ਡੇਰਾ ਚਹੇੜੂ ਮੁੱਖੀ ਸੰਤ ਕ੍ਰਿਸ਼ਨ ਨਾਥ ਜੀ ਨੇ ਸਰਪੰਚ ਸੁਮਿਤਰੀ ਦੇਵੀ ਪਿੰਡ ਜੈਤੇਵਾਲੀ ਨੂੰ ਗੋਲਡ ਮੈਡਲ ਦੇ ਕੇ ਕੀਤਾ ਸਨਮਾਨਿਤ
ਜਲੰਧਰ, 3 ਅਕਤੂਬਰ (ਅਮਰਜੀਤ ਸਿੰਘ)- ਪਿੰਡ ਜੈਤੇਵਾਲੀ ਵਿਖੇ ਕੁਟੀਆ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ, ਸੰਤ ਬਾਬਾ ਰਿਖੀ ਰਾਮ ਜੀ ਵਿਖੇ ਸਲਾਨਾ ਸਮਾਗਮ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਤੇ ਮੁੱਖ ਸੇਵਾਦਾਰ ਆਵਾਜ਼-ਏ-ਕੌਮ ਸੰਤ ਕਿ੍ਰਸ਼ਨ ਨਾਥ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਗਏ। ਇਸ ਸਮਾਗਮ ਮੌਕੇ ਪੰਜਾਬ ਰਾਜ ਦੇ ਦੋਆਬਾ, ਮਾਲਵਾ ਅਤੇ ਮਾਝਾ ਖੇਤਰਾਂ ਦੇ ਨਾਲ-ਨਾਲ ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਤੋਂ ਵੀ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪਾਂ ਦੇ ਭੋਗ ਉਪਰੰਤ ਕਰਵਾਏ ਕੀਰਤਨ ਦਰਬਾਰ ਵਿਚ ਡੇਰਾ ਚਹੇੜੂ ਦੇ ਹੈੱਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ, ਭਾਈ ਮੰਗਤ ਰਾਮ ਮਹਿਮੀ ਦਕੋਹਾ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਚਹੇੜੂ, ਸੰਤ ਬਾਬਾ ਬ੍ਰਹਮ ਨਾਥ ਜੀ ਭਜਨ ਮੰਡਲੀ ਚਹੇੜੂ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਉਪਰੰਤ ਅੰਤਰਰਾਸ਼ਟਰੀ ਗਾਇਕਾ ਪ੍ਰੇਮ ਲਤਾ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਸਮਾਗਮ ਮੌਕੇ ਤੇ ਵਿਦੇਸ਼ ਦੀ ਧਰਤੀ ਤੋਂ ਰਾਮਜੀ ਦਾਸ ਚੰਦੜ, ਗੁਰਵਿੰਦਰ ਰਾਣੀ ਯੁ.ਕੇ., ਓਮ ਪ੍ਰਕਾਸ਼ ਮਹਿਤੋਂ, ਆਸ਼ਾ ਰਾਣੀ ਈਸਟ ਲੰਡਨ ਅਤੇ ਇੰਦਰਜੀਤ ਕੌਰ ਇਟਲੀ ਨੇ ਵੀ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ।
