ਸੰਤ ਸ਼ਿੰਗਾਰਾ ਰਾਮ ਜੀ ਤੇ ਸੰਤ ਰਤਨ ਦਾਸ ਜੀ ਮਹਾਰਾਜ ਜੀ ਦਾ ਸਲਾਨਾ ਸਮਾਗਮ 17 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਪਿੰਡ ਪੌਲੀਆਂ ਵਿਖੇ


ਸ਼੍ਰੀ ਗੁਰੂ ਰਵਿਦਾਸ ਸਾਧੂ ਸ੍ਰੰਪਰਦਾਇ ਸੁਸਾਇਟੀ ਰਜ਼ਿ ਪੰਜਾਬ ਤੇ ਡੇਰੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ ਸਲਾਨਾ ਸਮਾਗਮ : ਸੰਤ ਰਾਮ ਸਰੂਪ ਗਿਆਨੀ ਜੀ 

ਹੁਸ਼ਿਆਰਪੁਰ, 03 ਅਕਤੂਬਰ (ਅਮਰਜੀਤ ਸਿੰਘ ਜੰਡੂ ਸਿੰਘਾ)- ਬ੍ਰਹਮਲੀਨ 108 ਸੰਤ ਸ਼ਿੰਗਾਰਾ ਰਾਮ ਜੀ ਤੇ ਬ੍ਰਹਮਲੀਨ 108 ਸੰਤ ਰਤਨ ਦਾਸ ਜੀ ਮਹਾਰਾਜ ਜੀ ਦਾ ਸਲਾਨਾ ਸਮਾਗਮ 17 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਪਿੰਡ ਪੌਲੀਆਂ ਹਿਮਾਚਲ ਪ੍ਰਦੇਸ਼ ਵਿਖੇ ਮੁੱਖ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ ਪਿੰਡ ਬੋਲੀਨਾ ਦੋਆਬਾ ਵਾਲਿਆਂ ਦੀ ਵਿਸ਼ੇਸ਼ ਅਗਵਾਹੀ ਵਿੱਚ ਸ਼੍ਰੀ ਗੁਰੂ ਰਵਿਦਾਸ ਸਾਧੂ ਸ੍ਰੰਪਰਦਾਇ ਸੁਸਾਇਟੀ ਰਜ਼ਿ ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਹੀ ਸ਼ਰਧਾਭਾਵ ਨਾਲ ਕਰਵਾਏ ਜਾ ਰਹੇ ਹਨ।


ਜਿਸਦੇ ਸਬੰਧ ਵਿੱਚ ਪਹਿਲਾ ਸਵੇਰੇ 8 ਵਜੇ ਸ਼੍ਰੀ ਨਿਸ਼ਾਨ ਸਾਹਿਬ ਜੀ ਦੀ ਰਸਮ ਡੇਰਾ ਨਗਰ ਦੇ ਮੁੱਖ ਸੇਵਾਦਾਰ ਸੰਤ ਪਰਮਜੀਤ ਦਾਸ ਵੱਲੋਂ ਸੰਗਤਾਂ ਦੀ ਹਾਜ਼ਰੀ ਵਿੱਚ ਆਪਣੇ ਸ਼ੁੱਭ ਕਰ ਕਮਲਾਂ ਨਾਲ ਨਿਭਾਈ ਜਾਵੇਗੀ। ਉਪਰੰਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਜਾਣਗੇ। ਇਸ ਮੌਕੇ 11 ਵਜੇ ਤੋਂ 1 ਵਜੇ ਤੱਕ ਮਹਾਨ ਸੰਤ ਸੰਮੇਲਨ ਕਰਵਾਇਆ ਜਾਵੇਗਾ ਜਿਸ ਵਿੱਚ ਪੰਜਾਬ ਭਰ ਦੇ ਵੱਖ ਵੱਖ ਡੇਰਿਆਂ ਤੋਂ ਪੁੱਜੇ ਸੰਤ ਮਹਾਂਪੁਰਸ਼ ਸਮਾਗਮ ਦੌਰਾਨ ਪੁੱਜੀਆਂ ਸਮੂਹ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ। ਸਮਾਗਮ ਮੌਕੇ ਤੇ ਸ਼੍ਰੀ ਭਾਗਮੱਲ੍ਹ ਬਾਘਾ ਦੇ ਸਮੂਹ ਪਰਿਵਾਰ ਦੇ ਵਿਸ਼ੇਸ਼ ਸਹਿਯੋਗ ਨਾਲ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਡੇਰਾ ਮੁੱਖੀ ਸੰਤ ਰਾਮ ਸਰੂਪ ਗਿਆਨੀ ਜੀ ਨੇ ਸਰਬੱਤ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੰੁਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ। 


Post a Comment

0 Comments