਨਾਲ
ਮਿਲਕੇ ਮਾਂ ਦੇ ਨਾਜਾਇਜ਼ ਸੰਬੰਧਾਂ ਦੇ ਸ਼ੱਕ ਕਾਰਨ ਇਸ ਘਟਨਾ ਨੂੰ ਦੇਰ ਰਾਤ ਅੰਜ਼ਾਮ
ਦਿੱਤਾ। ਜ਼ਿਕਰਯੋਗ ਹੈ ਕਿ ਪਿੰਡ ਮੋਰਾਂਵਾਲੀ ਵਿਖੇ ਐੱਨਆਰਆਈ ਸੰਤੋਖ ਸਿੰਘ ਪੁੱਤਰ ਗਿਆਨ
ਸਿੰਘ ਜੋ ਕੈਨੇਡਾ ਵਿਖੇ ਰਹਿੰਦਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਪਿੰਡ ਆਇਆ ਹੋਇਆ ਸੀ
ਅਤੇ ਉਸਦੇ ਘਰ 'ਚ ਕੇਅਰ ਟੇਕਰ ਵਜੋਂ ਰਹਿੰਦੀ ਔਰਤ ਮਨਜੀਤ ਕੌਰ ਪਤਨੀ ਲਖਵਿੰਦਰ ਸਿੰਘ
ਵਾਸੀ ਬਾਠਾਂ ਥਾਣਾ ਨੂਰਮਹਿਲ (ਜਲੰਧਰ) ਦਾ ਕੁਝ ਦਿਨ ਪਹਿਲਾਂ ਬੇਰਹਿਮੀ ਨਾਲ ਕਤਲ ਕਰ
ਦਿੱਤਾ ਗਿਆ ਜਿਸ ਬਾਰੇ ਵੀਰਵਾਰ ਦੀ ਸਵੇਰ ਪਤਾ ਲੱਗਣ 'ਤੇ ਇਲਾਕੇ ਵਿਚ ਸਨਸਨੀ ਫੈਲ ਗਈ।
ਥਾਣਾ ਗੜ੍ਹਸ਼ੰਕਰ ਦੇ ਐੱਸਐੱਚਓ ਦੇ ਬਿਆਨਾਂ 'ਤੇ ਪੁਲਿਸ ਵਲੋਂ ਦਰਜ ਮਾਮਲੇ ਅਨੁਸਾਰ ਮਨਜੀਤ
ਕੌਰ ਅਤੇ ਐੱਨਆਰਆਈ ਦੇ ਇਸ ਕਤਲ ਦੀ ਘਟਨਾ ਵਾਪਰੀ ਸੀ ਜਿਸ ਸੰਬੰਧੀ ਕੀਤੀ ਤਹਿਕੀਕਤ
ਮੁਤਾਬਿਕ ਇਹ ਸਾਹਮਣੇ ਆਇਆ ਕਿ ਇਸ ਕਤਲ ਦੀ ਵਾਰਦਾਤ ਨੂੰ ਮ੍ਰਿਤਕ ਔਰਤ ਦੇ ਪੁੱਤਰ ਮਨਦੀਪ
ਸਿੰਘ ਵਾਸੀ ਬਾਠਾਂ ਹਾਲ ਵਾਸੀ ਮੋਰਾਂਵਾਲੀ ਨੇ ਆਪਣੇ 2-3 ਸਾਥੀਆਂ ਨਾਲ ਮਿਲ ਕੇ ਅੰਜ਼ਾਮ
ਦਿੱਤਾ ਹੈ। ਜਾਣਕਾਰੀ ਮੁਤਾਬਿਕ ਮਨਦੀਪ ਸਿੰਘ ਦੇ ਐੱਨਆਰਆਈ ਨਾਲ ਨਜਾਇਜ਼ ਸੰਬੰਧ ਹੋਣ ਦਾ
ਸ਼ੱਕ ਕਰਦਾ ਸੀ ਅਤੇ ਉਸ ਨੂੰ ਸੰਤੋਖ ਸਿੰਘ ਦੇ ਨਾਲ ਉਸ ਦੇ ਨਾਜਾਇਜ਼ ਸੰਬੰਧ ਰੱਖਣ ਤੋਂ
ਰੋਕਦਾ ਸੀ, ਇਸੇ ਰੰਜਿਸ਼ ਕਰਕੇ ਮਨਦੀਪ ਸਿੰਘ ਉਰਫ ਦੀਪ ਨੇ ਆਪਣੇ 2-3 ਸਾਥੀਆਂ ਨਾਲ ਮਿਲ
ਕੇ ਦੋਵਾਂ ਦਾ ਕਤਲ ਕਰ ਦਿੱਤਾ। ਪੁਲਿਸ ਵਲੋਂ ਘਟਨਾ ਨੇ ਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ
ਲਿਆ ਹੈ ਜਦ ਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
0 Comments