ਸਟੇਜ ਸਕੱਤਰ ਦੀ ਭੂਮਿਕਾ ਸਕੱਤਰ ਕਮਲਜੀਤ ਖੋਥੜਾਂ ਵੱਲੋਂ ਨਿਭਾਈ ਗਈ। ਇਸ ਮੌਕੇ ਤੇ ਸੇਵਾਦਾਰ ਮਿਸਤਰੀ ਭੁੱਲਾ ਰਾਮ ਸੁਮਨ ਅਤੇ ਧਰਮਪਾਲ ਕਲੇਰ ਨੇ ਦੱਸਿਆ ਕਿ ਸੰਤ ਕ੍ਰਿਸ਼ਨ ਨਾਥ ਜੀ ਡੇਰਾ ਚਹੇੜੂ ਨੇ ਜਿਥੇ ਪਿੰਡ ਜੈਤੇਵਾਲੀ ਦੀ ਸਰਪੰਚ ਸੁਮਿਤਰੀ ਦੇਵੀ ਨੂੰ ਸਿਰੋਪਾਓ ਅਤੇ ਗੋਲਡ ਮੈਡਲ ਦੇ ਕੇ ਸਨਮਾਨਤ ਕੀਤਾ ਉਥੇ ਉਨ੍ਹਾਂ ਨੇ ਸਮੂਹ ਗ੍ਰਾਮ ਪੰਚਾਇਤ ਦਾ ਵੀ ਸਨਮਾਨ ਕੀਤਾ। ਸਮਾਗਮ ਮੌਕੇ ਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੀ ਪ੍ਰਿੰਸੀਪਲ ਹਰਦੀਪ ਕੌਰ ਨੇ ਸਕੂਲ ਦੀ 2010 ਤੋਂ 2025 ਤੱਕ ਦੀ 15 ਸਾਲਾਂ ਦੀ ਕਾਰਗੁਜ਼ਾਰੀ ਬਾਰੇ ਵਿਸਥਾਰਪੁਰਵਕ ਜਾਣਕਾਰੀ ਦਿੱਤੀ। ਡੀ.ਐੱਸ.ਪੀ. ਆਦਮਪੁਰ ਕੁਲਵੰਤ ਸਿੰਘ ਅਤੇ ਐੱਸ.ਐੱਚ.ਓ. ਪਤਾਰਾ ਕ੍ਰਿਸ਼ਨ ਗੋਪਾਲ ਦੀ ਨਿਗਰਾਨੀ ਹੇਠ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸੰਤ ਟਹਿਲ ਨਾਥ ਜੀ ਨੰਗਲ ਖੇੜਾ ਅਤੇ ਸੰਤ ਅਵਤਾਰ ਦਾਸ ਜੀ ਚਹੇੜੂ ਤੋਂ ਇਲਾਵਾ ਸਿੱਖਿਆ ਨਿਰਦੇਸ਼ਕ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਸਰਪੰਚ ਸੁਮਿੱਤਰੀ ਦੇਵੀ, ਪੰਚ ਅਮਿਤ ਪਵਾਰ, ਪੰਚ ਮੀਨਾ ਕੁਮਾਰੀ, ਪੰਚ ਉੂਸ਼ਾ ਰਾਣੀ, ਪੰਚ ਦਰਸ਼ਨ ਕੌਰ, ਪੰਚ ਵਿਨੋਧ ਕੁਮਾਰ, ਪੰਚ ਰੇਸ਼ਮ ਲਾਲ, ਪੰਚ ਸੁਖਵਿੰਦਰ ਲਾਲ, ਪੰਚ ਅਮਨਦੀਪ ਕੌਰ, ਪੰਚ ਜਸਵਿੰਦਰ ਸਿੰਘ ਤੋਂ ਇਲਾਵਾ ਸੁਖਵਿੰਦਰ ਕਜਲਾ ਮੁਜ਼ੱਫਰਪੁਰ, ਬਲਦੇਵ ਵਿਰਦੀ (ਪ੍ਰਧਾਨ), ਮਨਦੀਪ ਜੱਸਲ ਸਾਬਕਾ ਕੋਸਲਰ, ਰਜਿੰਦਰ ਯੋਧਾ, ਰਾਕੇਸ਼ ਬਿੱਟੂ, ਮਨੋਹਰ ਲਾਲ ਬਸਪਾ ਲੀਡਰ, ਚਮਨ ਜੱਸਲ, ਬਲਵਿੰਦਰ ਕੁਮਾਰ ਮਹਿਮੀ, ਸੁਰਿੰਦਰ ਸਿੰਘ, ਰਾਜ਼ੇਸ਼ ਕੁਮਾਰ, ਚਮਨ ਲਾਲ, ਬਲਵੰਤ ਰਾਏ ਸਮੇਤ ਵੱਖ-ਵੱਖ ਡੇਰਿਆਂ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ। ਸੰਤ ਬਾਬਾ ਫੂਲ ਨਾਥ ਜੀ ਸਪੋਰਟਸ ਕਲੱਬ ਦੇ ਮੈਂਬਰਾਂ ਨੇ ਵੀ ਸੇਵਾ ਨਿਭਾਈ।
ਕੈਪਸ਼ਨ- ਫੋਟੋ ਨੰਬਰ 01 ਤੇ ਸੰਗਤਾਂ ਨੂੰ ਸੰਬੋਧਨ ਕਰਦੇ ਸੰਤ ਕਿਰਸ਼ਨ ਨਾਥ ਜੀ, 02 ਤੇ ਸਰਪੰਚ ਸੁਮਿੱਤਰ ਦੇਵੀ ਜੈਤੇਵਾਲੀ ਦਾ ਗੋਲਡ ਮੈਡਲ ਨਾਲ ਸਨਮਾਨ ਕਰਦੇ ਸੰਤ ਕ੍ਰਿਸ਼ਨ ਨਾਥ ਜੀ, 03 ਤੇ 04 ਤੇ ਸਮਾਗਮ ਮੌਕੇ ਇਕੱਤਰ ਸੰਗਤਾਂ।
0 Comments