ਲਾਲੜੀਏ ਗੋਤ ਜਠੇਰੇ ਕਮੇਟੀ ਦੀ ਮੀਟਿੰਗ,ਸਲਾਨਾ ਮੇਲੇ ਸਬੰਧੀ ਵਿਚਾਰਾਂ


ਫਗਵਾੜਾ 27
 ਸਤੰਬਰ (ਸ਼ਿਵ ਕੌੜਾ) ਲਾਲੜੀਏ ਗੋਤ ਜਠੇਰੇ ਕਮੇਟੀ ਦੀ ਮੀਟਿੰਗ ਕਮੇਟੀ ਪ੍ਰਧਾਨ ਜਸਬੀਰ ਸਿੰਘ ਦੀ ਅਗਵਾਈ ਹੇਠ ਪਿੰਡ ਪੱਲੀਆਂ ਕਲਾਂ (ਨਵਾਂਸ਼ਹਿਰ) ਵਿਖੇ ਹੋਈ। ਜਿਸ ਵਿੱਚ 2 ਨਵੰਬਰ ਦਿਨ ਐਤਵਾਰ ਨੂੰ ਸਲਾਨਾ ਜਠੇਰੇ ਜੋੜ ਮੇਲਾ ਕਰਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰ ਮੇਜਰ ਸਿੰਘ ਸੈਣੀ ਨੇ ਦੱਸਿਆ ਕਿ 31 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਜਿਸ ਤੋਂ ਬਾਅਦ 2 ਨਵੰਬਰ ਨੂੰ ਸਵੇਰੇ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਰਾਗੀ ਜੱਥੇਦਿਆਂ ਵਲੋਂ ਕੀਰਤਨ ਸਰਵਣ ਕਰਵਾਇਆ ਜਾਵੇਗਾ। ਚਾਹ ਪਕੌੜੇ ਅਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ। ਪ੍ਰਬੰਧਕਾਂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਜੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਹਨਾਂ ਸਮੂਹ ਲਾਲੜੀਏ ਗੋਤਰ ਪਰਿਵਾਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਇਸ ਸਲਾਨਾ ਜੋੜ ਮੇਲੇ ਅਤੇ ਉਸਾਰੀ ਅਧੀਨ ਇਮਾਰਤ ਦੇ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਕ੍ਰਿਪਾਲਤਾ ਕਰਨ। ਇਸ ਮੌਕੇ ਸਰਬਜੀਤ ਸਾਬੀ ਪਠਲਾਵਾ, ਗੁਰਦਿਆਲ ਸਿੰਘ ਪਠਲਾਵਾ, ਮਾਸਟਰ ਤਰਲੋਚਨ ਸਿੰਘ ਪਠਲਾਵਾ, ਚਰਨ ਸਿੰਘ ਪਠਲਾਵਾ, ਪਟਵਾਰੀ ਚਰਨਜੀਤ ਸਿੰਘ, ਬਲਦੇਵ ਸਿੰਘ ਬਰਨਾਲਾ, ਕੁਲਦੀਪ ਸਿੰਘ, ਜਰਨੈਲ ਸਿੰਘ, ਜੋਗਿੰਦਰ ਜੀਤ ਸਿੰਘ, ਜਸਪਾਲ ਸਿੰਘ ਪਾਲਾ ਆਦਿ ਹਾਜਰ ਸਨ।

Post a Comment

0 Comments