ਦੁਸਹਿਰਾ ਕਮੇਟੀ, ਹਦੀਆਬਾਦ ਨੇ ਕੀਤਾ ਸ਼੍ਰੀ ਰਾਮ ਵਿਆਹ ਨਾਈਟ ਦਾ ਸ਼ਾਨਦਾਰ ਆਯੋਜਨ
ਫਗਵਾੜਾ 27 ਸਤੰਬਰ (ਸ਼ਿਵ ਕੌੜਾ)- ਦੁਸਹਿਰਾ ਕਮੇਟੀ (ਰਜਿ) ਹਦੀਆਬਾਦ ਫਗਵਾੜਾ ਵਲੋਂ ਦੁਸਹਿਰਾ ਉਤਸਵ ਦੇ ਸਬੰਧ ‘ਚ ਹਦੀਆਬਾਦ ਦੇ ਸ਼ਾਂਤੀ ਤਾਲ ਵਿਖੇ ਆਯੋਜਿਤ ਕੀਤੀ ਜਾ ਰਹੀ ਰਾਮਲੀਲਾ ਦੌਰਾਨ ਸ਼੍ਰੀ ਰਾਮ ਵਿਆਹ ਨਾਈਟ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਦਿਨੇਸ਼ ਦੁੱਗਲ (ਭਾਊ) ਦੀ ਨਿਗਰਾਨੀ ਅਤੇ ਮਨੀਸ਼ ਚੌਧਰੀ ਦੇ ਨਿਰਦੇਸ਼ਨ ਹੇਠ ਭਗਵਾਨ ਰਾਮ, ਲਕਸ਼ਮਣ, ਭਰਤ ਅਤੇ ਸ਼ਤਰੂਘਨ ਦੀ ਸਟੇਜ ‘ਤੇ ਸਿਹਰਾਬੰਦੀ ਤੋਂ ਬਾਅਦ ਘੋੜ ਚੜ੍ਹੀ ਵਜੋਂ ਸ਼ੋਭਾ ਯਾਤਰਾ ਕੱਢੀ ਗਈ। ਜੋ ਕਿ ਸ਼੍ਰੀ ਰਾਮ ਕ੍ਰਿਸ਼ਨ ਗਊਸ਼ਾਲਾ ਪਹੁੰਚੀ। ਸ਼ੋਭਾ ਯਾਤਰਾ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਸ਼ਰਧਾਲੂ ਮੌਜੂਦ ਸਨ। ਗਊਸ਼ਾਲਾ ਪ੍ਰਬੰਧਨ ਕਮੇਟੀ ਵਲੋਂ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਵਾਪਸੀ ’ਤੇ, ਸ਼ਾਂਤੀ ਤਾਲ ਵਿਖੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਕਮੇਟੀ ਦੇ ਪ੍ਰਧਾਨ ਦਿਨੇਸ਼ ਦੁੱਗਲ (ਭਾਊ) ਅਤੇ ਡਾਇਰੈਕਟਰ ਮਨੀਸ਼ ਚੌਧਰੀ ਨੇ ਦੱਸਿਆ ਕਿ ਦੁਸਹਿਰਾ ਮੇਲਾ 2 ਅਕਤੂਬਰ ਦਿਨ ਸ਼ਨੀਵਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਪੰਜਾਹ ਫੁੱਟ ਤੋਂ ਉੱਚੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨੀ ਭੇਂਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਾਲ 57ਵੀਂ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਹਦੀਆਬਾਦ ਦੀ ਰਾਮਲੀਲਾ ਫਗਵਾੜਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਬਹੁਤ ਪ੍ਰਸਿੱਧ ਹੈ। ਦੂਰ-ਦੂਰ ਤੋਂ ਸ਼ਰਧਾਲੂ ਅਤੇ ਦਰਸ਼ਕ ਲਕਸ਼ਮਣ ਮੂਰਛਾ ਨਾਈਟ ਦੇਖਣ ਲਈ ਪਹੁੰਚਦੇ ਹਨ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਹਮੇਸ਼ਾ ਦੀ ਤਰ੍ਹਾਂ ਆਪਣੇ ਪਰਿਵਾਰਾਂ ਸਮੇਤ ਰਾਮਲੀਲਾ ਅਤੇ ਦੁਸਹਿਰਾ ਮੇਲੇ ਵਿੱਚ ਸ਼ਾਮਲ ਹੋ ਕੇ ਤਿਉਹਾਰਾਂ ਦੀ ਰੌਣਕ ਵਧਾਉਣ ਦੀ ਪੁਰਜੋਰ ਅਪੀਲ ਕੀਤੀ। ਕਮੇਟੀ ਦੇ ਸਰਪ੍ਰਸਤ ਅਸ਼ੋਕ ਉੱਪਲ ਅਤੇ ਗੁਰਦਿਆਲ ਸੈਣੀ ਨੇ ਸ਼ੋਭਾ ਯਾਤਰਾ ਵਿੱਚ ਸਹਿਯੋਗ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
0 Comments