ਮੋਦੀ ਦਾ ਨਾਮ ਭਾਰਤ ਦੇ ਇਤਿਹਾਸ ‘ਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ: ਸਾਂਪਲਾ


ਫਗਵਾੜਾ 17 ਸਤੰਬਰ (ਸ਼ਿਵ ਕੌੜਾ)-
ਭਾਜਪਾ ਮੰਡਲ ਫਗਵਾੜਾ ਨੇ ਮੰਡਲ ਪ੍ਰਧਾਨ ਅਨੁਰਾਗ ਮਨਖੰਡ ਦੀ ਅਗਵਾਈ ਹੇਠ ਹੁਸ਼ਿਆਰਪੁਰ ਰੋਡ ’ਤੇ ਸਥਿਤ ਅਪਾਹਜ ਘਰ ਦੇ ਆਸ਼ਿ੍ਰਤਾਂ ਨੂੰ ਫਲ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਵੰਡ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਮਨਾਇਆ। ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਅਤੇ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਵਿਜੇ ਸਾਂਪਲਾ ਨੇ ਕਿਹਾ ਕਿ ਭਾਰਤ ਦੀ 1.4 ਅਰਬ ਆਬਾਦੀ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵਿਕਸਤ ਰਾਸ਼ਟਰ ਬਣਨ ਵੱਲ ਭਾਰਤ ਦੀ ਤੇਜ਼ ਤਰੱਕੀ ਦੇਖਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦਾ ਨਾਮ ਦੇਸ਼ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਕਿਉਂਕਿ ਅੱਜ ਉਨ੍ਹਾਂ ਨੇ ਨਾ ਸਿਰਫ਼ ਦੁਨੀਆ ਭਰ ਵਿੱਚ ਭਾਰਤ ਦਾ ਮਾਣ-ਸਤਿਕਾਰ ਵਧਾਇਆ ਹੈ ਬਲਕਿ ਭਾਰਤੀ ਸੱਭਿਆਚਾਰ ਅਤੇ ਦੇਸ਼ ਦੇ ਗੌਰਵਸ਼ਾਲੀ ਇਤਿਹਾਸ ਦੀ ਗਾਥਾ ਤੋਂ ਵੀ ਦੁਨੀਆ ਨੂੰ ਜਾਣੂ ਕਰਵਾਇਆ ਹੈ। ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਅੱਜ ਆਪਣੇ ਆਪ ’ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਮੰਡਲ ਪ੍ਰਧਾਨ ਅਨੁਰਾਗ ਮਨਖੰਡ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਰਤ ਅਤੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਨ ਦਾ ਸੁਪਨਾ ਜਲਦੀ ਹੀ ਦੇਸ਼ ਵਾਸੀਆਂ ਦੇ ਸਮਰਥਨ ਨਾਲ ਸਾਕਾਰ ਹੋਵੇਗਾ। ਇਸ ਮੌਕੇ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਬਲਭੱਦਰ ਸੇਨ ਦੁੱਗਲ, ਨਗਰ ਸੁਧਾਰ ਟਰੱਸਟ ਫਗਵਾੜਾ ਦੇ ਸਾਬਕਾ ਚੇਅਰਮੈਨ ਤੇਜਸਵੀ ਭਾਰਦਵਾਜ,ਸੀਨੀਅਰ ਯੂਥ ਆਗੂ ਆਸ਼ੂ ਸਾਂਪਲਾ,ਮੰਡਲ ਪ੍ਰਧਾਨ ਅਨੁਰਾਗ ਮਾਨਖੰਡ,ਜ਼ਿਲ੍ਹਾ ਮੀਤ ਪ੍ਰਧਾਨ ਆਸ਼ੂ ਪੁਰੀ,ਬਲਵਿੰਦਰ ਠਾਕੁਰ, ਜਨਰਲ ਸਕੱਤਰ ਲੋਕੇਸ਼ ਬਾਲੀ,ਪ੍ਰਮੋਦ ਮਲਕਪੁਰ, ਦੀਪੇਸ਼ ਮਿਸ਼ਰਾ,ਦੀਪੇਸ਼ ਮਿਸ਼ਰਾ,ਭਗੌੜਾ ਆਦਿ ਹਾਜ਼ਰ ਸਨ। ਭਜਨਾ ਭਗਤਪੁਰਾ,ਰਜਿੰਦਰ ਸੰਧੂ,ਜਤਿਨ ਵੋਹਰਾ, ਹੈਪੀ ਬਰੋਕਰ,ਅਸ਼ੋਕ ਦੁੱਗਲ, ਚਰਨਜੀਤ ਸਿੰਘ,ਲਕਸ਼ਮਣ ਓਮਕਾਰ ਨਾਗਰ,ਅਰਵਿੰਦ,ਡਾ: ਨਿਖਿਲ ਖੋਸਲਾ,ਅੰਜਲੀ ਪਾਂਡੇ,ਬੱਲੂ ਵਾਲੀਆ ਗਗਨ ਸਪਰੌਦ,ਦੀਪਕ ਮਲਹੋਤਰਾ, ਡਾ: ਪਵਨ ਕੌਲ, ਸੁਰਿੰਦਰ ਜੌਰਡਨ, ਸ਼ਿਵਰੰਜਨ ਭਾਗਪੁਰ,ਸ਼ਿਵਰੰਜਨ ਦੁੱਗਲ ਸ.ਭਗਤਪੁਰਾ ਆਦਿ ਮੌਜੂਦ ਸਨ।

Post a Comment

0 Comments