ਜਲੰਧਰ, 10 ਅਕਤੂਬਰ (ਅਮਰਜੀਤ ਸਿੰਘ)- ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਾਬਕਾ ਸਰਪੰਚ ਸ਼ਾਮ ਲਾਲ ਮੁਹੱਦੀਪੁਰ ਅਰਾਈਆਂ (60 ਸਾਲ, ਹਲਕਾ ਆਦਮਪੁਰ) ਬੀਤੇ ਦਿਨ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਜਿਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਮੁਹੱਦੀਪੁਰ ਵਿਖੇ 09 ਅਕਤੂਬਰ ਨੂੰ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ ਹੈ। ਸ਼ਾਮ ਲਾਲ ਆਪਣੇ ਪਿਛੇ ਪਤਨੀ ਮੋਜੂਦਾ ਸਰਪੰਚ ਕੁਲਜੀਤ ਕੌਰ, ਦੋ ਬੇਟੇ ਅਤੇ ਬੇਟੀਆਂ ਛੱਡ ਗਏ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਸ਼੍ਰੀ ਸ਼ਾਮ ਲਾਲ ਜੀ ਨਮਿੱਤ ਸ਼੍ਰੀ ਸੁਖਮਨੀ ਸਾਹਿਬ ਜੀ ਜਾਪ ਉਨ੍ਹਾਂ ਦੇ ਗ੍ਰਹਿ ਵਿੱਖੇ 16 ਅਕਤੂਬਰ ਦਿਨ ਵੀਰਵਾਰ ਨੂੰ ਹੋਣਗੇ। ਉਪਰੰਤ ਅੰਤਿਮ ਅਰਦਾਸ ਦੀ ਰਸਮ ਉਨ੍ਹਾਂ ਦੇ ਗ੍ਰਹਿ ਸਾਹਮਣੇ ਬਣੀ ਡਾ. ਅੰਬੇਡਕਰ ਪਾਰਕ ਵਿਖੇ 11 ਤੋਂ 1 ਵਜੇ ਤੱਕ ਹੋਵੇਗੀ।
0 Comments